ਨਿਰਮਾਣ ਕਾਰਜ ’ਤੇ ਰੋਕ, ਫਿਰ ਵੀ ਬਣਾ ਦਿੱਤੀ ਬਿਲਡਿੰਗ

ਖਸਰਾ ਨੰਬਰ 129/1 ’ਚ ਰੋਕ ਦੇ ਬਾਵਜੂਦ ਇਕ ਬਿਲਡਿੰਗ ਖਡ਼੍ਹੀ ਕਰ ਦਿੱਤੀ ਗਈ। ਨਗਰ ਕਾਊਂਸਲ ਨੇ ਬਿਲਡਿੰਗ...

ਨਵਾਂਗਰਾਓਂ, (ਮੁਨੀਸ਼)-ਖਸਰਾ ਨੰਬਰ 129/1 ’ਚ ਰੋਕ ਦੇ ਬਾਵਜੂਦ ਇਕ ਬਿਲਡਿੰਗ ਖਡ਼੍ਹੀ ਕਰ ਦਿੱਤੀ ਗਈ। ਨਗਰ ਕਾਊਂਸਲ ਨੇ ਬਿਲਡਿੰਗ ਦੇ ਮਾਲਕ ਨੂੰ ਨੋਟਿਸ ਵੀ ਭੇਜੇ ਪਰ ਉਨ੍ਹਾਂ ਦੀ ਵੀ ਪ੍ਰਵਾਹ ਨਹੀਂ ਕੀਤੀ ਗਈ। ਈ. ਓ. ਜਗਜੀਤ ਸਿੰਘ ਸ਼ਾਹੀ ਨੇ ਐੱਸ. ਡੀ. ਓ. ਜਵਾਹਰ ਸਾਗਰ ਨਾਲ ਮੌਕੇ ਦੀ ਜਾਂਚ ਕੀਤੀ ਤਾਂ ਪਾਇਆ ਕਿ ਬਿਲਡਿੰਗ ਬਣ ਕੇ ਤਿਆਰ ਹੋ ਚੁੱਕੀ ਹੈ, ਉਥੇ ਕੰਮ ਧਡ਼ੱਲੇ ਨਾਲ ਚੱਲ ਰਹੇ ਸਨ ਤੇ ਗੇਟ ’ਤੇ ਗਾਰਡ ਤਾਇਨਾਤ ਸੀ। ਅਧਿਕਾਰੀਆਂ ਨੇ ਗਾਰਡ ਤੋਂ ਜਾਣਕਾਰੀ ਹਾਸਲ ਕੀਤੀ ਤੇ ਜਾਂਚ ਕਰਕੇ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ।  ਬਿਜਲੀ-ਪਾਣੀ ਦਾ ਕੁਨੈਕਸ਼ਨ ਨਾ ਦਿੱਤਾ ਜਾਵੇ  ਛ  ਜਾਂਚ ਕਰਨ ਆਈ ਟੀਮ ਨੇ ਗਾਰਡ ਤੋਂ ਜਦੋਂ ਬਿਜਲੀ-ਪਾਣੀ ਦੀ ਸਪਲਾਈ ਬਾਰੇ ਜਾਣਕਾਰੀ ਹਾਸਲ ਕੀਤੀ ਤਾਂ ਪਤਾ ਲੱਗਿਆ ਕਿ ਇਸ ਬਿਲਡਿੰਗ ਨੂੰ ਅਜੇ ਤਕ ਬਿਜਲੀ-ਪਾਣੀ ਦਾ ਕੁਨੈਕਸ਼ਨ ਨਹੀਂ ਮਿਲਿਆ ਹੈ। ਅਧਿਕਾਰੀਆਂ ਨੇ ਬਿਜਲੀ ਤੇ ਪਬਲਿਕ ਹੈਲਥ ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਇਸ ਬਿਲਡਿੰਗ ਨੂੰ ਬਿਜਲੀ-ਪਾਣੀ ਦਾ ਕੁਨੈਕਸ਼ਨ ਨਾ ਦੇਣ ਦੀ ਗੱਲ ਕਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਖਸਰਾ ਨੰਬਰ-129/1 ’ਚ ਕਿਸੇ ਤਰ੍ਹਾਂ ਦੇ ਨਿਰਮਾਣ ਦਾ ਕੰਮ ਕਰਨ ਦੀ ਮਨਾਹੀ ਹੈ ਤੇ ਇਹ ਹੁਕਮ ਹਾਈ ਕੋਰਟ ਨੇ ਜਾਰੀ ਕੀਤੇ ਹਨ। ਨਗਰ ਕੌਂਸਲ ਵਲੋਂ ਇਸ ਖਸਰਾ ਨੰਬਰ 129/1 ਦਾ ਨਕਸ਼ਾ ਵੀ ਪਾਸ ਨਹੀਂ ਕੀਤਾ ਜਾਂਦਾ ਹੈ। 
 ਹੁਣ ਚਿਪਕਾਇਆ ਜਾਵੇਗਾ ਨੋਟਿਸ, ਰਿਪੋਰਟ ਬਣਾ ਕੇ ਡਾਇਰੈਕਟਰ ਨੂੰ ਭੇਜਾਂਗੇ  : ਅਧਿਕਾਰੀਆਂ ਨੇ ਦੱਸਿਆ ਕਿ ਕਈ ਵਾਰ ਨਗਰ ਕੌਂਸਲ ਨੇ ਬਿਲਡਿੰਗ ਦਾ ਨਿਰਮਾਣ ਕਾਰਜ ਰੋਕਣ ਲਈ ਨੋਟਿਸ ਜਾਰੀ ਕੀਤੇ ਪਰ ਬਿਲਡਿੰਗ ਦੇ ਮਾਲਕ ਨੇ ਨੋਟਿਸ ਰਿਸੀਵ ਨਹੀਂ ਕੀਤੇ। ਹੁਣ ਨੋਟਿਸ ਚਿਪਕਾਇਆ ਜਾਵੇਗਾ, ਉਥੇ ਹੀ ਇਸ ਬਿਲਡਿੰਗ ਬਾਰੇ ਪੂਰੀ ਰਿਪੋਰਟ ਬਣਾ ਕੇ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਨੂੰ ਭੇਜੀ ਜਾਵੇਗੀ, ਜਿਸ ਤੋਂ ਬਾਅਦ ਅਗਲੀ ਕਾਰਵਾਈ ਹੋਵੇਗੀ।  

    ਨਿਰਮਾਣ ਬਿਲਡਿੰਗ, ਰੋਕ, Building, banned
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ