ਟਾਸਕ ਦੌਰਾਨ ਸਬਾ-ਸ੍ਰਿਸ਼ਟੀ ਵਿਚਕਾਰ ਹੋਈ ਝੜਪ, ਸ਼੍ਰੀਸੰਥ ਨੂੰ ਯਾਦ ਕਰ ਘਰਵਾਲਿਆਂ ਦੀਆਂ ਅੱਖਾਂ ਹੋਈਆਂ ਨਮ

ਪਿਛਲੇ ਐਪੀਸੋਡ ''''ਚ ਭਾਵੇਂ ਹੀ ''''ਬਿੱਗ ਬੌਸ'''' ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਸ਼੍ਰੀਸੰਥ ਨੂੰ ਘਰ ਵਾਲਿਆਂ ਦੇ ਸਾਹਮਣੇ ਘਰੋਂ ਬੇਘਰ ਕਰ ਦਿੱਤਾ ਹੋਵੇ ਪਰ ਉਹ ਹੁਣ ਸੀਕ੍ਰੇਟ ਰੂਮ ''''ਚ ਅਨੂਪ ਜਲੋਟਾ ਨਾਲ ਨਜ਼ਰ ਆ...

ਮੁੰਬਈ (ਬਿਊਰੋ)— ਪਿਛਲੇ ਐਪੀਸੋਡ 'ਚ ਭਾਵੇਂ ਹੀ 'ਬਿੱਗ ਬੌਸ' ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਸ਼੍ਰੀਸੰਥ ਨੂੰ ਘਰ ਵਾਲਿਆਂ ਦੇ ਸਾਹਮਣੇ ਘਰੋਂ ਬੇਘਰ ਕਰ ਦਿੱਤਾ ਹੋਵੇ ਪਰ ਉਹ ਹੁਣ ਸੀਕ੍ਰੇਟ ਰੂਮ 'ਚ ਅਨੂਪ ਜਲੋਟਾ ਨਾਲ ਨਜ਼ਰ ਆ ਰਹੇ ਹਨ। ਇਸ ਵਿਚਕਾਰ ਘਰ 'ਚ ਸ੍ਰਿਸ਼ਟੀ ਰੋਡੇ ਤੇ ਖਾਨ ਸਿਸਟਰਜ਼ ਕੈਪਟੈਂਸੀ ਟਾਸਕ ਨੂੰ ਜਿੱਤਣ ਲਈ ਆਪਸ 'ਚ ਭਿੜਦੀਆਂ ਨਜ਼ਰ ਆਈਆਂ। ਸ਼੍ਰੀਸੰਥ ਦੇ ਘਰੋਂ ਜਾਣ ਕਾਰਨ ਸਾਰੇ ਮੁਕਾਬਲੇਬਾਜ਼ ਉਨ੍ਹਾਂ ਨੂੰ ਮਿਸ ਕਰਦੇ ਭਾਵੁਕ ਹੋ ਜਾਂਦੇ ਹਨ।

ਦੀਪਕ ਬੇਹੱਦ ਭਾਵੁਕ ਹੋ ਕੇ ਉਨ੍ਹਾਂ ਲਈ ਇਮੋਸ਼ਨਲ ਗੀਤ ਗਾਉਂਦੇ ਹਨ, ਜਿਸ ਨੂੰ ਸੁਣ ਘਰਵਾਲਿਆਂ ਸਮੇਤ ਖੁਦ ਸ਼੍ਰੀਸੰਥ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ। ਇਨ੍ਹਾਂ ਤੋਂ ਬਾਅਦ ਦੀਪਿਕਾ ਕਹਿੰਦੀ ਹੈ ਕਿ ਸ਼੍ਰੀਸੰਥ ਮੇਰੇ ਕਾਰਨ ਘਰੋਂ ਬਾਹਰ ਗਏ ਹਨ। ਦੀਪਿਕਾ ਕਰਨਵੀਰ ਨੂੰ ਕਹਿੰਦੀ ਹੈ ਕਿ ਮੈਂ ਸ਼੍ਰੀਸੰਥ ਨੂੰ ਆਪਣੇ ਪਰਿਵਾਰ ਲਈ ਤੜਪਦੇ ਹੋਏ ਦੇਖਿਆ ਹੈ।

ਦੀਪਿਕਾ ਦੇ ਇਸ ਵਿਵਹਾਰ ਨੂੰ ਦੇਖ ਸੀਕ੍ਰੇਟ ਰੂਮ 'ਚ ਬੈਠੇ ਸ਼੍ਰੀਸੰਥ ਹੈਰਾਨ ਹੋ ਜਾਂਦੇ ਹਨ। ਦੂਜੇ ਪਾਸੇ ਰੋਮਿਲ ਅਤੇ ਸੁਰਭੀ ਦਾ ਕਾਰਜਕਾਲ ਖਤਮ ਹੋ ਜਾਂਦਾ ਹੈ। ਇਸ ਤੋਂ ਬਾਅਦ ਬਿੱਗ ਬੌਸ ਨਵੇਂ ਕੈਪਟਨ ਨੂੰ ਚੁਣਨ ਲਈ ਨਵੇਂ ਟਾਸਕ ਦਾ ਐਲਾਨ ਕਰਦੇ ਹਨ। ਇਹ ਟਾਸਕ ਸ੍ਰਿਸ਼ਟੀ ਅਤੇ ਖਾਨ ਸਿਸਟਰਸ ਵਿਚਕਾਰ ਹੁੰਦਾ ਹੈ। ਇਸ ਦੌਰਾਨ ਦੋਹਾਂ ਵਿਚਕਾਰ ਝੜਪ ਹੋ ਜਾਂਦੀ ਹੈ।

ਟਾਸਕ ਨੂੰ ਜਿੱਤਣ ਲਈ ਸਭਾ ਖਾਨ, ਸ੍ਰਿਸ਼ਟੀ ਨੂੰ ਜ਼ੋਰਦਾਰ ਧੱਕਾ ਮਾਰ ਦਿੰਦੀ ਹੈ। ਜਿਸ ਕਾਰਨ ਸ੍ਰਿਸ਼ਟੀ ਦੇ ਸੱਟ ਲੱਗ ਜਾਂਦੀ ਹੈ ਤੇ ਉਹ ਗੁੱਸੇ 'ਚ ਰੋਂਦੀ ਹੋਈ ਬਾਥਰੂਮ 'ਚ ਚੱਲੀ ਜਾਂਦੀ ਹੈ ਤੇ ਖੁਦ ਨੂੰ ਅੰਦਰੋਂ ਬੰਦ ਕਰ ਲੈਂਦੀ ਹੈ।

ਘਰ 'ਚ ਹੰਗਾਮਾ ਹੋਣ ਕਾਰਨ ਬਿੱਗ ਬੌਸ ਇਸ ਟਾਸਕ ਨੂੰ ਖਤਮ ਕਰ ਦਿੰਦੇ ਹਨ ਅਤੇ ਸਜ਼ਾ ਦੇ ਤੌਰ 'ਤੇ ਸਬਾ ਖਾਨ ਅਤੇ ਸ੍ਰਿਸ਼ਟੀ ਰੋਡੇ ਨੂੰ ਸ਼ੋਅ 'ਚ ਕਦੇ ਵੀ ਕੈਪਟੈਨ ਨਾ ਬਣਨ ਦਾ ਐਲਾਨ ਕਰਦੇ ਹਨ। ਕਰਨਵੀਰ ਨਾਲ ਗੱਲ ਕਰਦੀ ਹੋਈ ਦੀਪਿਕਾ ਕਹਿੰਦੀ ਹੈ ਕਿ ਗਲਤੀ ਸ੍ਰਿਸ਼ਟੀ ਰੋਡੇ ਦੀ ਹੈ।

  • fight
  • Saba
  • Sreesanth
  • Creation
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ