ਆਖਰ ਬੁਲੇਟ ਕਿਉਂ ਤੇ ਕਿਵੇਂ ਮਾਰਦਾ ਹੈ ਪਟਾਕੇ

ਬੁਲਟ ਮੋਟਰਸਾਈਕਲ ਚਾਲਕਾਂ ਵਲੋਂ ਚਲਦੇ ਵਾਹਨ ਤੋਂ ਤੇਜ਼ ਪਟਾਕੇ ਅਤੇ ਫਾਇਰ ਵਰਗੀ ਆਵਾਜ਼ ਸਡ਼ਕ ’ਤੇ ਚੱਲਣ ਵਾਲੇ ਲੋਕਾਂ ਨੂੰ ਵਿਚਲਿਤ...

ਅੰਮ੍ਰਿਤਸਰ, (ਇੰਦਰਜੀਤ)-ਬੁਲਟ ਮੋਟਰਸਾਈਕਲ ਚਾਲਕਾਂ ਵਲੋਂ ਚਲਦੇ ਵਾਹਨ ਤੋਂ ਤੇਜ਼ ਪਟਾਕੇ ਅਤੇ ਫਾਇਰ ਵਰਗੀ ਆਵਾਜ਼ ਸਡ਼ਕ ’ਤੇ ਚੱਲਣ ਵਾਲੇ ਲੋਕਾਂ ਨੂੰ ਵਿਚਲਿਤ ਕਰ ਦਿੰਦੀ ਹੈ। ਸਰੇਰਾਹ ਚੱਲਣ ਵਾਲੀ ਟਰੈਫਿਕ ਤਾਂ ਇਸ ਪਟਾਕੇ ਦੀ ਆਵਾਜ ਨੂੰ ਸੁਣਕੇ ਕਈ ਵਾਰ ਰੁਕ ਹੀ ਜਾਂਦੀ ਹੈ ਉਥੇ ਹੀ ਕੁਝ ਲੋਕਾਂ ਨੂੰ ਗੋਲੀ ਦੇ ਚੱਲਣ ਦੀ ਆਵਾਜ਼ ਦਾ ਭੁਲੇਖਾ ਵੀ ਹੋਣ ਲੱਗਦਾ ਹੈ। ਇਹ ਭਿਆਨਕ ਆਵਾਜ਼ ਕਾਰਨ ਕਈ ਵਾਰ ਚਾਲਕ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ।

ਬੁਲਟ ਮੋਟਰਸਾਈਕਲ ਦੀ ਆਵਾਜ਼ ਰੋਕਣ ਲਈ ਪੁਲਸ ਤੰਤਰ ਅਤੇ ਪੂਰੀ ਫੋਰਸ ਪ੍ਰੇਸ਼ਾਨ ਹੈ ਕਿ ਇਸ ਆਵਾਜ਼ ਨੂੰ ਕਿਵੇਂ ਰੋਕਿਆ ਜਾਵੇ? ਪੁਲਸ ਕਈ ਵਾਰ ਤਾਂ ਮੋਟਰਸਾਈਕਲ ਮਕੈਨਿਕਸ ਅਤੇ ਸਪੇਅਰ ਪਾਰਟਸ ਵੇਚਣ ਵਾਲੇ ਦੁਕਾਨਦਾਰਾਂ ਨੂੰ ਵੀ ਪ੍ਰੇਸ਼ਾਨ ਕਰਦੀ ਹੈ ਕਿ ਕਿਹਡ਼ੇ ਅਜਿਹੇ ਤਕਨੀਕੀ ਪਾਰਟਸ ਲਗਾਏ ਜਾ ਰਹੇ ਹਨ ਜਿਸ ਨਾਲ ਬੁਲਟ ਪਟਾਕੇ ਮਾਰਦਾ ਹੈ। ਇਸ ਲਈ ਪੁਲਸ ਨੇ ਬਟਾਲਾ-ਗੁਰਦਾਸਪੁਰ ਰੇਂਜ ਦੇ ਮੋਟਰਸਾਈਕਲ ਸਪੇਅਰ ਪਾਰਟਸ ਦੇ ਕਈ ਦੁਕਾਨਦਾਰਾਂ ਅਤੇ ਮਕੈਨਿਕਸ ਨੂੰ ਥਾਣਿਆਂ ਵਿਚ ਸੱਦ ਕੇ ਪੁੱਛਿਆ ਹੈ ਕਿ ਕੌਣ/ਕਿਹਡ਼ਾ ਦੁਕਾਨਦਾਰ ਬੁਲੇਟ ਵਿਚ ਪਟਾਕੇ ਚਲਣ ਵਾਲੇ ਤਕਨੀਕੀ ਪਾਰਟਸ ਵੇਚਦਾ ਹੈ ਪਰ ਪੁਲਸ ਦੇ ਪੱਲੇ ਕੁੱਝ ਨਹੀਂ ਪੈ ਸਕਿਆ ਜਦੋਂ ਕਿ ਅਸਲੀਅਤ ਹੈ ਕਿ ਬੁਲਟ ਵਿਚ ਪਟਾਕੇ ਦੀ ਆਵਾਜ਼ ਨੂੰ ਲਿਆਉਣ ਲਈ ਕਿਸੇ ਯੰਤਰ ਦੀ ਲੋਡ਼ ਨਹੀਂ ਹੁੰਦੀ ਸਗੋਂ ਕੋਈ ਵੀ ਬੁਲਟ ਪਟਾਕਾ ਮਾਰ ਸਕਦਾ ਹੈ।

ਜਗ ਬਾਣੀ ਵਲੋਂ ਇਸ ਐਕਸਕਲੂਸਿਵ ਨੂੰ ਲੱਭਣ ਲਈ ਜਦੋਂ ਸਰਚ ਕੀਤਾ ਤਾਂ ਪਤਾ ਲੱਗਾ ਕਿ ਬੁਲਟ ਦੇ ਇਲੈਕਟ੍ਰਿਕ ਸਿਸਟਮ ਵਿਚ ਇਕ ਬਟਨ ਅਜਿਹਾ ਹੁੰਦਾ ਹੈ ਜੋ ਮੋਟਰਸਾਈਕਲ ਦੇ ਚਲਦੇ ਸਮੇਂ ਆਨ-ਆਫ ਕਰਨ ਨਾਲ ਬੁਲਟ ਪਟਾਕਾ ਮਾਰਦਾ ਹੈ।

ਕੀ ਹੈ ਤਕਨੀਕੀ ਸਿਸਟਮ?

ਕਿਸੇ ਵੀ ਦੋਪਹੀਆ ਵਾਹਨ ਦੇ ਸਪਾਰਕ ਪਲੱਗ ਵਿਚ ਜੇਕਰ ਕੋਈ ਇਲੈਕਟ੍ਰਿਕ ਵੋਲਟੇਜ ਵਿਚ ਰੁਕਾਵਟ ਆ ਜਾਂਦੀ ਹੈ ਤਾਂ 12 ਵੋਲਟ ਦਾ ਆਉਣ ਵਾਲਾ ਕਰੰਟ ਸਪਾਰਕ ਪਲੱਗ ਵਿਚ ਜਾ ਕੇ ਫਾਇਰ ਵਿਚ ਬਦਲ ਜਾਂਦਾ ਹੈ ਕਿਉਂਕਿ ਸਪਾਰਕ ਪਲੱਗ ਦਾ ਕੰਮ ਕਰੰਟ ਨੂੰ ਸੰਚਾਲਿਤ ਕਰ ਕੇ ਅਗਲੇ ਹਿੱਸੇ ਵੱਲ ਅੱਗ ਦੇ ਰੂਪ ਵਿਚ ਪਰਿਵਰਤਿਤ ਕਰਨਾ ਹੁੰਦਾ ਹੈ, ਜੋ ਸਿਲੰਡਰ ਹੈੱਡ ਦੇ ਹੇਠਾਂ ਆਉਣ ਵਾਲੇ ਪੈਟਰੋਲ ਨੂੰ ਫਾਇਰ ਦੇ ਕੇ ਵੈਕਿਊਮ ਪ੍ਰੈਸ਼ਰ ਬਣਾਉਂਦਾ ਹੈ। ਅਜਿਹੀ ਹਾਲਤ ਵਿਚ ਕਈ ਵਾਰ ਜੇਕਰ ਪਲੱਗ ਦੇ ਅੰਦਰ ਕੋਈ ਕਚਰਾ ਵੀ ਆ ਜਾਂਦਾ ਹੈ ਤਾਂ ਵੀ ਕਿਸੇ ਵੀ ਦੋਪਹੀਆ ਵਾਹਨ ਵਿਚ ਛਿੱਕ ਵਰਗੀ ਆਵਾਜ਼ ਪੈਦਾ ਹੁੰਦੀ ਹੈ ਕਿਉਂਕਿ ਬੁਲਟ ਮੋਟਰਸਾਈਕਲ ਇਕ ਵੱਡਾ ਦੋਪਹੀਆ ਵਾਹਨ ਹੈ ਅਤੇ ਉਸ ਦੇ ਸਾਇਲੈਂਸਰ ਸਿਸਟਮ ਵਿਚ ਜੇਕਰ ਜਾਅਲੀ ਨਾ ਲਗਾਈ ਜਾਵੇ ਅਤੇ ਕੱਢ ਵੀ ਲਈ ਜਾਵੇ ਤਾਂ ਇਸ ਦਾ ਐਗਜ਼ਾਸਟ ਸਿਸਟਮ ਫ੍ਰੀ ਹੋ ਜਾਂਦਾ ਹੈ। ਅਜਿਹੀ ਹਾਲਤ ਵਿਚ ਆਮ ਵਾਹਨ ਦੀ ਮੁਕਾਬਲੇ ਇਸ ਦੀ ਅਾਵਾਜ ਜ਼ਿਆਦਾ ਵੱਧ ਜਾਂਦੀ ਹੈ ।

ਕਿਵੇਂ ਨਿਕਲਦੀ ਹੈ ਫਾਇਰ ਦੀ ਆਵਾਜ਼

ਬੁਲਟ ਮੋਟਰਸਾਈਕਲ ਦੇ ਸ਼ਰਾਰਤੀ ਚਾਲਕ ਵੋਲਟੇਜ ਨੂੰ ਸਪਾਰਕ ਪਲੱਗ ਵਿਚ ਰੋਕਣ ਲਈ ਹੈਂਡਲ ’ਤੇ ਲੱਗੇ ਹੋਏ ਆਨ-ਆਫ ਸਵਿੱਚ ਨੂੰ ਚਲਦੇ ਵਾਹਨ ਵਿਚ ਆਫ ਕਰ ਦਿੰਦੇ ਹਨ ਜਿਸ ਦੇ ਕਾਰਨ ਮੈਗਨੇਟ ਸਿਸਟਮ ਨਾਲ ਆਉਣ ਵਾਲਾ ਕਰੰਟ ਬੰਦ ਹੋ ਜਾਂਦਾ ਹੈ ਅਤੇ ਸਪਾਰਕ ਪਲੱਗ ਵਿਚ ਕਰੰਟ ਦੇ ਰੁਕ ਜਾਣ ਦੇ ਕਾਰਨ ਸਪਾਰਕ ਪਲੱਗ ਦਾ ਅਗਲਾ ਹਿੱਸਾ ਜੋ ਸਿਲੰਡਰ ਹੈੱਡ ਵੱਲ ਹੁੰਦਾ ਹੈ, ਉਸ ਤੋਂ ਫਾਇਰ ਨਹੀਂ ਨਿਕਲਦਾ ਜਿਵੇਂ ਹੀ ਚਲਦੇ ਵਾਹਨ ’ਤੇ ਚਾਲਕ ਉਸ ਨੂੰ ਦੁਬਾਰਾ ਆਨ ਕਰਦਾ ਹੈ ਤਾਂ ਕੱਚੇ ਤੇਲ ਨੂੰ ਜਦੋਂ ਸਪਾਰਕ ਮਿਲਦਾ ਹੈ ਤਾਂ ਜੰਮਿਆ ਹੋਇਆ ਪੈਟਰੋਲ ਇਕਦਮ ਓਵਰਫਿਊਲ ਹੋ ਜਾਂਦਾ ਹੈ ਅਤੇ ਇਸ ਤੋਂ ਨਿਕਲਣ ਵਾਲੀ ਸਪਾਰਕ ਇਸ ਜਮ੍ਹਾ ਹੋਏ ਪੈਟਰੋਲ ਵਿਚ ਵੱਜਦੀ ਹੈ ਤਾਂ ਹੈੱਡ ਵਿਚ ਪ੍ਰੈਸ਼ਰ ਬਣ ਜਾਂਦਾ ਹੈ ਜਿਸ ਦਾ ਦਬਾਅ ਵਧਣ ਨਾਲ ਇਕਦਮ ਪਟਾਕੇ ਦੀ ਅਾਵਾਜ਼ ਪੈਦਾ ਕਰਦਾ ਹੈ। ਇਹ ਅਾਵਾਜ਼ ਪਿਸਤੌਲ ਅਤੇ ਡਬਲ ਬੈਰਲ ਗੰਨ ਦੀ ਆਵਾਜ਼ ਤੋਂ 3 ਗੁਣਾ ਜ਼ਿਆਦਾ ਹੁੰਦਾ ਹੈ।

    bullet, Motorcycle, ਆਖਰ, ਬੁਲੇਟ, ਮਾਰਦਾ, ਪਟਾਕੇ,
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ