ਕਾਲੀ ਮਿਰਚ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਕਰਦੀ ਹੈ ਜੜ੍ਹ ਤੋਂ ਖਤਮ

ਆਮਤੌਰ ''''ਤੇ ਮਸਾਲਿਆਂ ਦੇ ਰੂਪ ''''ਚ ਇਸਤੇਮਾਲ ਹੋਣ ਵਾਲੀ ਕਾਲੀ ਮਿਰਚ ਖਾਣ ਦੇ ਕਈ ਫਾਇਦੇ ਹਨ ਪਰ ਕਾਲੀ ਮਿਰਚ ਦਾ ਜ਼ਿਆਦਾ ਸੇਵਨ ਤੁਹਾਡੀ ਸਿਹਤ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਕਾਲੀ ਮਿਰ....

ਨਵੀਂ ਦਿੱਲੀ— ਆਮਤੌਰ 'ਤੇ ਮਸਾਲਿਆਂ ਦੇ ਰੂਪ 'ਚ ਇਸਤੇਮਾਲ ਹੋਣ ਵਾਲੀ ਕਾਲੀ ਮਿਰਚ ਖਾਣ ਦੇ ਕਈ ਫਾਇਦੇ ਹਨ ਪਰ ਕਾਲੀ ਮਿਰਚ ਦਾ ਜ਼ਿਆਦਾ ਸੇਵਨ ਤੁਹਾਡੀ ਸਿਹਤ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਕਾਲੀ ਮਿਰਚ ਦਾ ਸੇਵਨ ਸਹੀ ਮਾਤਰਾ 'ਚ ਕਰੋ। ਹਰ ਰੋਜ਼ 2 ਤੋਂ 3 ਕਾਲੀ ਮਿਰਚ ਦੇ ਦਾਣੇ ਤੁਹਾਡੀ ਸਿਹਤ ਲਈ ਬੇਹੱਦ ਫਾਇਦੇਮੰਦ ਹੁੰਦੇ ਹਨ। ਇੰਨਾ ਹੀ ਨਹੀਂ ਤੁਸੀਂ ਕਾਲੀ ਮਿਰਚ ਦੀ ਵਰਤੋਂ ਨਾਲ ਕਈ ਬੀਮਾਰੀਆਂ ਦਾ ਇਲਾਜ ਘਰ ਬੈਠੇ ਹੀ ਕਰ ਸਕਦੇ ਹੋ। ਆਯੁਰਵੇਦ 'ਚ ਕਾਲੀ ਮਿਰਚ ਨੂੰ ਔਸ਼ਧੀ ਦੱਸਿਆ ਗਿਆ ਹੈ। ਅੱਜ ਅਸੀਂ ਤੁਹਾਨੂੰ ਕਾਲੀ ਮਿਰਚ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਬਾਰੇ...
 

1.  ਕੈਂਸਰ ਤੋਂ ਬਚਾਅ
ਔਰਤਾਂ ਲਈ ਕਾਲੀ ਮਿਰਚ ਖਾਣਾ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਕਾਲੀ ਮਿਰਚ 'ਚ ਵਿਟਾਮਿਨ ਸੀ, ਵਿਟਾਮਿਨ ਏ, ਕਾਰੋਟੇਨਸ ਅਤੇ ਹੋਰ ਐਂਟੀ-ਆਕਸੀਡੈਂਟ ਹੁੰਦੇ ਹਨ,ਜਿਸ ਨਾਲ ਔਰਤਾਂ 'ਚ ਬ੍ਰੈਸਟ ਕੈਂਸਰ ਦਾ ਖਤਰਾ ਕਾਫੀ ਘੱਟ ਹੋ ਜਾਂਦਾ ਹੈ।
 

2. ਤਣਾਅ ਨੂੰ ਦੂਰ ਕਰੇ 
ਕਾਲੀ ਮਿਰਚ 'ਚ ਪਿਪਰਾਈਨ ਮੌਜੂਦ ਹੁੰਦੀ ਹੈ ਜਿਸ ਕਾਰਨ ਇਹ ਲੋਕਾਂ ਦੀ ਟੈਂਸ਼ਨ ਅਤੇ ਡਿਪ੍ਰੈਸ਼ਰ ਨੂੰ ਦੂਰ ਕਰਨ 'ਚ ਮਦਦ ਕਰਦੀ ਹੈ। ਪੁਰਾਣੇ ਲੋਕ ਕਾਲੀ ਮਿਰਚ ਦੇ ਸੇਵਨ ਨੂੰ ਕਾਫੀ ਅਹਿਮੀਅਤ ਦਿੰਦੇ ਹਨ।
 

3. ਦੰਦਾਂ ਲਈ ਫਾਇਦੇਮੰਦ 
ਕਾਲੀ ਮਿਰਚ ਦਾ ਸੇਵਨ ਦੰਦਾਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਂਦਾ ਹੈ। ਕਾਲੀ ਮਿਰਚ ਨਾਲ ਮਸੂੜਿਆਂ ਦੇ ਦਰਦ 'ਚ ਬਹੁਤ ਜਲਦੀ ਆਰਾਮ ਮਿਲਦਾ ਹੈ। ਜੇਕਰ ਤੁਸੀਂ ਕਾਲੀ ਮਿਰਚ, ਸੇਂਧਾ ਨਮਕ ਅਤੇ ਕੁਝ ਬੂੰਦਾਂ ਸਰ੍ਹੋਂ ਦੇ ਤੇਲ ਦੀਆਂ ਮਿਲਾ ਕੇ ਦੰਦਾਂ ਅਤੇ ਮਸੂੜਿਆਂ 'ਤੇ ਲਗਾਉਂਦੇ ਹੋ ਤਾਂ ਇਸ ਨਾਲ ਤੁਹਾਨੂੰ ਦੰਦਾਂ ਅਤੇ ਮਸੂੜਿਆਂ ਦੇ ਦਰਦ ਤੋਂ ਰਾਹਤ ਮਿਲੇਗੀ। 
 

4. ਹਿਚਕੀ ਦੂਰ ਕਰੇ 
ਹਰੇ ਪੁਦੀਨੇ ਦੀਆਂ 30 ਪੱਦੀਆਂ, 2 ਚੱਮਚ ਸੌਂਫ, ਮਿਸ਼ਰੀ ਅਤੇ ਕਾਲੀ ਮਿਰਚ ਨੂੰ ਪੀਸ ਕੇ ਇਕ ਗਲਾਸ ਪਾਣੀ 'ਚ ਉਬਾਲ ਲਓ। ਇਸ ਮਿਸ਼ਰਣ ਨੂੰ ਪੀਣ ਨਾਲ ਹਿਚਕੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ। 5 ਕਾਲੀ ਮਿਰਚ ਨੂੰ ਸਾੜ ਕੇ ਪੀਸ ਕੇ ਵਾਰ-ਵਾਰ ਸੂੰਘਣ ਨਾਲ ਵੀ ਹਿਚਕੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
 

5. ਗੈਸ ਅਤੇ ਐਸਿਡਿਟੀ 'ਚ ਫਾਇਦੇਮੰਦ 
ਆਧੁਨਿਕ ਜੀਵਨਸ਼ੈਲੀ ਦੇ ਵਿਚ ਗੈਸ ਅਤੇ ਐਸਿਡਿਟੀ ਦੀ ਸਮੱਸਿਆ ਆਮ ਹੈ। ਜੇਕਰ ਤੁਹਾਨੂੰ ਵੀ ਇਹ ਪ੍ਰੇਸ਼ਾਨੀ ਹੈ ਤਾਂ ਨਿੰਬੂ ਦੇ ਰਸ 'ਚ ਕਾਲਾ ਨਮਕ ਅਤੇ ਕਾਲੀ ਮਿਰਚ ਦਾ ਪਾਊਡਰ ਮਿਲਾ ਕੇ ਇਕ ਚੁਟਕੀ ਰੋਜ਼ ਖਾਣ ਨਾਲ ਗੈਸ ਨਾਲ ਹੋਣ ਵਾਲੇ ਦਰਦ ਤੋਂ ਤੁਹਾਨੂੰ ਤੁਰੰਤ ਆਰਾਮ ਮਿਲ ਜਾਵੇਗਾ।
 

6. ਪੇਟ ਦੇ ਕੀੜਿਆਂ ਦੀ ਸਮੱਸਿਆ 
ਕਾਲੀ ਮਿਰਚ ਦੇ ਪਾਊਡਰ ਨੂੰ ਖਾਣੇ 'ਚ ਇਸਤੇਮਾਲ ਕਰਨ ਨਾਲ ਪੇਟ ਦੇ ਕੀੜਿਆਂ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਕਾਲੀ ਮਿਰਚ ਦੇ ਨਾਲ ਸੌਗੀ ਖਾਣ ਨਾਲ ਵੀ ਪੇਟ ਦੇ ਕੀੜੇ ਮਰ ਜਾਂਦੇ ਹਨ।
 

7. ਖੰਘ ਅਤੇ ਜ਼ੁਕਾਮ ਤੋਂ ਰਾਹਤ
ਕਾਲੀ ਮਿਰਚ ਦਾ ਸੇਵਨ ਕਰਨ ਨਾਲ ਸਰਦੀ ਦੇ ਮੌਸਮ 'ਚ ਹੋਣ ਵਾਲੀ ਖੰਘ ਅਤੇ ਜ਼ੁਕਾਮ ਤੋਂ ਤੁਹਾਨੂੰ ਰਾਹਤ ਮਿਲਦੀ ਹੈ। ਨਾਲ ਹੀ ਇਸ ਦੇ ਸੇਵਨ ਨਾਲ ਤੁਹਾਡਾ ਗਲ੍ਹਾ ਵੀ ਸਾਫ ਰਹਿੰਦਾ ਹੈ। ਇਸ ਲਈ ਸਰਦੀਆਂ'ਚ ਇਸ ਦਾ ਸੇਵਨ ਜ਼ਰੂਰ ਕਰੋ। 

    Black Pepper, Health, Diseases, ਕਾਲੀ ਮਿਰਚ, ਸਿਹਤ ,ਬੀਮਾਰੀਆਂ
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ