ਹੁਣ ਇਹ ''ਪਾਵਰ ਬੈਟ'' ਦੱਸੇਗਾ ਕਿੰਨਾ ਦਮਦਾਰ ਹੈ ਸ਼ਾਟ: ਅੰਨਿਲ ਕੁੰਬਲੇ

ਮਸ਼ਹੂਰ ਕ੍ਰਿਕਟਰ ਅਤੇ ਟੀਮ ਇੰਡੀਆ ਦੇ ਕਪਤਾਨ ਰਹਿ ਚੁੱਕੇ ਅਨਿਲ ਕੁੰਬਲੇ ਦੇ ਟੈਕਨਾਲੋਜ਼ੀ ਸਟਾਰਟ ਅੱਪ '''' ਸਪੇਕਟਾਕਾਮ ਟੈਕਨੋਲਾਜਿਸ'''' ਨੇ ਆਰਟੀਫਿਸ਼ੀਅਲ ਇੰਟੇਲੀਜੇਂਸ (ਏ.ਆਈ) ਨਾਲ ਲੈਸ

ਨਵੀਂ ਦਿੱਲੀ— ਮਸ਼ਹੂਰ ਕ੍ਰਿਕਟਰ ਅਤੇ ਟੀਮ ਇੰਡੀਆ ਦੇ ਕਪਤਾਨ ਰਹਿ ਚੁੱਕੇ ਅਨਿਲ ਕੁੰਬਲੇ ਦੇ ਟੈਕਨਾਲੋਜ਼ੀ ਸਟਾਰਟ ਅੱਪ ' ਸਪੇਕਟਾਕਾਮ ਟੈਕਨੋਲਾਜਿਸ' ਨੇ ਆਰਟੀਫਿਸ਼ੀਅਲ ਇੰਟੇਲੀਜੇਂਸ (ਏ.ਆਈ) ਨਾਲ ਲੈਸ ਬੱਲਾ (ਬੈਟ) ਲਾਂਚ ਕੀਤਾ ਹੈ ਜਿਸ 'ਚ ਖੇਡੇ ਗਏ ਸਾਰੇ ਸ਼ਾਟਸ ਦੇ ਅੰਕੜਿਆਂ ਨੂੰ ਇਕੱਠਾ ਕਰਕੇ ਉਸਦਾ ਐਨਾਲਿਸਿਜ਼ ਕੀਤਾ ਜਾ ਸਕਦਾ ਹੈ। ਕੁੰਬਲੇ ਦੀ ਕੰਪਨੀ ਨੇ ਇਸ ਬੱਲੇ ਦਾ ਨਿਰਮਾਣ ਮਾਈਕ੍ਰੋਸਾਫਟ ਨਾਲ ਮਿਲ ਕੇ ਕੀਤਾ ਹੈ ਅਤੇ ਇਸ ' ਪਾਵਰ ਬੈਟ' ਨਾਂ ਦਿੱਤਾ ਗਿਆ ਹੈ।
'ਪਾਵਰ ਬੈਟ' ਬਹੁਤ ਹਲਕਾ ਅਤੇ ਮਾਈਕ੍ਰੋਸਾਫਟ ਅਜੁਰ ਸਫੇਅਰ ਕਲਾਊਡ ਪਲੇਟਫਾਰਮ,ਆਰਟੀਫਿਸ਼ੀਅਲ ਇੰਟੇਲੀਜੇਂਸ (ਏ.ਆਈ) ਅਤੇ ਇੰਟਰਨੈੱਟ ਆਫ ਥਿੰਗਸ (ਆਈ.ਓ.ਟੀ.) ਸਰਵਿਸ ਨਾਲ ਲੈਸ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਨਾਲ ਕ੍ਰਿਕਟਰਾਂ ਦੇ ਖੇਡ 'ਚ ਨਿਖਾਰ ਆਵੇਗਾ। ਇਸ 'ਚ ਇਕ ਅਜਿਹੀ ਚਿਪ ਲੱਗੀ ਹੈ ਜੋ ਕ੍ਰਿਕਟਰਸ ਦੇ ਖੇਡ ਸਟਾਈਲ ਨੂੰ ਦੱਸੇਗਾ ਅਤੇ ਉਸਦੇ ਅੰਕੜਿਆਂ ਨੂੰ ਇਕੱਠਾ ਕਰੇਗਾ।
अनिल कुंबले ने लॉन्च किया 'पावर बैट', बताएगा कितना दमदार है शॉट
ਕੰਪਨੀ ਅਨੁਸਾਰ ਜਦੋਂ ਖਿਡਾਰੀ ਗੇਂਦ ਨੂੰ ਬੱਲੇ ਨਾਲ ਹਿੱਟ ਕਰਨਗੇ ਤਾਂ ਇਸ 'ਚ ਲੱਗੀ ਚਿਪ ਉਸਦੀ ਸਪੀਡ, ਬੱਲੇ 'ਤੇ ਗੇਂਦ ਲੱਗਣ ਤੋਂ ਬਾਅਦ ਹੋਣ ਵਾਲੇ ਟਵਿਸਟਰ, ਬੱਲੇ ਦੇ ਵਿਲੋ ਦੇ ਸਵੀਟ ਸਪਾਟ ਨਾਲ ਗੇਂਦ 'ਤੇ ਲੱਗਣ ਤੋਂ ਬਾਅਦ ਸ਼ਾਟ ਦੀ ਕੁਆਲਿਟੀ ਸਮੇਤ ਵਿਭਿੰਨ ਜਾਣਕਾਰੀ ਨੂੰ ਇਕੱਠੀ ਕਰੇਗਾ। ਇਨ੍ਹਾਂ ਚੀਜ਼ਾਂ ਨੂੰ ਮੇਜ਼ਰਮੈਂਟ ਦੇ ਇਕ ਅਲੱਗ ਯੂਨਿਟ 'ਚ ਕਨਵਰਟ ਕੀਤਾ ਜਾਵੇਗਾ ਜਿਸ ਪਾਵਰ ਸਪੀਕਸ ਕਿਹਾ ਜਾਵੇਗਾ। ਇਸ ਡਾਟੇ ਨੂੰ ਸਿਕਓਰ ਤਰੀਕੇ ਨਾਲ ਕੈਪਚਰ ਕੀਤਾ ਜਾਵੇਗਾ ਅਤੇ ਅਜੁਰ ਸਫੈਅਰ ਦੇ ਜਰੀਏ ਪ੍ਰੋਸੈੱਸ ਕੀਤਾ ਜਾਵੇਗਾ ਅਤੇ ਐਡਵਾਂਸਡ ਐਨਾਲੀਟਿਕ, ਏ.ਆਈ. ਸਰਵਿਸ ਦੇ ਜਰੀਏ ਰੀਅਲ ਟਾਈਮ ਇਨਸਾਈਟ ਬ੍ਰਾਡਕਾਸਟਰ ਨੂੰ ਦਿੱਤਾ ਜਾਵੇਗਾ, ਪ੍ਰੈਕਟਿਸ ਅਤੇ ਕੋਚਿੰਗ ਦੌਰਾਨ ਇਸ ਡਾਟੇ ਨੂੰ ਮੋਬਾਇਲ ਐਪ ਦੇ ਜਰੀਏ ਅਕਸੈਸ ਕੀਤਾ ਜਾ ਸਕਦਾ ਹੈ।

PunjabKesari
ਇਸ ਬੱਲੇ ਦਾ ਹਾਰਡਵੇਅਰ ' ਸਪੇਕਟਾਕਾਮ ਟੈਕਨੋਲਾਜਿਸ' ਵਲੋਂ ਬਣਾਇਆ ਗਿਆ ਹੈ ਜਦਕਿ ਸਾਫਟਵੇਅਰ ਅਤੇ ਐਨਾਲੀਟਿਕਸ ਨੂੰ ਮਾਈਕ੍ਰੋਸਾਫਟ ਨੇ ਹੈਂਡਲ ਕੀਤਾ ਹੈ। ਹਾਲਾਂਕਿ ਇਸ ਟੈਕਨਾਲੋਜੀ ਨੂੰ ਵੀਰਵਾਰ ਨੂੰ ਲਾਂਚ ਕੀਤਾ ਗਿਆ ਪਰ ਬਹੁਤ ਪਹਿਲਾਂ ਤੋਂ ਇਸਦਾ ਟ੍ਰਾਈਲ ਕੀਤਾ ਜਾ ਰਿਹਾ ਹੈ। ਇਸ ਬੱਲੇ ਨੂੰ ਇਸ ਸਾਲ ਹੋਏ ਤਾਮਿਲਨਾਡੂ ਪ੍ਰੀਮੀਅਰ ਲੀਗ 'ਚ ਵੀ ਵਰਤਿਆ ਗਿਆ ਸੀ। ਬੱਲੇ ਦੀ ਲਾਂਚਿੰਗ ਦੌਰਾਨ ਕੁੰਬਲੇ ਨੇ ਕਿਹਾ ਕਿ ਸਾਡਾ ਮਕਸਦ ਰੀਅਲ-ਟਾਈਮ ਸਪੋਰਟਸ ਐਨਾਲੀਟਿਕਸ ਦੀ ਵਰਤੋ ਕਰਦੇ ਹੋਏ ਪ੍ਰਸ਼ੰਸਕਾਂ ਨੂੰ ਜੋੜਨਾ ਅਤੇ ਖੇਡ ਨੂੰ ਉਨ੍ਹਾਂ ਦੇ ਕਰੀਬ ਲਿਆਉਣਾ ਹੋਵੇਗਾ। ਨਾਲ ਹੀ ਇਹ ਯਕੀਨੀ ਬਣਾਉਣਾ ਹੈ ਕਿ ਵਰਤੋਂ ਕੀਤੀ ਜਾਣ ਵਾਲੀਆਂ ਤਕਨੀਕਾਂ ਨਿਰਵਿਘਨ ਹੋਣ ਅਤੇ ਖੇਡ 'ਚ ਰੁਕਾਵਟ ਨਾ ਪਾਉਣ।

  • Anil Kumble
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ