ਮੋਟਰਸਾਈਕਲ ਨੂੰ ਟੱਕਰ ਮਾਰਨ ਵਾਲਾ ਕਾਰ ਚਾਲਕ ਗ੍ਰਿਫਤਾਰ

1 ਦਸੰਬਰ ਨੂੰ ਨੰਗਲ ਦੇ ਸਟਾਫ ਕਲੱਬ ਦੇ ਨਜ਼ਦੀਕ ਇਕ ਤੇਜ਼  ਰਫ਼ਤਾਰ ਕਾਰ  ਚਾਲਕ ਵੱਲੋਂ  ਮੋਟਰਸਾਈਕਲ ਨੂੰ ਟੱਕਰ ਮਾਰ  ਕੇ ਫਰਾਰ ਹੋ ਜਾਣ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਨੰਗਲ ਪੁਲਸ ਨੇ ਕਾਰ ਦੇ ਚਾਲਕ ਨੂੰ  ਗ੍ਰਿਫਤਾਰ ਕਰ ਕੇ ਕਾਰ ਨੂੰ ਵੀ ਕਬਜ਼ੇ ਵਿਚ ਲੈ ਲਿਆ ਹੈ।....

 ਨੰਗਲ, (ਜ.ਬ)- 1 ਦਸੰਬਰ ਨੂੰ ਨੰਗਲ ਦੇ ਸਟਾਫ ਕਲੱਬ ਦੇ ਨਜ਼ਦੀਕ ਇਕ ਤੇਜ਼  ਰਫ਼ਤਾਰ ਕਾਰ  ਚਾਲਕ ਵੱਲੋਂ  ਮੋਟਰਸਾਈਕਲ ਨੂੰ ਟੱਕਰ ਮਾਰ  ਕੇ ਫਰਾਰ ਹੋ ਜਾਣ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਨੰਗਲ ਪੁਲਸ ਨੇ ਕਾਰ ਦੇ ਚਾਲਕ ਨੂੰ  ਗ੍ਰਿਫਤਾਰ ਕਰ ਕੇ ਕਾਰ ਨੂੰ ਵੀ ਕਬਜ਼ੇ ਵਿਚ ਲੈ ਲਿਆ ਹੈ। 
ਥਾਣਾ ਮੁਖੀ ਸਬ-ਇੰਸਪੈਕਟਰ  ਪਵਨ ਚੌਧਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 1 ਦਸੰਬਰ ਨੂੰ ਕਿਸੇ ਵਿਆਹ ਸਮਾਰੋਹ  ਵਿਚ ਹਿੱਸਾ ਲੈ ਕੇ ਆਪਣੇ ਘਰ ਨੂੰ ਪਰਤ ਰਹੇ ਰਜਿੰਦਰ ਸਿੰਘ ਮੋਟਰਸਾਈਕਲ ਸਵਾਰ ਨੂੰ ਕਾਰ ਚਾਲਕ  ਪਬਲ ਸੈਣੀ ਪੁੱਤਰ ਹਰਵਿੰਦਰ ਸਿੰਘ ਵਾਸੀ ਮੇਨ ਮਾਰਕੀਟ ਨੇ ਟੱਕਰ ਮਾਰ ਦਿੱਤੀ ਸੀ ਅਤੇ ਇਸ  ਹਾਦਸੇ ਵਿਚ ਰਜਿੰਦਰ ਸਿੰਘ ਦੀ ਮੌਤ ਹੋ ਗਈ ਸੀ ਅਤੇ ਚਾਰ ਹੋਰ ਜ਼ਖ਼ਮੀ ਹੋਏ ਸਨ। ਹਾਦਸੇ ਦੇ ਉਪਰੰਤ ਪਬਲ ਸੈਣੀ ਕਾਰ ਲੈ ਕੇ ਫਰਾਰ ਹੋ ਗਿਆ ਸੀ। ਜਿਸ ਦੀ ਜਾਂਚ ਕਰ  ਰਹੇ ਏ.ਐੱਸ.ਆਈ. ਬਲਰਾਮ ਨੇ ਪਬਲ ਸੈਣੀ ਨੂੰ ਗ੍ਰਿਫ਼ਤਾਰ  ਲਿਆ  ਤੇ ਪੁਲਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

  • car driver
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ