ਦੁਨੀਆਭਰ 'ਚ ਅਗਲੇ 48 ਘੰਟਿਆਂ 'ਚ ਆ ਸਕਦੀ ਹੈ Internet ਕੁਨੈੱਕਟੀਵਿਟੀ ਦੀ ਸਮੱਸਿਆ : ਰਿਪੋਰਟ

ਦੁਨੀਆਭਰ ''''ਚ ਅਗਲੇ 48 ਘੰਟਿਆਂ ਦੇ ਦੌਰਾਨ ਇੰਟਰਨੈੱਟ ਕੁਨੈੱਕਟੀਵਿਟੀ ਬੰਦ ਹੋ ਸਕਦੀ ਹੈ। ਇਸ ਦੀ ਵਜ੍ਹਾ ਮੇਨ ਡੋਮੇਨ ਸਰਵਰ ਦਾ ਰੂਟੀਨ.....

ਗੈਜੇਟ ਡੈਸਕ- ਦੁਨੀਆਭਰ 'ਚ ਅਗਲੇ 48 ਘੰਟਿਆਂ ਦੇ ਦੌਰਾਨ ਇੰਟਰਨੈੱਟ ਕੁਨੈੱਕਟੀਵਿਟੀ ਬੰਦ ਹੋ ਸਕਦੀ ਹੈ। ਇਸ ਦੀ ਵਜ੍ਹਾ ਮੇਨ ਡੋਮੇਨ ਸਰਵਰ ਦਾ ਰੂਟੀਨ ਮੇਂਟੇਨੈਂਸ ਦੱਸਿਆ ਜਾ ਰਿਹਾ ਹੈ। Russia Today ਦੀ ਰਿਪੋਰਟ ਦੇ ਮੁਤਾਬਕ, ਅਗਲੇ ਕੁਝ ਘੰਟਿਆਂ ਤੱਕ ਇੰਟਰਨੈੱਟ ਯੂਜ਼ਰਸ ਨੂੰ ਨੈੱਟਵਰਕ ਫੇਲੀਅਰ ਹੋਣ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਮੁੱਖ ਡੋਮੇਨ ਸਰਵਰਸ ਤੇ ਇਸ ਨਾਲ ਜੁੜੇ ਨੈੱਟਵਰਕ ਇੰਫ੍ਰਾਸਟਰਕਚਰ ਕੁਝ ਸਮੇਂ ਲਈ ਡਾਊਨ ਰਹਿਣਗੇ। ਇੰਟਰਨੈੱਟ ਯੂਜ਼ਰਸ ਨੂੰ ਅਗਲੇ 48 ਘੰਟਿਆਂ ਦੇ ਦੌਰਾਨ ਵੈੱਬ ਪੇਜ ਐਕਸੇਸ ਕਰਨ ਜਾਂ ਕਿਸੇ ਟਰਾਂਜੇਕਸ਼ਨਜ਼ ਕਰਨ 'ਚ ਦਿੱਕਤਾਂ ਹੋ ਸਕਦੀਆਂ ਹਨ। ਇਸ ਦੇ ਨਾਲ ਹੀ ਜੇਕਰ ਯੂਜ਼ਰਸ ਆਊਟਡੇਟਿਡ ISP ਦਾ ਇਸਤੇਮਾਲ ਕਰਦੇ ਹਨ ਤਾਂ ਗਲੋਬਲ ਨੈੱਟਵਰਕ ਨੂੰ ਐਕਸੇਸ ਕਰਨ 'ਚ ਮੁਸ਼ਕਿਲ ਹੋ ਸਕਦੀ ਹੈ।

PunjabKesari

ਚੱਲੇਗਾ ਚੈੱਕਅਪ ਦਾ ਕੰਮ
ਇੰਟਰਨੈੱਟ ਕਾਰਪੋਰੇਸ਼ਨ ਆਫ ਅਸਾਇੰਡ ਨੇਮਸ ਐਂਡ ਨੰਬਰਸ ਇਸ ਦੌਰਾਨ ਕ੍ਰਿਪਟੋਗਰਾਫਿਕ ਨੂੰ ਬਦਲ ਕੇ ਮੇਂਟੇਨੈਂਸ ਦਾ ਕੰਮ ਕਰਣਗੀਆਂ। ਇਸ ਤੋਂ ਇੰਟਰਨੈੱਟ ਦੀ ਅਡਰੇਸ ਬੁੱਕ ਜਾਂ ਡੋਮੇਨ ਨੇਮ ਸਿਸਟਮ (DNS) ਨੂੰ ਪ੍ਰੋਟੈਕਟ ਕਰਨ 'ਚ ਮਦਦ ਮਿਲੇਗੀ। ICANN ਨੇ ਕਿਹਾ ਕਿ ਸਾਇਬਰ ਅਟੈਕ ਦੀ ਵੱਧਦੀ ਘਟਨਾਵਾਂ ਤੋਂ ਬਚਣ ਲਈ ਮੇਂਟੇਨੈਂਸ ਦਾ ਇਹ ਕੰਮ ਕਰਨਾ ਜਰੂਰੀ ਹੋ ਗਿਆ ਹੈ। 
PunjabKesariਸੁਰੱਖਿਆ ਲਈ ਜਰੂਰੀ
ਇਕ ਬਿਆਨ 'ਚ ਕੰਮਿਊਨਿਕੇਸ਼ਨਸ ਰੈਗੂਲੇਟਰੀ ਅਥਾਰਿਟੀ (CRA) ਨੇ ਕਿਹਾ ਕਿ ਗਲੋਬਲ ਇੰਟਰਨੈੱਟ ਸ਼ਟਡਾਊਨ, ਸੁਰੱਖਿਆ, ਸਥਿਰ ਤੇ ਲਚਕੀਲੇ ਡੀ. ਐੱਨ. ਐੱਸ ਲਈ ਬੇਹੱਦ ਜਰੂਰੀ ਹੈ । ਅਥਾਰਿਟੀ ਨੇ ਅੱਗੇ ਦੱਸਿਆ, ਸਪੱਸ਼ਟ ਕਰ ਦੇਈਏ ਕਿ, ਜੇਕਰ ਯੂਜ਼ਰਸ ਦੇ ਨੈੱਟਵਰਕ ਆਪਰੇਟਰਸ ਜਾਂ ਇੰਟਰਨੈੱਟ ਸਰਵਿਸ ਪ੍ਰੋਵਾਇਡਰਸ (ISPs) ਇਸ ਬਦਲਾਅ ਲਈ ਤਿਆਰ ਨਹੀਂ ਹਨ ਤਾਂ ਕੁਝ ਇੰਟਰਨੈੱਟ ਯੂਜ਼ਰਸ ਨੂੰ ਇਸ ਤੋਂ ਪਰੇਸ਼ਾਨੀ ਹੋ ਸਕਦੀ ਹੈ। ਹਾਲਾਂਕਿ ਸਹੀ ਸਿਸਟਮ ਸਕਿਓਰਿਟੀ ਐਕਸਟੈਂਸ਼ਨਸ ਨੂੰ ਅਨੇਬਲ ਕਰ ਇਸ ਇਫੈਕਟ ਨੂੰ ਨਜ਼ਰਅੰਦਾਜ ਕੀਤਾ ਜਾ ਸਕਦਾ ਹੈ।

PunjabKesari

    Global,Internet Shutdown,Over Next 48 Hours,Report,ਇੰਟਰਨੈੱਟ ਬੰਦ,ਮੇਨ ਡੋਮੇਨ ਸਰਵਰ,ਅਗਲੇ 48 ਘੰਟੇ,ਗਲੋਬਲ ਨੈੱਟਵਰਕ,
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ