ਸਰਦੀਆਂ ''ਚ ਬਾਦਾਮ ਵਾਲਾ ਦੁੱਧ ਹੈ ਸਰੀਰ ਲਈ ਵੱਡਾ ਵਰਦਾਨ

ਸਰਦੀਆਂ ''''ਚ ਬੀਮਾਰੀਆਂ ਤੋਂ ਬਚਣ ਲਈ ਲੋਕ ਦੁੱਧ ਤੁਲਸੀ ਜਾਂ ਇਲਾਇਚੀ ਮਿਲਾ ਕੇ ਪੀਂਦੇ ਹਨ ਪਰ ਅੱਜ ਅਸੀਂ ਤੁਹਾਨੂੰ ਬਾਦਾਮ ਵਾਲਾ ਦੁੱਧ ਪੀਣ ਦੇ ਫਾਇਦੇ ਦੱਸਣ ਜਾ ਰਹੇ ਹਾਂ। ਦੁੱਧ ''''ਚ ਮੌਜੂਦ ਕੈਲਸ਼ੀਅਮ ਅਤੇ ਜ਼ਰੂਰ ਪੋਸ਼ਕ ਤੱ...

ਨਵੀਂ ਦਿੱਲੀ—ਸਰਦੀਆਂ 'ਚ ਬੀਮਾਰੀਆਂ ਤੋਂ ਬਚਣ ਲਈ ਲੋਕ ਦੁੱਧ ਤੁਲਸੀ ਜਾਂ ਇਲਾਇਚੀ ਮਿਲਾ ਕੇ ਪੀਂਦੇ ਹਨ ਪਰ ਅੱਜ ਅਸੀਂ ਤੁਹਾਨੂੰ ਬਾਦਾਮ ਵਾਲਾ ਦੁੱਧ ਪੀਣ ਦੇ ਫਾਇਦੇ ਦੱਸਣ ਜਾ ਰਹੇ ਹਾਂ। ਦੁੱਧ 'ਚ ਮੌਜੂਦ ਕੈਲਸ਼ੀਅਮ ਅਤੇ ਜ਼ਰੂਰ ਪੋਸ਼ਕ ਤੱਤਾਂ ਕਾਰਨ ਇਸ ਨੂੰ ਕੰਪਲੀਟ ਫੂਡ ਕਿਹਾ ਜਾਂਦਾ ਹੈ। ਉੱਥੇ ਹੀ ਬਾਦਾਮ ਦਿਮਾਗ ਤੇਜ਼ ਕਰਨ ਦੇ ਨਾਲ ਸਿਹਤ ਨੂੰ ਵੀ ਦਰੁਸਤ ਰੱਖਦਾ ਹੈ। ਅਜਿਹੇ 'ਚ ਜੇਕਰ ਇਨ੍ਹਾਂ ਦੋਹਾਂ ਨੂੰ ਮਿਲਾ ਦਿੱਤਾ ਜਾਵੇ ਤਾਂ ਇਨ੍ਹਾਂ ਨਾਲ ਮਿਲਣ ਵਾਲੇ ਫਾਇਦੇ ਵੀ ਦੋ ਗੁਣਾ ਵਧ ਜਾਣਗੇ। 
 

ਸਰਦੀਆਂ 'ਚ ਕਿਉਂ ਪੀਣਾ ਚਾਹੀਦਾ ਬਾਦਾਮ ਵਾਲਾ ਦੁੱਧ?
ਅਸਲ 'ਚ ਬਾਦਾਮ ਦੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਸਰਦੀਆਂ 'ਚ ਬਾਦਾਮ ਵਾਲਾ ਦੁੱਧ ਪੀਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ। ਇਸ ਤੋਂ ਇਲਾਵਾ ਇਹ ਸਰਦੀਆਂ 'ਚ ਹੋਣ ਵਾਲੇ ਸਰਦੀ-ਖਾਂਸੀ,ਜ਼ੁਕਾਮ, ਇਨਫੈਕਸ਼ਨ ਅਤੇ ਹੋਰ ਬੀਮਾਰੀਆਂ ਤੋਂ ਵੀ ਸਰੀਰ ਨੂੰ ਸੁਰੱਖਿਅਤ ਰੱਖਦਾ ਹੈ।
 

ਬਾਦਾਮ ਦੁੱਧ 'ਚ ਮੌਜੂਦ ਪੋਸ਼ਕ ਤੱਤ 
ਇਕ ਕੱਪ ਬਾਦਾਮ ਦੁੱਧ 'ਚ 1.5 ਗ੍ਰਾਮ ਪ੍ਰੋਟੀਨ, 516 ਐੱਮ ਜੀ ਕੈਲਸ਼ੀਅਮ, 39 ਕੈਲੋਰੀ, 5ਜੀ ਫਾਈਬਰ, 3ਜੀ ਫੈਟ, 1.5 ਕਾਰਬੋਹਾਈਡ੍ਰੇਟ, 0ਜੀ ਸ਼ੂਗਰ ਅਤੇ 50 ਫੀਸਦੀ ਵਿਟਾਮਿਨ ਈ ਹੁੰਦਾ ਹੈ। ਇਹੀ ਨਹੀਂ ਬਾਦਾਮ ਦੇ ਦੁੱਧ 'ਚ ਵਿਟਾਮਿਨ ਡੀ, ਬੀ ਅਤੇ ਈ ਵੀ ਕਾਫੀ ਮਾਤਰਾ 'ਚ ਮੌਜੂਦ ਹੁੰਦਾ ਹੈ। 
 

ਬਾਦਾਮ ਵਾਲਾ ਦੁੱਧ ਪੀਣ ਦੇ ਫਾਇਦੇ 
 

1. ਦਿਲ ਲਈ ਫਾਇਦੇਮੰਦ 
ਬਾਦਾਮ ਵਾਲੇ ਦੁੱਧ 'ਚ ਕੋਲੈਸਟੋਰਲ ਨਹੀਂ ਹੁੰਦਾ ਹੈ। ਨਾਲ ਹੀ ਇਸ 'ਚ ਕਈ ਪ੍ਰਕਾਰ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜਿਸ ਨਾਲ ਤੁਸੀਂ ਦਿਲ ਦੀਆਂ ਬੀਮਾਰੀਆਂ ਚੋਂ ਬਚੇ ਰਹਿੰਦੇ ਹੋ।
 

2. ਮਜ਼ਬੂਤ ਹੱਡੀਆਂ 
ਕੈਲਸ਼ੀਅਮ ਅਤੇ ਵਿਟਾਮਿਨ ਡੀ ਨਾਲ ਭਰਪੂਰ ਹੋਣ ਕਾਰਨ ਬਾਦਾਮ ਵਾਲਾ ਦੁੱਧ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਦੇ ਇਲਾਵਾ ਬਾਦਾਮ ਵਾਲਾ ਦੁੱਧ ਪੀਣ ਨਾਲ ਅਰਥਰਾਈਟਸ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ। 
 

3. ਅੱਖਾਂ ਨੂੰ ਸੁਰੱਖਿਅਤ ਰੱਖੇ
ਇਸ 'ਚ ਵਿਟਾਮਿਨ ਏ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ ਜੋ ਕਿ ਅੱਖਾਂ ਲਈ ਫਾਇਦੇਮੰਦ ਹੈ। ਇਸ ਨਾਲ ਨਾ ਸਿਰਫ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ ਸਗੋਂ ਇਹ ਦੁੱਧ ਅੱਖਾਂ ਸਬੰਧੀ ਸਮੱਸਿਆਵਾਂ ਤੋਂ ਵੀ ਬਚਾਅ ਕਰਦਾ ਹੈ। 
 

4. ਭਾਰ ਘੱਟ ਕਰੇ 
ਬਾਦਾਮ ਵਾਲੇ ਦੁੱਧ 'ਚ ਕੈਲੋਰੀ ਬਹੁਤ ਘੱਟ ਹੁੰਦੀ ਹੈ ਇਕ ਕੱਪ ਬਾਦਾਮ ਦੁੱਧ 'ਚ 30 ਕੈਲੋਰੀ ਹੁੰਦੀ ਹੈ ਜਦਕਿ ਫੁੱਲ ਫੈਟ ਮਿਲਕ 'ਚ 146 ਕੈਲੋਰੀ ਹੁੰਦੀ ਹੈ। ਅਜਿਹੇ 'ਚ ਬਾਦਾਮ ਦੁੱਧ ਭਾਰ ਨੂੰ ਜ਼ਿਆਦਾ ਤੇਜ਼ੀ ਨਾਲ ਘੱਟ ਕਰਦਾ ਹੈ ਨਾਲ ਹੀ ਇਹ ਮਾਸਪੇਸ਼ੀਆਂ ਨੂੰ ਵੀ ਮਜ਼ਬੂਤ ਬਣਾਉਂਦਾ ਹੈ ਅਤੇ ਇਸ ਨਾਲ ਸਰੀਰ ਨੂੰ ਐਨਰਜੀ ਵੀ ਮਿਲਦੀ ਹੈ। 
 

5. ਮਜ਼ਬੂਤ ਇਮਿਊਨ ਸਿਸਟਮ 
ਇਹ ਦੁੱਧ ਪੀਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ, ਜਿਸ ਨਾਲ ਤੁਸੀਂ ਸਰਦੀਆਂ 'ਚ ਹੋਣ ਵਾਲੀ ਸਰਦੀ, ਖਾਂਸੀ, ਬੁਖਾਰ ਵਰਗੀਆਂ ਸਮੱਸਿਆਵਾਂ ਤੋਂ ਬਚੇ ਰਹਿੰਦੇ ਹੋ।
 

6. ਬੱਚਿਆਂ ਲਈ ਫਾਇਦੇਮੰਦ 
ਬੱਚਿਆਂ ਲਈ ਵੀ ਬਾਦਾਮ ਵਾਲਾ ਦੁੱਧ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਸ ਨਾਲ ਦਿਮਾਗ ਤੇਜ਼ ਹੁੰਦਾ ਹੈ ਅਤੇ ਸਰੀਰ 'ਚ ਐਨਰਜੀ ਵੀ ਬਣੀ ਰਹਿੰਦੀ ਹੈ। ਨਾਲ ਹੀ ਬਾਦਾਮ ਵਾਲਾ ਦੁੱਧ ਪੀਣ ਨਾਲ ਸਰਦੀ-ਜ਼ੁਕਾਮ ਤੋਂ ਵੀ ਬਚਾਅ ਰਹਿੰਦਾ ਹੈ। 
 

7. ਬਲੱਡ ਸ਼ੂਗਰ ਨੂੰ ਕਰੇ ਕੰਟਰੋਲ 
ਇਹ ਗਾਂ ਦੇ ਦੁੱਧ ਦੇ ਮੁਕਾਬਲੇ ਬਲੱਡ ਸ਼ੂਗਰ ਲੈਵਲ ਨੂੰ ਤੇਜ਼ੀ ਨਾਲ ਨਹੀਂ ਵਧਾਉਂਦਾ। ਨਾਲ ਹੀ ਇਹ ਲੋਅ ਗਲਾਈਸਿਮਿਕ ਇੰਡੈਕਸ ਦੇ ਨਾਲ ਆਉਂਦਾ ਹੈ। ਇਸ ਲਈ ਇਹ ਸਰੀਰ 'ਚ ਫੈਟ ਦੇ ਰੂਪ 'ਚ ਸਟੋਰ ਨਹੀਂ ਹੋ ਪਾਉਂਦਾ, ਜਿਸ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ 'ਚ ਰਹਿੰਦਾ ਹੈ।
 

8. ਪਾਚਨ ਤੰਤਰ ਨੂੰ ਮਜ਼ਬੂਤ ਬਣਾਏ
ਫਾਈਬਰ ਨਾਲ ਭਰਪੂਰ ਹੋਣ ਕਾਰਨ ਇਸ ਦਾ ਸੇਵਨ ਪਾਚਨ ਕਿਰਿਆ ਨੂੰ ਮਜ਼ਬੂਤ ਕਰਦਾ ਹੈ, ਜਿਸ ਨਾਲ ਤੁਸੀਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚੇ ਰਹਿੰਦੇ ਹੋ। 
 

9. ਤਣਾਅ ਅਤੇ ਡਿਪ੍ਰੈਸ਼ਨ ਤੋਂ ਛੁਟਕਾਰਾ 
ਡਿਪ੍ਰੈਸ਼ਨ ਨਾਲ ਦਿਮਾਗ ਅਤੇ ਦਿਲ 'ਤੇ ਸਿੱਧਾ ਅਤੇ ਖਤਰਨਾਕ ਅਸਰ ਪੈਂਦਾ ਹੈ। ਜੇਕਰ ਤੁਹਾਨੂੰ ਕਿਸੇ ਗੱਲ ਦੀ ਕੋਈ ਪ੍ਰੇਸ਼ਾਨੀ ਹੈ ਤਾਂ ਹਲਕਾ ਗਰਮ ਬਾਦਾਮ ਵਾਲਾ ਦੁੱਧ ਪੀਓ। ਇਸ ਨਾਲ ਤੁਹਾਡਾ ਤਣਾਅ ਵੀ ਦੂਰ ਭੱਜ ਜਾਵੇਗਾ ਅਤੇ ਤੁਸੀਂ ਡਿਪ੍ਰੈਸ਼ਨ ਤੋਂ ਬਚ ਜਾਵੋਗੇ।
 

    Winter, sickness, cardamom, ਸਰਦੀਆਂ ,ਬੀਮਾਰੀਆਂ ,ਇਲਾਇਚੀ
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ