ਐਸਿਡ ਅਟੈਕ ਪੀੜਤ ਦਾ ਲਾਭ ਸਿਰਫ ਔਰਤਾਂ ਨੂੰ ਹੀ ਕਿਉਂ?

ਐਸਿਡ ਅਟੈਕ ਤੋਂ ਬਾਅਦ ਅੱਖਾਂ ਦੀ ਰੌਸ਼ਨੀ ਤੇ ਚਿਹਰੇ ਦੀ ਖੂਬਸੂਰਤੀ ਗਵਾ ਚੁੱਕੇ ਪੰਜਾਬ ਦੇ ਸੰਗਰੂਰ ਜ਼ਿਲੇ ਦੇ ਨਿਵਾਸੀ ਨੇ ਹਾਈਕੋਰਟ ''''ਚ ..

ਚੰਡੀਗੜ੍ਹ, (ਹਾਂਡਾ) : ਐਸਿਡ ਅਟੈਕ ਤੋਂ ਬਾਅਦ ਅੱਖਾਂ ਦੀ ਰੌਸ਼ਨੀ ਤੇ ਚਿਹਰੇ ਦੀ ਖੂਬਸੂਰਤੀ ਗਵਾ ਚੁੱਕੇ ਪੰਜਾਬ ਦੇ ਸੰਗਰੂਰ ਜ਼ਿਲੇ ਦੇ ਨਿਵਾਸੀ ਨੇ ਹਾਈਕੋਰਟ 'ਚ ਪਟੀਸ਼ਨ ਦਾਖਲ ਕਰ ਕੇ ਸਰਕਾਰ 'ਤੇ ਲਿੰਗ ਦੇ ਆਧਾਰ 'ਤੇ ਭੇਦਭਾਵ ਦੇ ਦੋਸ਼ ਲਾਏ ਹਨ। ਪਟੀਸ਼ਨਰ ਨੇ ਕੋਰਟ ਨੂੰ ਜਾਣੂ ਕਰਵਾਇਆ ਕਿ ਸਰਕਾਰ ਨੇ 2017 'ਚ ਐਸਿਡ ਅਟੈਕ ਪੀੜਤਾਂ ਲਈ ਹਰ ਮਹੀਨੇ 8000 ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਪਰ ਉਕਤ ਯੋਜਨਾ 'ਚ ਸਿਰਫ ਐਸਿਡ ਅਟੈਕ ਤੋਂ ਪੀੜਤ ਔਰਤਾਂ ਨੂੰ ਹੀ ਵਿੱਤੀ ਸਹਾਇਤਾ ਮਿਲ ਰਹੀ ਹੈ, ਕਿਉਂਕਿ ਯੋਜਨਾ 'ਚ ਐਸਿਡ ਅਟੈਕ ਤੋਂ ਪੀੜਤ ਪੁਰਸ਼ਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ। ਜੋ ਕਿ ਸੰਵਿਧਾਨ ਦੇ ਆਰਟੀਕਲ 14 ਅਤੇ 16 ਦੀ ਉਲੰਘਣਾ ਹੈ, ਜਿਥੇ ਸਪੱਸ਼ਟ ਕੀਤਾ ਗਿਆ ਹੈ ਕਿ ਲਿੰਗ ਦੇ ਆਧਾਰ 'ਤੇ ਕਿਸੇ ਨੂੰ ਲਾਭ ਨਹੀਂ ਦਿੱਤਾ ਜਾ ਸਕਦਾ। ਕੋਰਟ ਨੇ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ 26 ਅਪ੍ਰੈਲ ਤੱਕ ਜਵਾਬ ਦਾਖਲ ਕਰਨ ਲਈ ਕਿਹਾ ਹੈ।
 

    ਐਸਿਡ ਅਟੈਕ ਪੀੜਤ ,ਹਾਈਕੋਰਟ,ਸਰਕਾਰ, Acid Attack Victims, High Court, Government
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ