14 ਪੇਟੀਆਂ ਸ਼ਰਾਬ ਬਰਾਮਦ

ਪੁਲਸ ਵੱਲੋਂ ਇਲਾਕੇ ’ਚ ਵਿਕ ਰਹੀ ਨਾਜਾਇਜ਼ ਸ਼ਰਾਬ ’ਤੇ ਸ਼ਿਕੰਜਾ ਕੱਸਦਿਆਂ ਲਗਾਤਾਰ ਨਜ਼ਰ ਰੱਖੀ ਹੋਈ ਹੈ...

ਤਪਾ ਮੰਡੀ, (ਸ਼ਾਮ, ਗਰਗ)- ਪੁਲਸ ਵੱਲੋਂ ਇਲਾਕੇ ’ਚ ਵਿਕ ਰਹੀ ਨਾਜਾਇਜ਼ ਸ਼ਰਾਬ ’ਤੇ ਸ਼ਿਕੰਜਾ ਕੱਸਦਿਆਂ ਲਗਾਤਾਰ ਨਜ਼ਰ ਰੱਖੀ ਹੋਈ ਹੈ। ਤਪਾ ਪੁਲਸ ਨੇ ਪਿੰਡ ਮਹਿਤਾ ਵਿਖੇ ਖੇਤ ਦੀ ਮੋਟਰ ’ਤੇ ਛਾਪੇਮਾਰੀ ਕਰ ਕੇ 14 ਪੇਟੀਆਂ ਨਾਜਾਇਜ਼ ਸ਼ਰਾਬ ਹਰਿਆਣਾ ਮਾਰਕਾ ਬਰਾਮਦ ਕਰ ਕੇ ਦੋਸ਼ੀ ਨੂੰ ਕਾਬੂ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਸੂਤਰਾਂ ਅਨੁਸਾਰ ਹੌਲਦਾਰ ਲਾਭ ਸਿੰਘ ਨੂੰ ਮੁਖਬਰ ਨੇ ਸੂਚਨਾ ਦਿੱਤੀ ਕਿ ਡੇਰਾ ਦੋਰਾਹੀ ਢਾਬ ਵਾਲੇ ਖੇਤ ਦੀ ਮੋਟਰ ’ਤੇ ਸੰਦੀਪ ਸਿੰਘ ਪੰਨੂੰ ਪੁੱਤਰ ਜਸਵੀਰ ਸਿੰਘ ਜੱਟ ਵਾਸੀ ਮਹਿਤਾ ਹਰਿਆਣਾ ਮਾਰਕਾ ਦੀ ਸ਼ਰਾਬ ਬਾਹਰੋਂ ਲਿਆ ਕੇ ਮਹਿੰਗੇ ਭਾਅ ਵੇਚ ਰਿਹਾ ਹੈ, ਜੇ ਇਸੇ ਸਮੇਂ ਛਾਪੇਮਾਰੀ ਕੀਤੀ ਜਾਵੇ ਤਾਂ ਵੱਡੀ ਮਾਤਰਾ ’ਚ ਸ਼ਰਾਬ ਬਰਾਮਦ ਹੋ ਸਕਦੀ ਹੈ, ਪੁਲਸ ਨੇ ਤੁਰੰਤ ਛਾਪੇਮਾਰੀ ਕੀਤੀ ਤਾਂ ਉਸ ਤੋਂ 14 ਪੇਟੀਆਂ (168 ਬੋਤਲਾਂ) ਸ਼ਰਾਬ ਬਰਾਮਦ ਹੋਈ। ਪਤਾ ਲੱਗਾ ਹੈ ਕਿ ਫਡ਼ੇ ਗਏ ਵਿਅਕਤੀ ਨੇ ਇਹ ਸ਼ਰਾਬ ਪੰਚਾਇਤੀ ਚੋਣਾਂ ’ਚ ਵੇਚਣ ਲਈ ਲਿਆਂਦੀ ਹੋਈ ਸੀ। ਪੁਲਸ ਨੇ ਦੋਸ਼ੀ ਨੂੰ ਕਾਬੂ ਕਰ ਕੇ ਐਕਸਾਈਜ਼ ਐਕਟ ਅਧੀਨ ਕੇਸ ਦਰਜ ਕਰ ਲਿਆ ਹੈ।

    ਸ਼ਰਾਬ, ਬਰਾਮਦ, Alcohol, Arrest
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ