ਜਿਓ ਨੂੰ ਟੱਕਰ ਦੇਵੇਗਾ ਏਅਰਟੈੱਲ ਦਾ ਨਵਾਂ ਪਲਾਨ, ਰੋਜ਼ਾਨਾ ਮਿਲੇਗਾ 1.5GB ਡਾਟਾ

ਭਾਰਤੀ ਏਅਰਟੈੱਲ ਨੇ ਰਿਲਾਇੰਸ ਜਿਓ ਦੀ ਟੱਕਰ ’ਚ ਇਕ ਹੋਰ ਨਵਾਂ ਪਲਾਨ ਪੇਸ਼ ਕੀਤਾ ਹੈ...

ਗੈਜੇਟ ਡੈਸਕ–ਭਾਰਤੀ ਏਅਰਟੈੱਲ ਨੇ ਰਿਲਾਇੰਸ ਜਿਓ ਦੀ ਟੱਕਰ ’ਚ ਇਕ ਹੋਰ ਨਵਾਂ ਪਲਾਨ ਪੇਸ਼ ਕੀਤਾ ਹੈ। ਇਸ ਪਲਾਨ ’ਚ ਯੂਜ਼ਰਜ਼ ਨੂੰ ਜ਼ਿਆਦਾ ਫਾਇਦੇ ਦਿੱਤੇ ਜਾ ਰਹੇ ਹਨ। ਏਅਰਟੈੱਲ ਦਾ ਇਹ ਨਵਾਂ ਪਲਾਨ ਰਿਲਾਇੰਸ ਜਿਓ ਦੇ 398 ਰੁਪਏ ਵਾਲੇ ਪਲਾਨ ਨੂੰ ਟੱਕਰ ਦੇਣ ਲਈ ਲਾਂਚ ਕੀਤਾ ਗਿਆ ਹੈ। ਦੱਸ ਦੇਈਏ ਕਿ ਏਅਰਟੈੱਲ ਦਾ ਪਹਿਲਾਂ ਤੋਂ ਹੀ 399 ਰੁਪਏ ਵਾਲਾ ਪਲਾਨ ਬਾਜ਼ਾਰ ’ਚ ਮੌਜੂਦ ਹੈ। ਏਅਰਟੈੱਲ ਦੇ ਇਸ 398 ਰੁਪਏ ਵਾਲੇ ਪਲਾਨ ’ਚ ਜ਼ਿਆਦਾ ਡਾਟਾ ਦਾ ਫਾਇਦਾ ਦਿੱਤਾ ਜਾ ਰਿਹਾ ਹੈ। ਆਓ ਜਾਣਦੇ ਹਾਂ ਇਸ ਪਲਾਨ ਬਾਰੇ..

PunjabKesari

ਏਅਰਟੈੱਲ ਦਾ 398 ਰੁਪਏ ਵਾਲਾ ਪਲਾਨ
ਏਅਰਟੈੱਲ ਦੇ ਇਸ ਪਲਾਨ ਦੀ ਮਿਆਦ 70 ਦਿਨਾਂ ਦੀ ਹੈ। ਇਸ ਪਲਾਨ ’ਚ ਗਾਹਕਾਂ ਨੂੰ ਅਨਲਿਮਟਿਡ ਵੁਆਇਸ ਕਾਲਿੰਗ ਦਾ ਲਾਭ ਫ੍ਰੀ ਨੈਸ਼ਨਲ ਰੋਮਿੰਗ ਦੇ ਨਾਲ ਮਿਲਦਾ ਹੈ। ਇਸ ਪਲਾਨ ’ਚ ਗਾਹਕਾਂ ਨੂੰ ਰੋਜ਼ਾਨਾ 1.5 ਜੀ.ਬੀ. ਡਾਟਾ ਦਾ ਲਾਭ ਮਿਲਦਾ ਹੈ। ਇਸ ਤਰ੍ਹਾਂ ਕੁਲ ਮਿਲਾ ਕੇ 105 ਜੀ.ਬੀ. ਡਾਟਾ ਦਾ ਲਾਭ ਮਿਲੇਗਾ। ਏਅਰਟੈੱਲ ਦਾ ਇਹ ਪਲਾਨ ਦੇਸ਼ ਦੇ ਸਾਰੇ ਸਰਕਿਲ ਲਈ ਲਾਂਚ ਕੀਤਾ ਗਿਆ ਹੈ।

PunjabKesari

ਏਅਰਟੈੱਲ ਦਾ ਇਕ ਹੋਰ 399 ਰੁਪਏ ਵਾਲਾ ਪਲਾਨ ਗਾਹਕਾਂ ਲਈ ਉਪਲੱਬਧ ਹੈ। ਇਸ ਪਾਲਨ ’ਚ ਯੂਜ਼ਰਜ਼ ਨੂੰ ਰੋਜ਼ਾਨਾ 1.4 ਜੀ.ਬੀ. ਡਾਟਾ ਦਾ ਲਾਭ ਮਿਲੇਗਾ, ਇਸ ਪਲਾਨ ਦੀ ਮਿਆਦ 84 ਦਿਨਾਂ ਦੀ ਹੈ। ਏਅਰਟੈੱਲ ਦਾ ਇਹ ਪਲਾਨ ਵੀ ਦੇਸ਼ਦੇ ਸਾਰੇ ਸਰਕਿਲਾਂ ਦੇ ਗਾਹਕਾਂ ਲਈ ਹੈ ਅਤੇ ਇਸ ਪਲਾਨ ’ਚ ਗਾਹਕਾਂ ਨੂੰ ਅਨਲਿਮਟਿਡ ਵੁਆਇਸ ਕਾਲਿੰਗ ਦਾ ਲਾਭ ਵੀ ਮਿਲਦਾ ਹੈ। ਨਾਲ ਹੀ ਇਨ੍ਹਾਂ ਦੋਵਾਂ ਹੀ ਪਲਾਨਸ ’ਚ ਗਾਹਕਾਂ ਨੂੰ ਰੋਜ਼ਾਨਾ 100 ਨੈਸ਼ਨਲ ਐੱਸ.ਐੱਮ.ਐਸ. ਦਾ ਵੀ ਲਾਭ ਮਿਲਦਾ ਹੈ।

PunjabKesari

ਜਿਓ ਦਾ 398 ਰੁਪਏ ਵਾਲਾ ਪਲਾਨ
ਰਿਲਾਇੰਸ ਜਿਓ ਦੇ ਇਸ ਪਲਾਨ ਦੀ ਗੱਲ ਕਰੀਏ ਤਾਂ ਗਾਹਕਾਂ ਨੂੰ ਰੋਜ਼ਾਨਾ 2 ਜੀ.ਬੀ. ਡਾਟਾ ਮਿਲੇਗਾ। ਇਸ ਪਲਾਨ ਦੀ ਮਿਆਦ 70 ਦਿਨਾਂ ਦੀ ਹੈ। ਨਾਲ ਹੀ ਗਾਹਕਾਂ ਨੂੰ ਅਨਲਿਮਟਿਡ ਵੁਆਇਸ ਕਾਲਿੰਗ ਦਾ ਲਾਭ ਫ੍ਰੀ ਨੈਸ਼ਨਲ ਰੋਮਿੰਗ ਦੇ ਨਾਲ ਮਿਲਦਾ ਹੈ। ਇਸ ਪਲਾਨ ਦੇ ਹੋਰ ਆਫਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਗਾਹਕਾਂ ਨੂੰ ਰੋਜ਼ਾਨਾ 100 ਐੱਸ.ਐੱਮ.ਐੱਸ. ਦਾ ਲਾਭ ਵੀ ਮਿਲਦਾ ਹੈ।

  • Airtel
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ