ਫੌਜ ''ਚ ਭਰਤੀ ਕਰਵਾਉਣ ਦੇ ਨਾਂ ''ਤੇ ਲੱਖਾਂ ਦੀ ਠੱਗੀ

ਫੌਜ ''''ਚ ਭਰਤੀ ਕਰਵਾਉਣ ਦੇ ਨਾਂ ''''ਤੇ 4 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ ''''ਚ ਕਾਹਨੂੰਵਾਨ ਪੁਲਸ ਨੇ ਇਕ ਦੋਸ਼ੀ ਵਿਰੁੱਧ ਧਾਰਾ 420 ਅਧੀਨ...

ਗੁਰਦਾਸਪੁਰ (ਵਿਨੋਦ) : ਫੌਜ 'ਚ ਭਰਤੀ ਕਰਵਾਉਣ ਦੇ ਨਾਂ 'ਤੇ 4 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ 'ਚ ਕਾਹਨੂੰਵਾਨ ਪੁਲਸ ਨੇ ਇਕ ਦੋਸ਼ੀ ਵਿਰੁੱਧ ਧਾਰਾ 420 ਅਧੀਨ ਕੇਸ ਦਰਜ ਕੀਤਾ ਹੈ। ਇਸ ਸਬੰਧੀ ਕੇਸ ਦੀ ਜਾਂਚ ਕਰ ਰਹੇ ਸਹਾਇਕ ਸਬ-ਇੰਸਪੈਕਟਰ ਤਰਲੋਕ ਚੰਦ ਨੇ ਦੱਸਿਆ ਕਿ ਇਕ ਪੀੜਤ ਬਚਿੱਤਰ ਸਿੰਘ ਪੁੱਤਰ ਗੁਰਮੀਤ ਸਿੰਘ ਨਿਵਾਸੀ ਪਿੰਡ ਕੱਲੂ ਸੋਹਲ ਨੇ ਪੁਲਸ ਮੁਖੀ ਹੈੱਡਕੁਆਰਟਰ ਨੂੰ 19 ਫਰਵਰੀ 2018 ਨੂੰ ਸ਼ਿਕਾਇਤ ਦਿੱਤੀ ਸੀ ਕਿ ਇਕ ਵਿਅਕਤੀ ਰਾਜ ਕੁਮਾਰ ਪੁੱਤਰ ਮੋਤੀ ਰਾਮ ਨਿਵਾਸੀ ਪਿੰਡ ਸੂਰਜਪੁਰ ਤਹਿਸੀਲ ਇੰਦੋਰਾ ਜ਼ਿਲਾ ਕਾਂਗੜਾ ਨੇ ਉਸ ਦੇ ਲੜਕੇ ਕਸ਼ਮੀਰ ਸਿੰਘ ਨੂੰ ਭਾਰਤੀ ਸੈਨਾ 'ਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਚਾਰ ਲੱਖ ਰੁਪਏ ਲਏ ਸੀ ਪਰ ਦੋਸ਼ੀ ਨਾ ਤਾਂ ਕਸ਼ਮੀਰ ਸਿੰਘ ਨੂੰ ਸੈਨਾ 'ਚ ਭਰਤੀ ਕਰਵਾ ਸਕਿਆ ਅਤੇ ਨਾ ਹੀ ਪੈਸੇ ਵਾਪਸ ਕਰ ਰਿਹਾ ਹੈ। ਇਸ ਸਬੰਧੀ ਐੱਸ. ਪੀ. ਆਪ੍ਰੇਸ਼ਨ ਵੱਲੋਂ ਮਾਮਲੇ ਦੀ ਜਾਂਚ-ਪੜਤਾਲ ਕਰਨ ਉਪਰੰਤ ਦੋਸ਼ੀ ਰਾਜ ਕੁਮਾਰ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।

  • Millions
  • army
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ