ਮੋਹਾਲੀ ''ਚ 7 ਪਸ਼ੂਆਂ ਦੀ ਭੇਤਭਰੇ ਹਾਲਾਤ ''ਚ ਮੌਤ

ਮੋਹਾਲੀ ਦੇ ਪਿੰਡ ਨਿਆਮੀਆਂ ''''ਚ ਸ਼ੁੱਕਰਵਾਰ ਸਵੇਰ ਭੇਤਭਰੇ ਹਾਲਾਤ ''''ਚ 7 ਪਸ਼ੂਆਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਪਸ਼ੂਆਂ ਦੇ ਮਾਲਕ ਕਿਸਾਨ ਨੇ ਦੱਸਿਆ ਕਿ ਉਸ ਦੇ ਘਰ

ਮੋਹਾਲੀ (ਜੱਸੋਵਾਲ) : ਮੋਹਾਲੀ ਦੇ ਪਿੰਡ ਨਿਆਮੀਆਂ 'ਚ ਸ਼ੁੱਕਰਵਾਰ ਸਵੇਰ ਭੇਤਭਰੇ ਹਾਲਾਤ 'ਚ 7 ਪਸ਼ੂਆਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਪਸ਼ੂਆਂ ਦੇ ਮਾਲਕ ਕਿਸਾਨ ਨੇ ਦੱਸਿਆ ਕਿ ਉਸ ਦੇ ਘਰ ਦਾ ਗੁਜ਼ਾਰਾ ਖੇਤੀਬਾੜੀ ਅਤੇ ਪਸ਼ੂਆਂ ਕਾਰਨ ਹੀ ਚੱਲਦਾ ਹੈ। ਉਸ ਨੇ ਦੱਸਿਆ ਕਿ ਉਸ ਨੂੰ ਨਹੀਂ ਪਤਾ ਕਿ ਪਸ਼ੂਆਂ ਨੇ ਕੀ ਖਾਧਾ ਸੀ ਜਾਂ ਕਿਸੇ ਨੇ ਕੋਈ ਜ਼ਹਿਰੀਲੀ ਦਵਾਈ ਪਸ਼ੂਆਂ ਨੂੰ ਪਾ ਦਿੱਤੀ, ਜਿਸ ਕਾਰਨ 7 ਪਸ਼ੂਆਂ ਦੀ ਮੌਤ ਹੋ ਗਈ। ਫਿਲਹਾਲ ਇਸ ਸੂਚਨਾ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਸ ਅਤੇ ਡਾਕਟਰਾਂ ਦੀ ਟੀਮ ਨੇ ਪੂਰੇ ਘਰ ਦੇ ਆਸ-ਪਾਸ ਅਤੇ ਪਸ਼ੂਆਂ ਦੇ ਚਾਰੇ ਦਾ ਮੁਆਇਨਾ ਕੀਤਾ, ਜਿਸ ਤੋਂ ਬਾਅਦ ਪਸ਼ੂਆਂ ਦਾ ਪੋਸਟਮਾਰਟਮ ਵੀ ਕਰਾਇਆ ਗਿਆ। ਫਿਲਹਾਲ ਇਸ ਘਟਨਾ ਕਾਰਨ ਪੂਰਾ ਪਿੰਡ ਹੈਰਾਨ ਹੈ।

  • Death
  • Mohali
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ