ਕੁੰਭ ਦਾ ਚੌਥਾ ਸ਼ਾਹੀ ਇਸ਼ਨਾਨ ਅੱਜ, ਇਥੇ ਜਾਣੋ ਅਖਾੜਿਆਂ ਦੇ ਇਸ਼ਨਾਨ ਦਾ ਸਮਾਂ

ਅੱਜ ਯਾਨੀ ਮਾਘ ਮਹੀਨੇ ਦੀ ਪੰਚਮੀ ਨੂੰ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਜਾਂਦਾ...

ਅੱਜ ਯਾਨੀ ਮਾਘ ਮਹੀਨੇ ਦੀ ਪੰਚਮੀ ਨੂੰ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਦੱਸ ਦਈਏ ਕਿ ਹਿੰਦੂ ਧਰਮ ਮੁਤਾਬਕ ਇਸ ਦਿਨ ਕੁੰਭ ਦਾ ਚੌਥਾ ਸ਼ਾਹੀ ਇਸ਼ਨਾਨ ਵੀ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਕੁੰਭ ਦੌਰਾਨ ਸ਼ਾਹੀ ਇਸ਼ਨਾਨ ਕਰਨ ਨਾਲ ਮੁਕਤੀ ਪ੍ਰਾਪਤ ਹੁੰਦੀ ਹੈ। ਇਸ ਤੋਂ ਪਹਿਲਾ ਤਿੰਨ ਕੁੰਭ ਸ਼ਾਹੀ ਇਸ਼ਨਾਨ ਹੋ ਚੁੱਕੇ ਹਨ। ਮੰਨਿਆ ਜਾ ਰਿਹਾ ਹੈ ਕਿ ਕੁੰਭ ਦੇ ਇਸ ਸ਼ਾਹੀ ਇਸ਼ਨਾਨ 'ਚ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ 2 ਕਰੋੜ ਤੋਂ ਪਾਰ ਪਹੁੰਚਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। 
ਇੱਥੇ ਜਾਣੋ ਸਾਰੇ ਅਖਾੜਿਆਂ ਦੇ ਇਸ਼ਨਾਨ ਦਾ ਸਮਾਂ
PunjabKesari
ਸ਼੍ਰੀ ਪੰਚਾਇਤੀ ਅਖਾੜਾ ਮਹਾਨਿਵਰਣੀ- 6.15 ਵਜੇ
ਸ਼੍ਰੀ ਪੰਚਾਇਤੀ ਅਟਲ ਅਖਾੜਾ- 6.15 ਵਜੇ
ਸ਼੍ਰੀ ਪੰਚਾਇਤੀ ਨਿਰੰਜਨੀ ਅਖਾੜਾ- 7.05 ਵਜੇ

PunjabKesari
ਤਪੋਨਿਧੀ ਸ਼੍ਰੀ ਪੰਚਾਇਤੀ ਆਨੰਦ ਅਖਾੜਾ- 7.05 ਵਜੇ
ਸ਼੍ਰੀ ਪੰਚ ਦਸ਼ਨਾਮ ਜੂਨਾ ਅਖਾੜਾ- 8.00 ਵਜੇ
ਸ਼੍ਰੀ ਪੰਚ ਦਸ਼ਨਾਮ ਆਹਾਨ ਅਖਾੜਾ- 8.00 ਵਜੇ

PunjabKesari
ਸ਼੍ਰੀ ਸ਼ੰਭੂ ਪੰਚ ਅਗਨੀ ਅਖਾੜਾ- 8.00 ਵਜੇ
ਅਖਿਲ ਭਾਰਤੀ ਸ਼੍ਰੀ ਪੰਚ ਨਿਵਰਣੀ ਅਨੀ ਅਖਾੜਾ- 10.40 ਵਜੇ
ਅਖਿਲ ਭਾਰਤੀ ਦਿਗੰਬਰ ਅਨੀ ਅਖਾੜਾ- 11.20 ਵਜੇ

PunjabKesari
ਅਖਿਲ ਭਾਰਤੀ ਸ਼੍ਰੀ ਪੰਚ ਨਿਰਮਾਹੀ ਅਨੀ ਅਖਾੜਾ- 12.20 ਵਜੇ
ਸ਼੍ਰੀ ਪੰਚਾਇਤੀ ਅਖਾੜਾ ਨਯਾ ਉਦਾਸੀਨ- 13.15 ਵਜੇ

PunjabKesari
ਸ਼੍ਰੀ ਪੰਚਾਇਤੀ ਅਖਾੜਾ ਬੜਾ ਉਦਾਸੀਨ- 14.20 ਵਜੇ
ਸ਼੍ਰੀ ਪੰਚਾਇਤੀ ਅਖਾੜਾ ਨਿਰਮਲਾ- 15.40 ਵਜੇ

PunjabKesari
ਮੰਨਿਆ ਜਾਂਦਾ ਹੈ ਕਿ ਇਸ ਦਿਨ ਤਿੰਨ ਵਾਰ ਡੁਬਕੀ ਲਗਾ ਕੇ ਸ਼ਰਧਾਲੂਆਂ ਨੂੰ ਗੰਗਾ, ਯਮੁਨਾ ਤੇ ਅਦ੍ਰਿਸ਼ ਸਰਸਵਤੀ ਦਾ ਆਸ਼ੀਰਵਾਦ ਮਿਲਦਾ ਹੈ। ਇਸ ਲਈ ਸ਼ਰਧਾਲੂਆਂ ਲਈ ਇਸ ਦਾ ਕਾਫੀ ਮਹੱਤਵ ਹੈ। ਸੂਬਾ ਸਰਕਾਰ ਦੇ ਪੁਲਸ ਡੀ.ਜੀ. ਓ. ਪੀ. ਸਿੰਘ ਨੇ ਦੱਸਿਆ ਕਿ ਪੂਰੇ ਖੇਤਰ ਨੂੰ 9 ਜ਼ੋਨਾਂ ਤੇ 20 ਸੈਕਟਰਾਂ 'ਚ ਵੰਡਿਆ ਗਿਆ ਹੈ। ਇਸ ਦੀ ਸੁਰੱਖਿਆ 'ਚ 20,000 ਪੁਲਸ ਮੁਲਾਜ਼ਮਾਂ, 6000 ਹੋਮ ਗਾਰਡ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ 40 ਪੁਲਸ ਥਾਣੇ, 58 ਚੌਕੀਆਂ, 40 ਫਾਇਰ ਬ੍ਰਿਗੇਡ ਸੈਂਟਰ ਬਣਾਏ ਗਏ। ਕੇਂਦਰੀ ਸੁਰੱਖਿਆ ਦਸਤੇ ਦੀਆਂ 80 ਕੰਪਨੀਆਂ ਤੇ ਪੀ. ਏ. ਸੀ. ਦੀਆਂ 20 ਕੰਪਨੀਆਂ ਵੀ ਤਾਇਨਾਤ ਹਨ।

PunjabKesari
 

  • Kumbh
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ