ਹੁਣ ਇੰਗਲੈਂਡ 'ਚ ਵੀ ਸਿੱਖਾਂ ਨੂੰ 'ਕਿਰਪਾਨ' ਰੱਖਣ ਦੀ ਮਿਲੇਗੀ ਮਨਜ਼ੂਰੀ

ਬ੍ਰਿਟੇਨ ਦੀ ਸਰਕਾਰ ਨੇ ਨਵੇਂ ਹਥਿਆਰ ਬਿੱਲ ਵਿਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ.....

ਲੰਡਨ (ਭਾਸ਼ਾ)— ਬ੍ਰਿਟੇਨ ਦੀ ਸਰਕਾਰ ਨੇ ਨਵੇਂ ਹਥਿਆਰ ਬਿੱਲ ਵਿਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸੋਧ ਦੇ ਤਹਿਤ ਬ੍ਰਿਟੇਨ ਦੇ ਸਿੱਖ ਭਾਈਚਾਰੇ ਦੇ ਕਿਰਪਾਨ ਜਾਂ ਧਾਰਮਿਕ ਤਲਵਾਰ ਰੱਖਣ ਅਤੇ ਉਸ ਦੀ ਸਪਲਾਈ ਕਰਨ ਦਾ ਅਧਿਕਾਰ ਪ੍ਰਭਾਵਿਤ ਨਹੀਂ ਹੋਵੇਗਾ। ਇਸ ਬਿੱਲ ਨੂੰ ਹੁਣ ਸੰਸਦ ਦੀ ਮਨਜ਼ੂਰੀ ਦਾ ਇੰਤਜ਼ਾਰ ਹੈ। ਸੰਸਦ ਦੇ ਹੇਠਲੇ ਸਦਨ ਹਾਊਸ ਆਫ ਕੌਮਨਜ਼ ਵਿਚ The Offensive Weapons Bill 2018 'ਤੇ ਇਸ ਹਫਤੇ ਚਰਚਾ ਪੂਰੀ ਹੋ ਚੁੱਕੀ ਹੈ। ਹੁਣ ਇਹ ਮਨਜ਼ੂਰੀ ਲਈ ਉੱਪਰੀ ਸਦਨ ਹਾਊਸ ਆਫ ਲੌਰਡਸ ਵਿਚ ਜਾਵੇਗਾ। 

ਬਿੱਲ ਵਿਚ ਕੁਝ ਹਥਿਆਰਾਂ ਨੂੰ ਜਨਤਕ ਰੂਪ ਨਾਲ ਰੱਖਣ ਨੂੰ ਅਪਰਾਧ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਇਹ ਕੁਝ ਹਥਿਆਰਾਂ ਅਤੇ ਵਸਤਾਂ ਦੀ ਆਨਲਾਈਨ ਵਿਕਰੀ 'ਤੇ ਨਵੀਂਆਂ ਪਾਬੰਦੀਆਂ ਲਗਾਉਂਦਾ ਹੈ। ਇਹ ਕਦਮ ਦੇਸ਼ ਵਿਚ ਲਗਾਤਾਰ ਵੱਧ ਰਹੇ ਚਾਕੂ ਅਤੇ ਐਸਿਡ ਹਮਲਿਆਂ ਨਾਲ ਸਬੰਧਤ ਮਾਮਲਿਆਂ ਵਿਰੁੱਧ ਚੁੱਕਿਆ ਗਿਆ ਹੈ। ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਵੀਰਵਾਰ ਨੂੰ ਕਿਹਾ,''ਕਿਰਪਾਨ ਦੇ ਮੁੱਦੇ 'ਤੇ ਸਿੱਖ ਭਾਈਚਾਰੇ ਦੇ ਨਾਲ ਅਸੀਂ ਕਰੀਬੀ ਨਾਲ ਕੰਮ ਕਰ ਰਹੇ ਹਾਂ। ਇਸੇ ਦਾ ਨਤੀਜਾ ਹੈ ਕਿ ਅਸੀਂ ਬਿੱਲ ਵਿਚ ਸੋਧ ਕੀਤੀ ਹੈ ਤਾਂ ਜੋ ਇਹ ਯਕੀਨੀ ਹੋ ਸਕੇ ਕਿ ਧਾਰਮਿਕ ਕਾਰਨਾਂ ਕਾਰਨ ਕਿਰਪਾਨ ਰੱਖਣਾ ਅਤੇ ਵੱਡੀ ਕਿਰਪਾਨ ਦੀ ਸਪਲਾਈ ਜਾਰੀ ਰਹਿ ਸਕੇ।'' 

ਬ੍ਰਿਟੇਨ ਦੇ ਸਿੱਖ ਭਾਈਚਾਰੇ ਲਈ ਸਰਬ ਪਾਰਟੀ ਸੰਸਦੀ ਗਰੁੱਪ ਦਾ ਇਕ ਵਫਦ ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਗਿਆ ਸੀ ਅਤੇ ਬੇਨਤੀ ਕੀਤੀ ਸੀ ਕਿ ਜਦੋਂ ਨਵਾਂ ਬਿੱਲ ਕਾਨੂੰਨ ਦਾ ਰੂਪ ਲਵੇ ਤਾਂ ਉਸ ਵਿਚ ਕਿਰਪਾਨ ਨੂੰ ਛੋਟ ਪ੍ਰਾਪਤ ਹੋਵੇ। ਸਮੂਹ ਦੀ ਪ੍ਰਮੁੱਖ ਲੇਬਰ ਪਾਰਟੀ ਦੀ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਕਿਹਾ,''ਮੈਨੂੰ ਖੁਸ਼ੀ ਹੈ ਕਿ ਸਰਕਾਰ ਨੇ ਇਹ ਸੋਧ ਕੀਤੀ।''

  • England
  • Sikhs
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ