EICMA 2018: ਦੁਨੀਆ ਦੇ ਸਾਹਮਣੇ ਪੇਸ਼ ਹੋਈ BMW R 1250 GS

BMW ਮੋਟੋਰਾਡ ਨੇ ਆਪਣੀ ਨਵੀਂ 2019 BMW R 1250 GS ਐਡਵੇਂਚਰ ਟੂਰਰ ਮੋਟਰਸਾਈਕਲ ........

ਗੈਜੇਟ ਡੈਸਕ- BMW ਮੋਟੋਰਾਡ ਨੇ ਆਪਣੀ ਨਵੀਂ 2019 BMW R 1250 GS ਐਡਵੇਂਚਰ ਟੂਰਰ ਮੋਟਰਸਾਈਕਲ ਨੂੰ ਮਿਲਾਨ 'ਚ ਚੱਲ ਰਹੇ EICMA 2018 ਦੇ ਦੌਰਾਨ ਦੁਨੀਆ  ਦੇ ਸਾਹਮਣੇ ਪੇਸ਼ ਕੀਤਾ ਹੈ। ਇਸ ਬਾਈਕ ਨੂੰ ਕੰਪਨੀ ਨੇ BMW ਦੁਆਰਾ ਆਧਿਕਾਰਤ ਰੂਪ ਨਾਲ ਪੇਸ਼ ਕੀਤੀ ਗਈ ਦੋਵੇਂ ਸਟੈਂਡਰਡ 7S ਅਤੇ ਐਡਵੇਂਚਰ ਵੇਰੀਐਂਟਸ ਸਪੈਸੀਫਿਕੇਸ਼ਨਸ ਤੇ ਤਸਵੀਰਾਂ ਦੇ ਕੁਝ ਮਹੀਨਿਆਂ ਬਾਅਦ ਪੇਸ਼ ਕੀਤਾ ਹੈ। ਤਸਵੀਰਾਂ 'ਚ ਵੇਖਿਆ ਗਿਆ ਮਾਡਲ ਟਾਪ-ਸਪੈਸੀਫਿਕੇਸ਼ਨ BMW R 1250 GS ਐਡਵੇਂਚਰ ਹੈ ਜੋ ਕਿ ਜ਼ਿਆਦਾ ਆਫ-ਰੋਡ ਫਰੈਂਡਲੀ ਵਰਜਨ ਹੈ ਤੇ ਇਹ ਸਪੋਕਡ ਵ੍ਹੀਲਸ, ਕਰੈਸ਼ ਗਾਰਡਸ, ਹੈਂਡ ਗਾਰਡਸ ਤੇ ਮੈਟਲ ਪੈਨਿਅਰਸ ਦੇ ਨਾਲ ਆਉਂਦਾ ਹੈ।

ਇੰਜਣ 
ਨਵੀਂ 2019 BMW R 1250 GS ਤੇ R 1250 GS ਐਡਵੈਂਚਰ 'ਚ ਨਵਾਂ 1,254 cc ਬਾਕਸਰ-ਟਵਿਨ ਇੰਜਣ ਦਿੱਤਾ ਗਿਆ ਹੈ ਜੋ ਕਿ ਵੇਰਿਏਬਲ ਵਾਲਵ ਟਾਈਮਿੰਗ ਸਿਸਟਮ ਦੇ ਨਾਲ ਆਉਂਦਾ ਹੈ, ਜਿਸ ਨੂੰ BMW ਸ਼ਿਫਟਕੈਮ ਟੈਕਨਾਲੌਜੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਇੰਜਣ ਲੰਬੇ ਸਟਰਾਕ ਤੇ ਵੱਡੇ ਬੋਰ ਦੇ ਨਾਲ ਆਉਂਦਾ ਹੈ ਜਿਸ ਦੇ ਚੱਲਦੇ ਇਹ 9 ਫੀਸਦੀ ਜ਼ਿਆਦਾ ਪਾਵਰ ਤੇ 14 ਫੀਸਦੀ ਜ਼ਿਆਦਾ ਟਾਰਕ ਦਿੰਦਾ ਹੈ। ਇਹ ਮੋਟਰ 7750 rpm 'ਤੇ 136 bhp ਦੀ ਪਾਵਰ ਤੇ 6,250 rpm 'ਤੇ 143 Nm ਦਾ ਟਾਰਕ ਜਨਰੇਟ ਕਰਦਾ ਹੈ।PunjabKesari ਖਾਸ ਫੀਚਰਸ
ਬਾਈਕ 'ਚ ਅਪਡੇਟਿਡ ਇਲੈਕਟ੍ਰਾਨਿਕ ਪੈਕੇਜ ਫੀਚਰਸ ਦੇ ਤੌਰ 'ਤੇ ਰਾਈਡਿੰਗ ਮੋਡਸ (ਰੋਡ ਤੇ ਰੇਨ), ABS, ਆਟੋਮੈਟਿਕ ਸਟੇਬੀਲਿਟੀ ਕੰਟਰੋਲ (ABS-ਜੋ ਕਿ BMW ਦੇ ਟਰੈਕਸ਼ਨ ਕੰਟਰੋਲ ਸਿਸਟਮ) ਤੇ ਹਿੱਲ ਸਟਾਰਟ ਕੰਟਰੋਲ ਸਟੈਂਡਰਡ ਉਪਕਰਣਾ ਦੇ ਰੂਪ 'ਚ ਦਿੱਤੇ ਗਏ ਹਨ। ਇਸ ਤੋਂ ਇਲਾਵਾ ਬਾਈਕ 'ਚ ਸੈਮੀ-ਐਕਟਿਵ ਇਲੈਕਟ੍ਰਾਨਿਕ ਸਸਪੈਂਸ਼ਨ ਤੇ ਫੀਚਰਸ ਦੇ ਤੌਰ 'ਤੇ ਆਟੋਮੈਟਿਕ ਲੋਡ ਕੰਪਨਸੇਸ਼ਨ ਦਿੱਤਾ ਗਿਆ ਹੈ। ਇਸ ਤੋਂ ਇਲਾਵਾ BMW 'ਚ ਆਪਸ਼ਨਲੀ ਰਾਈਡਿੰਗ ਮੋਡ ਪ੍ਰੋ ਸਿਸਟਮ ਦਿੱਤਾ ਗਿਆ ਹੈ ਜੋ ਕਿ ਡਾਇਨਾਮਿਕ ਟਰੈਕਸ਼ਨ ਕੰਟਰੋਲ (DTC), ABS ਪ੍ਰੋ, ਹਿੱਲ ਸਟਾਰਟ ਕੰਟਰੋਲ ਪ੍ਰੋ ਤੇ ਡਾਇਨਾਮਿਕ ਬ੍ਰੇਕ ਅਸਿਸਟ ਦਿੱਤਾ ਗਿਆ ਹੈ।PunjabKesari ਹੋਰ ਖਾਸ ਫੀਚਰਸ
ਦੂੱਜੇ ਫੀਚਰਸ ਦੇ ਤੌਰ 'ਤੇ ਬਾਇਕ 'ਚ ਮਲਟੀ-ਫੰਕਸ਼ਨਲ ਇੰਸਟਰੂਮੈਂਟ ਪੈਨਲ ਦੇ ਨਾਲ 6.5 ਇੰਚ ਫੁਲ-ਕਲਰ “6“ ਡਿਸਪਲੇਅ, ਸੋਧ ਕੇ LED ਹੈੱਡਲੈਂਪਸ ਤੇ LED ਡੇ-ਟਾਈਮ ਰਨਿੰਗ ਲੈਂਪ ਦਿੱਤੇ ਗਏ ਹਨ। ਇਸ ਤੋਂ ਇਲਾਵਾ ਬਾਈਕ 'ਚ ਫਿਰ ਤੋਂ ਡਿਜ਼ਾਈਨ ਕੀਤਾ ਗਿਆ ਫਿਊਲ ਟੈਂਕ, ਇੰਟੈੱਕ ਪੋਰਟਸ, ਇਕ ਬਰਸ਼ਡ ਐਲਮੀਨੀਅਮ ਰੇਡਿਏਟਰ ਗਾਰਡ ਤੇ ਨਵੇਂ ਗਰਾਫਿਕਸ ਦਿੱਤੇ ਗਏ ਹਨ PunjabKesariਕਲਰ ਆਪਸ਼ਨ
ਬਾਈਕ ਚ ਤਿੰਨ ਕਲਰ ਆਪਸ਼ਨ ਮੈਟ ਗਰੇ, ਬਲੈਕ ਤੇ ਟਰਾਇਕਲਰ 8P ਸਕੀਮਸ- (ਵਾਈਟ, ਬਲੂ ਤੇ ਰੈੱਡ ਦੇ ਨਾਲ ਗੋਲਡ ਰਿੰਮਜ਼) ਦਿੱਤੇ ਗਏ ਹਨ। ਭਾਰਤੀ ਬਾਜ਼ਾਰ 'ਚ ਇਹ ਬਾਈਕ 2019  ਦੇ ਅਖੀਰ ਤੱਕ ਲਾਂਚ ਹੋ ਸਕਦੀ ਹੈ।

  • EICMA 2018
  • BMW
  • R 1250 GS
  • world
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ