ਮੇਸੀ ਤੋਂ ਬਿਨਾ ਖੇਡ ਰਹੇ ਅਰਜਨਟੀਨਾ ਨੇ ਇਰਾਕ ਨੂੰ 4-0 ਨਾਲ ਹਰਾਇਆ

ਅਰਜਨਟੀਨਾ ਨੇ ਲਿਓਨਿਲ ਮੇਸੀ ਦੀ ਗੈਰ ਮੌਜੂਦਗੀ ਦੇ ਬਾਵਜੂਦ ਵੀਰਵਾਰ ਨੂੰ ਰੀਆਦ ''''ਚ...

ਰੀਆਦ— ਅਰਜਨਟੀਨਾ ਨੇ ਲਿਓਨਿਲ ਮੇਸੀ ਦੀ ਗੈਰ ਮੌਜੂਦਗੀ ਦੇ ਬਾਵਜੂਦ ਵੀਰਵਾਰ ਨੂੰ ਰੀਆਦ 'ਚ ਖੇਡੇ ਜਾ ਰਹੇ ਕੌਮਾਂਤਰੀ ਦੋਸਤਾਨਾ ਫੁੱਟਬਾਲ ਮੈਚ 'ਚ ਇਰਾਕ ਨੂੰ 4-0 ਨਾਲ ਹਰਾਇਆ। ਅੰਤਰਿਮ ਕੋਚ ਲਿਓਨ ਸਕੋਲੋਨੀ ਨੇ ਇਸ ਮੈਚ 'ਚ ਕਈ ਨਵੇਂ ਖਿਡਾਰੀਆਂ ਨੂੰ ਉਤਾਰਿਆ।

ਟੀਮ 'ਚ ਗੋਲਕੀਪਰ ਸਰਗੀਓ ਰੋਮੇਰੋ, ਡਿਫੈਂਡਰ ਰਾਮਿਰੋ ਫੁਨੇਸ ਮੋਰੀ ਅਤੇ ਸਟ੍ਰਾਈਕਰ ਪਾਊਲੋ ਡਾਈਬਾਲਾ ਹੀ ਤਜਰਬੇਕਾਰ ਖਿਡਾਰੀ ਸਨ। ਇੰਟਰ ਮਿਲਾਨ ਦੇ ਲੋਟਾਰੋ ਮਾਰਟੀਨੇਜ ਨੇ 18ਵੇਂ ਮਿੰਟ 'ਚ ਪਹਿਲਾ ਗੋਲ ਕੀਤਾ। ਰਾਬਰਟੋ ਪਰੇਰਾ ਨੇ 53ਵੇਂ ਮਿੰਟ 'ਚ ਵਾਟਫੋਰਡ ਅਤੇ ਡਾਈਵਾਲਾ ਦੇ ਸਹਿਯੋਗ ਨਾਲ ਦੂਜਾ ਗੋਲ ਦਾਗਿਆ। ਡਿਫੈਂਡਰ ਜਰਮਨ ਪੇਲੇਜਾ ਨੇ ਕਾਰਨਰ 'ਤੇ ਕਿੱਕ 'ਤੇ ਹੈਡਰ ਨਾਲ ਤੀਜਾ ਜਦਕਿ ਫਰੈਂਕੋ ਸੇਰਵੀ ਨੇ ਦੂਜੇ ਹਾਫ ਦੇ ਇੰਜੁਰੀ ਟਾਈਮ 'ਚ ਇਰਾਕ ਦੀ ਡਿਫੈਂਸ ਲਾਈਨ 'ਤੇ ਸੰਨ੍ਹ ਲਗਾ ਕੇ ਚੌਥਾ ਗੋਲ ਕੀਤਾ। ਅਰਜਨਟੀਨਾ ਅਗਲੇ ਮੈਚ 'ਚ ਬ੍ਰਾਜ਼ੀਲ ਨਾਲ ਭਿੜੇਗਾ।

  • Argentina
  • Iraq
  • Messi
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ