ਪੁਲਸ ਵਲੋਂ ਭਗੌਡ਼ਾ ਕਾਬੂ

ਪੁਲਸ ਚੌਕੀ ਬਰਧਾਲਾਂ ਵਲੋਂ ਇਕ ਭਗੌਡ਼ੇ ਨੂੰ ਕਾਬੂ ਕੀਤਾ ਗਿਅਾ।  ਚੌਕੀ ਇੰਚਾਰਜ ਤਰਵਿੰਦਰ ਸਿੰਘ ਬੇਦੀ...

ਸਮਰਾਲਾ, (ਗਰਗ, ਬੰਗਡ਼)- ਪੁਲਸ ਚੌਕੀ ਬਰਧਾਲਾਂ ਵਲੋਂ ਇਕ ਭਗੌਡ਼ੇ ਨੂੰ ਕਾਬੂ ਕੀਤਾ ਗਿਅਾ।  ਚੌਕੀ ਇੰਚਾਰਜ ਤਰਵਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਭਗੌਡ਼ੇ ਦੀ ਪਛਾਣ ਪਰਦੀਪ ਕੁਮਾਰ ਪੁੱਤਰ ਮਾਮਰਾਜ ਵਾਸੀ ਨਰੈਣਗਡ਼੍ਹ ਥਾਣਾ ਗਨੌਰ ਜ਼ਿਲਾ ਪਟਿਆਲਾ ਵਜੋਂ ਹੋਈ ਹੈ। ਭਗੌਡ਼ੇ ’ਤੇ ਬਰਧਾਲਾਂ ਚੌਕੀ ’ਚ ਲੰਘੀ 8 ਦਸੰਬਰ ਨੂੰ ਆਰਮਜ਼ ਤੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਤੇ ਇਸ ਮਾਮਲੇ ’ਚ ਤਿੰਨ ਮੁਲਜ਼ਮਾਂ ’ਤੇ ਪਰਚਾ ਦਰਜ ਕੀਤਾ ਗਿਆ ਸੀ।  ਪੁਲਸ ਨੇ 2 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਸੀ ਤੇ ਉਕਤ ਮੁਲਜ਼ਮ ਨੇ ਅੱਜ ਮਾਣਯੋਗ ਅਦਾਲਤ ’ਚ ਆਤਮ ਸਮਰਪਣ ਕਰ ਦਿੱਤਾ ਸੀ। ਪੁਲਸ ਵਲੋਂ ਅਦਾਲਤ ਦੇ ਹੁਕਮਾਂ ’ਤੇ ਅਗ਼ਲੇਰੀ ਕਾਰਵਾਈ ਅਮਲ ’ਚ ਲਿਆਉਂਦੇ ਹੋਏ ਉਸ ਨੂੰ ਕੇਂਦਰੀ ਜੇਲ੍ਹ ਲੁਧਿਆਣਾ ਵਿਖੇ ਭੇਜ ਦਿੱਤਾ ਗਿਆ ਹੈ।

    ਭਗੌਡ਼ਾ, ਕਾਬੂ, Arrest
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ