ਇਟਲੀ ਦੇ ਨਾਈਟਕਲੱਬ 'ਚ ਸ਼ੱਕੋ-ਸ਼ੱਕੀ ਪਈ ਭਾਜੜ, 6 ਦੀ ਮੌਤ

ਇਟਲੀ ਦੇ ਇਕ ਨਾਈਟਕਲੱਬ ''''ਚ ਹੜਕੰਪ ਮਚ ਜਾਣ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਅਜੇ ਤਕ ਇਹ ਨਹੀਂ ਪਤਾ ਲੱਗਾ ਕਿ ਇੱਥੇ ਕੀ ਹੋਇਆ...

ਰੋਮ(ਏਜੰਸੀ)— ਮੱਧ ਇਟਲੀ ਦੇ ਐਨਕੋਨਾ ਦੇ ਨੇੜੇ ਸਥਿਤ ਇਕ ਨਾਈਟਕਲੱਬ 'ਚ ਭਾਜੜ ਪੈ ਜਾਣ ਕਾਰਨ 6 ਲੋਕਾਂ ਦੀ ਮੌਤ ਹੋ ਗਈ।  ਮੀਡੀਆ 'ਚ ਖਬਰ ਆ ਰਹੀ ਹੈ ਕਿ ਸ਼ੱਕ ਹੈ ਕਿ ਕਿਸੇ ਨੇ ਉੱਥੇ ਪੇਪਰ (ਮਿਰਚ) ਸਪ੍ਰੇਅ ਵਰਗਾ ਪਦਾਰਥ ਛਿੜਕਿਆ ਗਿਆ ਹੋਵੇਗਾ ਜਿਸ ਕਾਰਨ ਲੋਕਾਂ ਨੂੰ ਭਾਜੜ ਪੈ ਗਈ। ਵਿਭਾਗ ਨੇ ਟਵਿੱਟਰ 'ਤੇ ਇਕ ਬਿਆਨ 'ਚ ਕਿਹਾ ਕਿ  ਸ਼ੱਕੋ-ਸ਼ੱਕੀ ਪਈ ਭਾਜੜ ਕਾਰਨ 120 ਲੋਕ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ 6 ਦੀ ਮੌਤ ਹੋ ਗਈ। ਪੁਲਸ ਇੱਥੇ ਕਾਰਵਾਈ ਕਰ ਰਹੀ ਹੈ।
ਐਡ੍ਰਿਐਟਿਕ ਤਟ 'ਤੇ ਸਥਿਤ 'ਬਲੂ ਲੈਨਟਰਨ ਕਲੱਬ' 'ਚ 1000 ਤੋਂ ਵਧੇਰੇ ਲੋਕ ਇਟਲੀ ਦੇ ਰੈਪਰ ਸਫੇਰਾ ਐਬਾਸਤਾ ਦਾ ਸ਼ੋਅ ਦੇਖਣ ਲਈ ਆਏ ਸਨ। ਘਟਨਾ ਕੌਮਾਂਤਰੀ ਸਮੇਂ ਮੁਤਾਬਕ ਰਾਤ 12 ਵਜੇ ਵਾਪਰੀ। ਪੁਲਸ ਨੇ 8 ਵਿਅਕਤੀਆਂ ਨੂੰ ਪੇਪਰ ਸਪ੍ਰੇਅ ਵਰਗਾ ਪਦਾਰਥ ਛਿੜਕਣ ਦੇ ਸ਼ੱਕ 'ਚ ਹਿਰਾਸਤ 'ਚ ਲਿਆ ਹੈ। ਸ਼ਾਇਦ ਉਹ ਲੋਕਾਂ ਦਾ ਸਾਮਾਨ ਚੋਰੀ ਕਰਨਾ ਚਾਹੁੰਦੇ ਸਨ।
ਮ੍ਰਿਤਕਾਂ 'ਚ 3 ਕੁੜੀਆਂ ਅਤੇ 2 ਮੁੰਡੇ ਸ਼ਾਮਲ ਹਨ, ਇਨ੍ਹਾਂ ਸਾਰਿਆਂ ਦੀ ਉਮਰ 18 ਸਾਲ ਤੋਂ ਘੱਟ ਹੈ। ਆਪਣੀ ਧੀ ਨਾਲ ਆਈ ਇਕ ਔਰਤ ਦੀ ਵੀ ਇੱਥੇ ਮੌਤ ਹੋ ਗਈ। ਜ਼ਖਮੀਆਂ 'ਚੋਂ 12 ਲੋਕਾਂ ਦੀ ਹਾਲਤ ਗੰਭੀਰ ਹੈ। 
ਚਸ਼ਮਦੀਦਾਂ ਨੇ ਦੱਸਿਆ ਕਿ ਲੋਕ ਇਕ ਛੋਟੀ ਕੰਧ ਨੂੰ ਟੱਪ ਕੇ ਭੱਜੇ ਅਤੇ ਭੀੜ ਰਾਹੀਂ ਕਈ ਕੁਚਲੇ ਗਏ। 16 ਸਾਲ ਦੇ ਇਕ ਜ਼ਖਮੀ ਲੜਕੇ ਨੇ ਕਿਹਾ,''ਅਸੀਂ ਨੱਚ ਰਹੇ ਸੀ ਅਤੇ ਸ਼ੋਅ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੇ ਸੀ। ਜ਼ਿਕਰਯੋਗ ਹੈ ਕਿ ਅਜਿਹੀ ਹੀ ਘਟਨਾ 2017 'ਚ ਫੁੱਟਬਾਲ ਲੀਗ ਦੌਰਾਨ ਵੀ ਵਾਪਰੀ ਸੀ ਜਦ ਅਫਵਾਹ ਕਾਰਨ ਲੋਕ ਭੱਜਣ ਲੱਗ ਗਏ ਸਨ। ਉਸ ਸਮੇਂ ਇਕ ਔਰਤ ਦੀ ਮੌਤ ਹੋ ਗਈ ਸੀ ਅਤੇ ਹੋਰ 20 ਜ਼ਖਮੀ ਹੋ ਗਏ ਸਨ।

  • Shakib
  • Italy
  • death
  • nightclub
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ