Airlines ਦਾ ਦੁਸਹਿਰੇ ''ਤੇ ਤੋਹਫਾ, ਹਵਾਈ ਮੁਸਾਫਰਾਂ ਦੀ ਲੱਗੀ ਮੌਜ

ਤਿਉਹਾਰੀ ਸੀਜ਼ਨ ''''ਚ ਹਵਾਈ ਸਫਰ ਕਰਨ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਇਸ ਵਾਰ ਟਿਕਟ ਪਿਛਲੇ ਪੰਜ ਸਾਲਾਂ ਤੋਂ ਵੀ ਸਸਤੀ ਪੈ ਰਹੀ ਹੈ। ਜਹਾਜ਼ ਅਤੇ ਟਰੈਵਲ ਕੰਪਨੀਆਂ ਦਾ ਕਹਿਣਾ ਹੈ ਕਿ ਇਸ ਵਾ...

ਮੁੰਬਈ— ਤਿਉਹਾਰੀ ਸੀਜ਼ਨ 'ਚ ਹਵਾਈ ਸਫਰ ਕਰਨ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਇਸ ਵਾਰ ਟਿਕਟ ਪਿਛਲੇ ਪੰਜ ਸਾਲਾਂ ਤੋਂ ਵੀ ਸਸਤੀ ਪੈ ਰਹੀ ਹੈ। ਜਹਾਜ਼ ਅਤੇ ਟਰੈਵਲ ਕੰਪਨੀਆਂ ਦਾ ਕਹਿਣਾ ਹੈ ਕਿ ਇਸ ਵਾਰ ਦੁਸਹਿਰੇ ਦੀਆਂ ਛੁੱਟੀਆਂ ਅਤੇ ਉਸ ਤੋਂ ਬਾਅਦ ਦੇ ਦਿਨਾਂ ਦੇ ਹਵਾਈ ਕਿਰਾਏ ਪੰਜ ਸਾਲਾਂ 'ਚ ਸਭ ਤੋਂ ਘੱਟ ਹਨ। ਹਾਲਾਂਕਿ ਜਿੱਥੇ ਇਹ ਹਵਾਈ ਮੁਸਾਫਰਾਂ ਲਈ ਖੁਸ਼ਖਬਰੀ ਹੈ, ਉੱਥੇ ਹੀ ਏਅਰਲਾਈਨਜ਼ ਦਾ ਹਾਲ ਹੋਰ ਵੀ ਬੁਰਾ ਹੋਣ ਵਾਲਾ ਹੈ। ਤਿਉਹਾਰੀ ਸੀਜ਼ਨ 'ਚ ਹਵਾਈ ਕਿਰਾਏ ਘਟ ਰੱਖਣ ਨਾਲ ਜਹਾਜ਼ ਕੰਪਨੀਆਂ ਦੇ ਮੁਨਾਫੇ ਨੂੰ ਝਟਕਾ ਲੱਗੇਗਾ ਕਿਉਂਕਿ ਇਹ ਸੀਜ਼ਨ ਏਅਰਲਾਈਨਜ਼ ਲਈ ਮੁਨਾਫਾ ਕਮਾਉਣ ਵਾਲਾ ਹੁੰਦਾ ਹੈ। ਜੈੱਟ ਫਿਊਲ ਮਹਿੰਗਾ ਹੋਣ ਅਤੇ ਲਾਗਤ ਵਧਣ ਕਾਰਨ ਕੰਪਨੀਆਂ ਪਹਿਲਾਂ ਹੀ ਨੁਕਸਾਨ 'ਚ ਹਨ।

ਟਰੈਵਲ ਪੋਰਟਲ ਮੇਕ ਮਾਈ ਟ੍ਰਿਪ ਮੁਤਾਬਕ ਦੁਸਹਿਰਾ ਵਾਲੇ ਹਫਤੇ ਲਈ ਪਹਿਲਾਂ ਤੋਂ ਕਰਾਈ ਜਾਣ ਵਾਲੀ ਬੁਕਿੰਗ ਦੇ ਕਿਰਾਏ ਪਿਛਲੇ ਸਾਲ ਨਾਲੋਂ 15 ਫੀਸਦੀ ਘਟ ਹਨ। ਇਸ ਦੇ ਮੱਦੇਨਜ਼ਰ ਬੁਕਿੰਗ 'ਚ ਤੇਜ਼ ਉਛਾਲ ਆਇਆ ਹੈ। ਇਕ ਰਿਪੋਰਟ ਮੁਤਾਬਕ ਇਸ ਸਾਲ ਹਵਾਈ ਜਹਾਜ਼ ਕੰਪਨੀਆਂ ਨੇ ਆਪਣੇ ਬੇੜੇ 'ਚ ਅਪ੍ਰੈਲ ਤੋਂ ਅਗਸਤ ਦੌਰਾਨ 46 ਜਹਾਜ਼ ਸ਼ਾਮਲ ਕੀਤੇ ਹਨ ਅਤੇ ਮਾਰਚ 2019 ਤਕ ਕੰਪਨੀਆਂ 90 ਹੋਰ ਜਹਾਜ਼ ਸ਼ਾਮਲ ਕਰਨਗੀਆਂ। ਇਸ ਲਿਹਾਜ ਨਾਲ ਕੰਪਨੀਆਂ ਕੋਲ ਕਾਫੀ ਸੀਟਾਂ ਹਨ, ਜੋ ਕਿ ਹਵਾਈ ਕਿਰਾਏ ਘਟ ਰਹਿਣ ਦਾ ਇਕ ਕਾਰਨ ਵੀ ਹੈ। ਇਕ ਟਰੈਵਲ ਪੋਰਟਲ ਮੁਤਾਬਕ, ਯਾਤਰਾ ਤੋਂ ਕੁਝ ਸਮਾਂ ਪਹਿਲਾਂ ਬੁੱਕ ਕਰਾਈਆਂ ਜਾਣ ਵਾਲੀਆਂ ਟਿਕਟਾਂ ਦੇ ਕਿਰਾਏ ਘਟ ਹੋਣ ਨਾਲ ਨਵਰਾਤਰਿਆਂ 'ਚ ਵੱਡੇ ਸ਼ਹਿਰਾਂ ਲਈ ਹੋਈ ਫਲਾਈਟ ਬੁਕਿੰਗ ਸ਼ਾਨਦਾਰ ਰਹੀ ਹੈ। ਦੁਰਗਾ ਪੂਜਾ ਦੇ ਮੱਦੇਨਜ਼ਰ ਕੁੱਲ ਬੁਕਿੰਗ ਦੇ ਲਿਹਾਜ ਨਾਲ ਕੋਲਕਾਤਾ ਨੰਬਰ ਵਨ 'ਤੇ ਰਿਹਾ। ਪੁਣੇ ਅਤੇ ਦਿੱਲੀ ਲਈ ਬੁਕਿੰਗ ਠੀਕ-ਠਾਕ ਬਣੀ ਹੋਈ ਹੈ। ਦੁਸਹਿਰਾ ਲਈ ਔਸਤ ਕਿਰਾਏ ਅਜੇ 4,108 ਰੁਪਏ ਹਨ, ਜੋ ਪਿਛਲੇ ਸਾਲ 4,428 ਰੁਪਏ ਸਨ। ਇਸ ਹਿਸਾਬ ਨਾਲ ਇਸ ਸਾਲ ਔਸਤ 7 ਫੀਸਦੀ ਦੀ ਕਮੀ ਆਈ ਹੈ। ਹਾਲਾਂਕਿ ਆਉਣ ਵਾਲੇ ਦਿਨਾਂ 'ਚ ਕਿਰਾਏ ਵਧ ਸਕਦੇ ਹਨ।

  • Airlines
ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!