ਭਾਈ ਦੂਜ : ਇਸ ਸ਼ੁੱਭ ਸਮੇਂ 'ਚ ਲਗਾਉ ਭਰਾ ਨੂੰ ਤਿਲਕ, ਵੱਧੇਗੀ ਉਮਰ

ਦੀਵਾਲੀ ਤੋਂ 2 ਦਿਨ ਬਾਅਦ ਭਾਈ ਦੂਜ ਤਿਉਹਾਰ ਮਨਾਇਆ ਜਾਂਦਾ ਹੈ। ਇਸ...

ਜਲੰਧਰ-ਦੀਵਾਲੀ ਤੋਂ 2 ਦਿਨ ਬਾਅਦ ਭਾਈ ਦੂਜ ਤਿਉਹਾਰ ਮਨਾਇਆ ਜਾਂਦਾ ਹੈ। ਇਸ ਨੂੰ ਯਮਦੂਜ ਵੀ ਕਿਹਾ ਜਾਂਦਾ ਹੈ। ਇਹ ਭਰਾ ਭੈਣ ਦੇ ਪਵਿੱਤਰ ਪ੍ਰੇਮ ਦਾ ਪ੍ਰਤੀਕ ਹੈ ਅਤੇ ਦੇਸ਼ ਭਰ 'ਚ ਬਹੁਤ ਪ੍ਰੇਮ ਪਿਆਰ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਮੱਥੇ 'ਤੇ ਕੇਸਰ ਦਾ ਟਿੱਕਾ (ਤਿਲਕ) ਲਗਾਉਂਦੀਆਂ ਹਨ ਅਤੇ ਉਨ੍ਹਾਂ ਦੀ ਲੰਬੀ ਉਮਰ ਦੀਆਂ ਕਾਮਨਾ ਕਰਦੀਆਂ ਹਨ। ਮੱਥੇ 'ਤੇ ਭੈਣ ਦੇ ਹੱਥੋਂ ਟਿੱਕਾ (ਤਿਲਕ) ਲਗਾਵਾਉਣਾ ਅਤੇ ਭੈਣ ਦੇ ਹੱਥ ਨਾਲ ਬਣੇ ਖਾਣੇ ਨੂੰ ਖਾਣ ਦੀ ਮਾਨਤਾ ਹੈ। ਭੈਣ ਆਪਣੇ ਭਰਾ ਦੇ ਲੰਬੀ ਉਮਰ ਲਈ ਯਮ ਦੀ ਪੂਜਾ ਕਰਦੀ ਹੈ ਅਤੇ ਵਰਤ ਰੱਖਦੀ ਹੈ। ਰੱਖੜੀ ਦੀ ਤਰ੍ਹਾਂ ਇਸ ਦਿਨ ਵੀ ਭਰਾ ਆਪਣੀ ਭੈਣ ਨੂੰ ਕਈ ਤੋਹਫੇ ਦਿੰਦੇ ਹਨ। ਮਾਨਤਾ ਹੈ ਕਿ ਆਪਣੇ ਭਰਾ ਨੂੰ ਰੱਖੜੀ ਬੰਨਣ ਲਈ ਭੈਣਾਂ ਉਨ੍ਹਾਂ ਦੇ ਘਰ ਜਾਂਦੀਆਂ ਹਨ ਪਰ ਭਾਈ ਦੂਜ 'ਤੇ ਭਰਾ ਆਪਣੇ ਭੈਣ ਦੇ ਘਰ ਜਾਂਦੇ ਹਨ। ਜੋ ਭਰਾ ਆਪਣੀ ਭੈਣ ਤੋਂ ਪਿਆਰ ਅਤੇ ਪ੍ਰਸੰਨਤਾ ਨਾਲ ਮਿਲਦਾ ਹੈ, ਉਨ੍ਹਾਂ ਦੇ ਘਰ ਖਾਣਾ ਖਾਂਦਾ ਹੈ ਉਸ ਨੂੰ ਯਮ ਦੇ ਦੁੱਖ ਤੋਂ ਛੁੱਟਕਾਰਾਂ ਮਿਲ ਜਾਂਦਾ ਹੈ।

PunjabKesari

ਕਿਵੇਂ ਮਨਾਉਣ ਭੈਣਾਂ ਭਾਈ ਦੂਜ— ਇਸ ਦਿਨ ਕੀਤੇ ਗਏ ਇਸ਼ਨਾਨ, ਦਾਨ ਅਤੇ ਚੰਗੇ ਕਰਮਾਂ ਦਾ ਫਲ ਕਈ ਗੁਣਾ ਵੱਧ ਹੈ ਪਰ ਭਾਈ ਦੂਜ ਨੂੰ ਯਮੁਨਾ ਨਦੀ 'ਚ ਇਸ਼ਨਾਨ ਕਰਨ ਦਾ ਵੱਡਾ ਮਹੱਤਵ ਹੈ। ਭੈਣਾਂ ਪਵਿੱਤਰ ਜਲ 'ਚ ਇਸ਼ਨਾਨ ਕਰਨ ਤੋਂ ਬਾਅਦ ਮਰਕੰਡੇਏ, ਬਲੀ, ਹਨੂਮਾਨ, ਵਭੀਸ਼ਨ, ਕ੍ਰਿਪਾਚਾਰੀਆ ਅਤੇ ਪ੍ਰਸ਼ੂਰਾਮ ਜੀ ਆਦਿ ਅੱਠ ਚਿਰੰਜੀਵੀਆਂ ਦਾ ਵਿਧੀ ਅਨੁਸਾਰ ਪੂਜਾ ਕਰਨ, ਬਾਅਦ 'ਚ ਭਰਾ ਦੇ ਮੱਥੇ 'ਤੇ ਟਿੱਕਾ ਲਗਾਉਂਦੀਆਂ ਹਨ ਅਤੇ ਸੂਰਜ, ਚੰਦਰਮਾ, ਪ੍ਰਿਥਵੀ ਅਤੇ ਸਾਰੇ ਦੇਵਤਾਵਾਂ ਤੋਂ ਆਪਣੇ ਭਰਾ ਦੇ ਪਰਿਵਾਰ ਦੀ ਸੁਖ ਸਾਂਦ ਲਈ ਪ੍ਰਾਥਨਾ ਕਰਦੀਆਂ ਹਨ।
ਭਾਈ ਪੂਜਾ ਦਾ ਮਹੂਰਤ 14.15 ਤੋਂ ਸ਼ਾਮ 15.17 ਤੱਕ
ਯਮ ਦੀਪਦਾਨ ਮਹੂਰਤ- 17.49 ਤੋੰ 17.45 ਤੱਕ
ਚੰਦਰ ਦਰਸ਼ਨ ਮਹੂਰਤ- 17.26 ਤੋੰ 18.26 ਤੱਕ

  • Bhai Duj
  • Bhai Bhau
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ