ਸੂਡਾਨ ''ਚ ਹੈਲੀਕਾਪਟਰ ਹਾਦਸਾਗ੍ਰਸਤ, ਅਲ-ਕਦਾਰਿਫ ਦੇ ਗਵਰਨਰ ਸਣੇ ਪੰਜ ਲੋਕਾਂ ਦੀ ਮੌਤ

ਪੂਰਬੀ ਸੂਡਾਨ ''''ਚ ਇਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਨਾਲ ਉਸ ''''ਚ ਸਵਾਰ ਪੰਜ ਸਥਾਨ...

ਖਾਤੂਨ— ਪੂਰਬੀ ਸੂਡਾਨ 'ਚ ਇਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਨਾਲ ਉਸ 'ਚ ਸਵਾਰ ਪੰਜ ਸਥਾਨਕ ਅਧਿਕਾਰੀਆਂ ਦੀ ਮੌਤ ਹੋ ਗਈ। ਸਰਕਾਰੀ ਮੀਡੀਆ ਦੀ ਇਕ ਖਬਰ ਮੁਤਾਬਕ ਹੈਲੀਕਾਪਟਰ ਇਕ ਸੰਚਾਰ ਟਾਵਰ ਨਾਲ ਟਕਰਾ ਗਿਆ, ਜਿਸ ਨਾਲ ਉਸ 'ਚ ਅੱਗ ਲੱਗ ਗਈ। ਇਕ ਚਸ਼ਮਦੀਦ ਮੁਤਾਬਕ ਹੈਲੀਕਾਪਟਰ ਤੋਂ ਧੂੰਆਂ ਤੇ ਅੱਗ ਦੀਆਂ ਲਪਟਾ ਉਠਣ ਲੱਗੀਆਂ।

ਸਰਕਾਰੀ ਟੈਲੀਵੀਜ਼ਨ ਮੁਤਾਬਕ ਇਸ ਦੁਰਘਟਨਾ 'ਚ ਮਾਰੇ ਗਏ ਲੋਕਾਂ 'ਚ ਅਲ-ਕਦਾਰਿਫ ਸੂਬੇ ਦੇ ਗਵਰਨਰ, ਸਥਾਨਕ ਖੇਤੀਬਾੜੀ ਮੰਤਰੀ, ਸਥਾਨਕ ਪੁਲਸ ਮੁਖੀ ਸ਼ਾਮਲ ਹਨ। ਸੂਡਾਨ ਦੀ ਸਰਕਾਰੀ ਸੰਵਾਦ ਏਜੰਸੀ ਐੱਸ.ਯੂ.ਐੱਨ.ਏ. ਮੁਤਾਬਕ ਇਸ ਹਾਦਸੇ 'ਚ 6 ਸਰਕਾਰੀ ਅਧਿਕਾਰੀਆਂ ਦੀ ਮੌਤ ਹੋਈ ਹੈ।

  • helicopter crashman
  • al-Qadarif
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ