ਅੰਮ੍ਰਿਤਸਰ : 145 ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਰਵਾਨਾ (ਵੀਡੀਓ)

ਅੰਮ੍ਰਿਤਸਰ ਤੋਂ ਅੱਜ ਸ਼ਰਧਾਲੂਆਂ ਦਾ ਇਕ ਜੱਥਾਂ ਕਟਾਸ ਰਾਜ ਪਾਕਿਸਤਾਨ ਲਈ ਰਵਾਨਾ ਹੋਇਆ ਹੈ।

ਅੰਮ੍ਰਿਤਸਰ (ਸੁਮਿਤ ਖੰਨਾ) : ਹਰ ਹਰ ਮਹਾਦੇਵ ਦੇ ਜੈਕਾਰਿਆ ਨਾਲ 145 ਹਿੰਦੂ ਸ਼ਰਧਾਲੂਆਂ ਜਾ ਜੱਥਾ ਅੰਮ੍ਰਿਤਸਰ ਤੋਂ ਕਟਾਸ ਰਾਜ ਪਾਕਿਸਤਾਨ ਲਈ ਰਵਾਨਾ ਹੋਇਆ। ਇਹ ਜੱਥਾ 6 ਦਿਨ ਪਾਕਿਸਤਾਨ ਰਹੇਗਾ ਤੇ ਉਥੇ ਸਥਿਤ ਹਿੰਦੂ ਮੰਦਰਾਂ ਦੀ ਯਾਤਰਾ ਕਰੇਗਾ। ਇਸ ਮੌਕੇ ਸ਼ਰਧਾਲੂਆਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆਂ। ਇਹ ਜੱਥਾ ਵਾਹਗਾ ਬਾਰਡਰ ਦੇ ਰਸਤਿਓ ਪਾਕਿਸਤਾਨ ਲਈ ਰਵਾਨਾ ਹੋਇਆ। ਇਸ ਮੌਕੇ ਜੱਥੇ ਦੀ ਪ੍ਰਧਾਨਗੀ ਕਰ ਰਹੇ ਸ਼ਿਵ ਪ੍ਰਤਾਪ ਬਜਾਜ ਨੇ ਭਾਰਤ-ਪਾਕਿਸਤਾਨ ਸਰਕਾਰ ਅੱਗੇ ਅਪੀਲ ਕੀਤੀ ਕਿ ਹਿੰਦੂ ਭਾਈਚਾਰੇ ਦੇ ਲੋਕਾਂ ਦੇ ਵੀਜ਼ੇ ਦੀ ਗਿਣਤੀ 200 ਤੋਂ ਵਧਾਈ ਜਾਵੇ ਤਾਂ ਜੋ ਵੱਧ ਤੋਂ ਵੱਧ ਹਿੰਦੂ ਸ਼ਰਧਾਲੂ ਪਾਕਿਸਤਾਨ 'ਚ ਬਣੇ ਆਪਣੇ ਧਾਰਮਿਕ ਸਥਾਨਾਂ ਦੀ ਯਾਤਰਾ ਕਰ ਸਕਣ।

  • Amritsar
  • pilgrims
  • Pakistan
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ