ਆਰਾਧਿਆ ਨਾਲ ਨਵਿਆ ਨਵੇਲੀ ਨੇ ਇੰਝ ਸੈਲੀਬ੍ਰੇਟ ਕੀਤਾ ਬਰਥਡੇ, ਵੀਡੀਓ ਵਾਇਰਲ

ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੀ ਦੋਹਤੀ ਨਵਿਆ ਨਵੇਲੀ ਨੰਦਾ 6 ਦਸੰਬਰ ਨੂੰ 21 ਸਾਲ ਦੀ ਹੋ ਗਈ ਹੈ। ਉਸ ਨੇ ਆਪਣੇ ਪਰਿਵਾਰ ਤੇ ਕਰੀਬੀਆਂ ਨਾਲ ਇਸ ਦਿਨ ਨੂੰ ਸੈਲੀਬ੍ਰੇਟ ਕੀਤਾ...

ਮੁੰਬਈ (ਬਿਊਰੋ) :ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੀ ਦੋਹਤੀ ਨਵਿਆ ਨਵੇਲੀ ਨੰਦਾ 6 ਦਸੰਬਰ ਨੂੰ 21 ਸਾਲ ਦੀ ਹੋ ਗਈ ਹੈ। ਉਸ ਨੇ ਆਪਣੇ ਪਰਿਵਾਰ ਤੇ ਕਰੀਬੀਆਂ ਨਾਲ ਇਸ ਦਿਨ ਨੂੰ ਸੈਲੀਬ੍ਰੇਟ ਕੀਤਾ ਹੈ। ਬਰਥਡੇ ਪਾਰਟੀ ਦੀਆਂ ਕੁਝ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਤਸਵੀਰਾਂ 'ਚ ਨਵਿਆ ਨਾਲ ਐਸ਼ਵਰਿਆ ਰਾਏ ਬੱਚਨ ਧੀ ਆਰਾਧਿਆ ਬੱਚਨ, ਸ਼ਵੇਤਾ ਬੱਚਨ ਨੰਦਾ ਨਜ਼ਰ ਆ ਰਹੀਆਂ ਹਨ। ਵੀਡੀਓ 'ਚ ਨਵਿਆ ਆਪਣਾ ਬਰਥਡੇ ਕੇਕ ਕੱਟਦੀ ਨਜ਼ਰ ਆ ਰਹੀ ਹੈ। ਆਰਾਧਿਆ ਉਸ ਦੇ ਕੋਲ ਖੜ੍ਹੀ ਨਜ਼ਰ ਆ ਰਹੀਂ ਹੈ। ਪਿੱਛੇ ਐਸ਼ਵਰਿਆ ਰਾਏ ਬੱਚਨ ਤੇ ਸ਼ਵੇਤਾ, ਨਵਿਆ ਨੂੰ ਹੈਪੀ ਬਰਥਡੇ ਵਿਸ਼ ਕਰ ਰਹੀਆਂ ਹਨ। ਅਭਿਸ਼ੇਕ ਬੱਚਨ ਨੇ ਨਵਿਆ ਦੀ ਤਸਵੀਰ ਸ਼ੇਅਰ ਕਰਕੇ ਉਸ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। 

 

ਦੱਸ ਦੇਈਏ ਕਿ ਨਵਿਆ ਦੀ ਕੋਈ ਵੀ ਤਸਵੀਰ ਇੰਟਰਨੈੱਟ 'ਤੇ ਸੇਨਸੈਸ਼ਨ ਬਣ ਜਾਂਦੀ ਹੈ। ਪਹਿਲਾਂ ਅਜਿਹੀਆਂ ਖਬਰਾਂ ਆਈਆਂ ਸਨ ਕਿ ਉਹ ਜਲਦ ਹੀ ਬਾਲੀਵੁੱਡ ਡੈਬਿਊ ਕਰਨ ਵਾਲੀ ਹੈ ਪਰ ਇਕ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ 'ਚ ਉਸ ਨੇ ਇਸ ਗੱਲ ਦਾ ਖੰਡਨ ਕੀਤਾ ਸੀ। ਉਸ ਨੇ ਕਿਹਾ ਸੀ, ''ਮੈਂ ਐਕਟਿੰਗ 'ਚ ਆਪਣਾ ਕਰੀਅਰ ਨਹੀਂ ਬਣਵਾਂਗੀ। ਮੈਂ ਐਡਵੋਟਾਈਜ਼ਿੰਗ ਏਜੰਸੀ 'ਚ ਆਪਣੀ ਇੰਟਰਸ਼ਿਪ ਨੂੰ ਇੰਜੁਆਏ ਕਰ ਰਹੀ ਹਾਂ।''

PunjabKesari

  • celebrity
  • Birthday
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ