ਇਟਲੀ : ਭਾਰਤੀ ਕਾਮੇ ਤੇ ਨਕਾਬਪੋਸ਼ ਵਿਅਕਤੀਆ ਵਲੋ ਜਾਨਲੇਵਾ ਹਮਲਾ

ਇਟਲੀ ਦੇ ਵਿਰੋਨਾ ਜ਼ਿਲੇ ਦੇ ਬੈਲਫਿਓਰੇ ਸ਼ਹਿਰ ਨੇੜੇ ਇਕ ਫੂਡ ਮੈਗਜੀਨ ''''ਚ ਕੰਮ ਕਰਦੇ 23 ਸਾਲਾਂ ਭਾਰਤੀ ਨੌਜਵਾਨ ''''ਤੇ ਬੀਤੀ ਰਾਤ...

ਮਿਲਾਨ ਇਟਲੀ (ਸਾਬੀ ਚੀਨੀਆ)— ਇਟਲੀ ਦੇ ਵਿਰੋਨਾ ਜ਼ਿਲੇ ਦੇ ਬੈਲਫਿਓਰੇ ਸ਼ਹਿਰ ਨੇੜੇ ਇਕ ਫੂਡ ਮੈਗਜੀਨ 'ਚ ਕੰਮ ਕਰਦੇ 23 ਸਾਲਾਂ ਭਾਰਤੀ ਨੌਜਵਾਨ 'ਤੇ ਬੀਤੀ ਰਾਤ ਕੁੱਝ ਨਕਾਬਪੋਸ਼ ਵਿਅਕਤੀਆਂ ਦੁਆਰਾ ਜਾਨਲੇਵਾ ਹਮਲਾ ਕੀਤਾ ਗਿਆ। ਇਸ ਹਮਲੇ 'ਚ ਉਕਤ ਨੌਜਵਾਨ ਤਿਰਲੋਕ ਚੰਦ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਤੇ ਨੇੜਲੇ ਸ਼ਹਿਰ ਸਨਬੋਨੀਫਾਚੋ ਦੇ ਹਸਪਤਾਲ 'ਚ ਜੇਰੇ ਇਲਾਜ ਹੈ। ਇਹ ਨੌਜਵਾਨ ਰਾਜਸਥਾਨ ਨਾਲ ਸਬੰਧਿਤ ਹੈ ਜੋ ਕਿ ਪਿਛਲੇ ਕੁੱਝ ਸਾਲਾਂ ਤੋਂ ਬੈਲੀਫਿਓਰੇ ਸ਼ਹਿਰ 'ਚ ਸਥਿੱਤ ਫੂਡ ਮੈਗਜੀਨ 'ਚ ਕੰਮ ਕਰਦਾ ਹੈ। ਬੀਤੀ ਰਾਤ ਲਗਭਗ 12 ਵਜੇ ਜਦੋਂ ਉਹ ਆਪਣੀ ਡਿਉਟੀ ਖਤਮ ਕਰਕੇ ਘਰ ਦੇ ਨੇੜੇ ਕਾਰ ਪਾਰਕਿੰਗ ਕਰਕੇ ਘਰ ਵੱਲ ਜਾਣ ਲੱਗਾ ਤਾਂ ਨਕਾਬਪੋਸ਼ ਵਿਅਤਕੀਆਂ ਨੇ ਸੋਟੀਆਂ ਤੇ ਚਾਕੂਆਂ ਨਾਲ ਉਸ ਤੇ ਹਮਲਾ ਕਰ ਦਿੱਤਾ।

ਨਤੀਜੇ ਵਜੋਂ ਉਹ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਦੇ ਦੱਸਣਯੋਗ ਹੈ ਕਿ ਇਹ ਵਰਕਰ ਮਜਦੂਰਾਂ ਪੱਖੀ ਜਥੇਬੰਦੀ ਕਾਬਸ ਦਾ ਵੀ ਇਕ ਮੈਂਬਰ ਹੈ, ਜੋ ਕਿ ਇਟਲੀ'ਚ ਕਾਮਿਆਂ ਦੇ ਪੱਖਾਂ ਲਈ ਅਵਾਜ ਕਰਨ ਵਾਲੀ ਇਕ ਸੰਸਥਾਂ ਹੈ ਅਤੇ ਇਸ ਐਸੋਸੀਏਸ਼ਨ ਦੁਆਰਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਅਕਸਰ ਫੂਡ ਸਪਲਾਈ ਮੈਗਜੀਨ 'ਚ ਵੀ ਹੜਤਾਲ ਕੀਤੀ ਜਾਂਦੀ ਰਹੀ ਹੈ।ਨਤੀਜੇ ਵਜੋਂ ਬੀਤੀ ਰਾਤ ਤਿਰਲੋਕ ਚੰਦ 'ਤੇ ਹੋਏ ਹਮਲੇ ਨੂੰ ਵੀ ਇਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।ਉਂਝ ਭਾਵੇਂ ਹਮਲਾਵਾਰਾਂ ਦੀ ਹਾਲੇ ਤਕ ਪਛਾੜ ਨਹੀ ਹੋ ਸਕੀ ਹੈ ਪਰ ਇਟਾਲੀਅਨ ਪੁਲਸ ਪੂਰੀ ਗੰਭੀਰਤਾ ਨਾਲ ਦੋਸ਼ੀਆਂ ਦੀ ਭਾਲ 'ਚ ਜੁੱਟ ਗਈ ਹੈ। ਉੱਧਰ ਦੂਜੇ ਪਾਸੇ ਭਾਰਤੀ ਕਾਮੇ 'ਤੇ ਹੋਏ ਇਸ ਜਾਨਲੇਵਾ ਹਮਲੇ ਦੇ ਰੋਸ ਵਜੋਂ ਵਰਕਰਾਂ ਨੇ ਹੜਤਾਲ ਕੀਤੀ ਅਤੇ ਹਮਲਾਵਰਾਂ ਨੂੰ ਜਲਦ ਤੋਂ ਜਲਦ ਫੜੇ ਜਾਣ ਦੀ ਮੰਗ ਵੀ ਕੀਤੀ।

  • Italy
  • Indian
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ