‘ਨੇਤਾਵਾਂ ਦੇ ਬੇਹੂਦਾ ਅਤੇ ਅਸ਼ੋਭਨੀਕ ਬਿਆਨ’ ਇਹ ਕੀ ਹੋ ਰਿਹਾ ਹੈ, ਇਹ ਕੀ ਕਰ ਰਹੇ ਹੋ

ਸਿਆਸਤਦਾਨਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਕੋਈ ਵੀ ਅਜਿਹਾ ਕੰਮ ਨਹੀਂ ਕਰਨਗੇ, ਜਿਸ ਨਾਲ ਵਿਵਾਦ ਪੈਦਾ ਹੋਣ ਪਰ ਅੱਜ ਇਹੋ ਲੋਕ ਅਾਪਣੇ ਜ਼ਹਿਰੀਲੇ ਬਿਆਨਾਂ

ਸਿਆਸਤਦਾਨਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਕੋਈ ਵੀ ਅਜਿਹਾ ਕੰਮ ਨਹੀਂ ਕਰਨਗੇ, ਜਿਸ ਨਾਲ ਵਿਵਾਦ ਪੈਦਾ ਹੋਣ ਪਰ ਅੱਜ ਇਹੋ ਲੋਕ ਅਾਪਣੇ ਜ਼ਹਿਰੀਲੇ ਬਿਆਨਾਂ ਤੇ ਕਰਤੂਤਾਂ ਨਾਲ ਦੇਸ਼ ਦਾ ਮਾਹੌਲ ਵਿਗਾੜ ਰਹੇ ਹਨ। 
ਇਨ੍ਹਾਂ ’ਚ ਹੋਰਨਾਂ ਪਾਰਟੀਅਾਂ ਦੇ ਨੇਤਾਵਾਂ ਤੋਂ ਇਲਾਵਾ ਦੇਸ਼ ਦੀਅਾਂ ਦੋਹਾਂ ਵੱਡੀਅਾਂ ਪਾਰਟੀਅਾਂ ਭਾਜਪਾ ਤੇ ਕਾਂਗਰਸ ਦੇ ਨੇਤਾ ਵੀ ਸ਼ਾਮਿਲ ਹਨ, ਜੋ ਨਤੀਜਿਅਾਂ ਦੀ ਚਿੰਤਾ ਕੀਤੇ ਬਿਨਾਂ ਆਪਣੇ ਵਿਵਾਦਪੂਰਨ ਬਿਆਨਾਂ ਨਾਲ ਆਪਣੇ ਵਿਰੋਧੀਅਾਂ ਦੀਅਾਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ’ਚ ਕੋਈ ਕਸਰ ਨਹੀਂ ਛੱਡ ਰਹੇ। 
* 21 ਨਵੰਬਰ ਨੂੂੰ ਮੱਧ ਪ੍ਰਦੇਸ਼ ’ਚ ਕਾਂਗਰਸ ਦੇ ਨੇਤਾ ਜੀਤੂ ਪਟਵਾਰੀ ਨੇ ਅਭੱਦਰ ਟਿੱਪਣੀ ਕਰਦਿਅਾਂ ਔਰਤਾਂ ’ਤੇ ਚੋਣਾਂ ’ਚ ਪੈਸੇ ਲੈਣ ਦਾ ਦੋਸ਼ ਲਾਇਆ। ਇਕ ਵੀਡੀਓ ’ਚ ਉਹ ਇਹ ਕਹਿੰਦੇ ਸੁਣਾਈ ਦੇ ਰਹੇ ਹਨ ਕਿ ‘‘ਔਰਤਾਂ ਚੋਣਾਂ ’ਚ 200-500 ਰੁਪਏ ਲੈਂਦੀਅਾਂ ਹਨ ਤੇ ਉਨ੍ਹਾਂ ਨੂੰ ਆਪਣੇ ਬਲਾਊਜ਼ ’ਚ ਲੁਕਾਉਂਦੀਅਾਂ ਹਨ।’’
* 23 ਨਵੰਬਰ ਨੂੂੰ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸੀ. ਪੀ. ਜੋਸ਼ੀ ਨੇ ਰਾਜਸਥਾਨ ’ਚ ਇਕ ਚੋਣ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਮਾ ਭਾਰਤੀ ਅਤੇ ਸਾਧਵੀ ਰਿਤੰਭਰਾ ਦੀ ਜਾਤ-ਧਰਮ ’ਤੇ ਸਵਾਲ ਉਠਾਉਂਦਿਅਾਂ ਕਿਹਾ :
‘‘ਉਮਾ ਭਾਰਤੀ ਲੋਧੀ ਸਮਾਜ ਦੀ ਹੈ ਤਾਂ ਉਹ ਹਿੰਦੂ ਧਰਮ ਦੀ ਗੱਲ ਕਿਉਂ ਕਰ ਰਹੀ ਹੈ?’’ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਾਤ ਬਾਰੇ ਦੱਸਦਿਅਾਂ ਉਨ੍ਹਾਂ ਕਿਹਾ ਕਿ ‘‘ਇਨ੍ਹਾਂ ਨੂੰ ਹਿੰਦੂ ਧਰਮ ਬਾਰੇ ਬੋਲਣ ਦਾ ਕੀ ਹੱਕ ਹੈੈ? ਹਿੰਦੂ ਧਰਮ ਬਾਰੇ ਬੋਲਣ ਦਾ ਹੱਕ ਸਿਰਫ ਬ੍ਰਾਹਮਣਾਂ ਨੂੰ ਹੈ।’’
* 23 ਨਵੰਬਰ ਨੂੂੰ ਭਾਜਪਾ ਐੱਮ. ਪੀ. ਸਾਕਸ਼ੀ ਮਹਾਰਾਜ ਨੇ ਉੱਨਾਵ ’ਚ ਕਿਹਾ ਕਿ ‘‘ਕਾਸ਼ੀ, ਮਥੁਰਾ, ਅਯੁੱਧਿਆ ਛੱਡੋ, ਦਿੱਲੀ ਦੀ ਜਾਮਾ ਮਸਜਿਦ ਤੋੜੋ। ਜੇ ਪੌੜੀਅਾਂ ’ਚੋਂ ਮੂਰਤੀਅਾਂ ਨਾ ਨਿਕਲਣ ਤਾਂ ਮੈਨੂੰ ਫਾਂਸੀ ’ਤੇ ਲਟਕਾ ਦੇਣਾ।’’
* 24 ਨਵੰਬਰ ਨੂੂੰ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਮੁਰੈਨਾ ’ਚ ਰਾਹੁਲ ਗਾਂਧੀ ਦੀ ਨਾਨੀ ’ਤੇ ਹੱਲਾ ਬੋਲ ਦਿੱਤਾ। ਬੰਗਲਾਦੇਸ਼ੀ ਘੁਸਪੈਠੀਅਾਂ ਲਈ ਤਿਆਰ ਕੀਤੇ ਜਾ ਰਹੇ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਸ਼ਿਪ ’ਤੇ ਬੋਲਦਿਅਾਂ ਅਮਿਤ ਸ਼ਾਹ ਨੇ ਕਿਹਾ, ‘‘ਰਾਹੁਲ ਗਾਂਧੀ ਇਸ ਮਾਮਲੇ ’ਚ ਇੰਝ ਰੋ ਰਹੇ ਹਨ, ਜਿਵੇਂ ਉਨ੍ਹਾਂ ਦੀ ਨਾਨੀ ਮਰ ਗਈ ਹੋਵੇ।’’
* 24 ਨਵੰਬਰ ਨੂੂੰ ਹੀ ਕਾਂਗਰਸ ਦੇ ਸਾਬਕਾ ਕੇਂਦਰੀ ਮੰਤਰੀ ਵਿਲਾਸ ਮੁੱਤਮਵਾਰ ਨੇ ਕਿਹਾ, ‘‘ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਤੁਹਾਨੂੰ (ਮੋਦੀ ਨੂੰ) ਜਾਣਦਾ ਕੌਣ ਸੀ? ਹੁਣ ਵੀ ਤੁਹਾਡੇ ਪਿਤਾ ਦਾ ਨਾਂ ਕੋਈ ਨਹੀਂ ਜਾਣਦਾ ਪਰ ਹਰ ਕੋਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਪਿਤਾ ਦਾ ਨਾਂ ਜਾਣਦਾ ਹੈ। ਦੁਨੀਆ ਰਾਹੁਲ ਗਾਂਧੀ ਦੀਅਾਂ ਪਿਛਲੀਅਾਂ ਪੀੜ੍ਹੀਅਾਂ ਨੂੰ ਜਾਣਦੀ ਹੈ ਪਰ ਕੋਈ ਨਹੀਂ ਜਾਣਦਾ ਕਿ ਮੋਦੀ ਦੇ ਪਿਤਾ ਕੌਣ ਸਨ?’’
* 25 ਨਵੰਬਰ ਨੂੂੰ ਸਾਬਕਾ ਕੇਂਦਰੀ ਮੰਤਰੀ ਜੈਰਾਮ ਰਮੇਸ਼ ਨੇ ਕਿਹਾ, ‘‘ਹਰੇਕ ਅਮਿਤ ਸ਼ਾਹ ’ਤੇ ਆਰ. ਐੱਸ. ਐੱਸ. ਦੇ 10 ਅਮਿਤ ਸ਼ਾਹ ਪਰਦੇ ਦੇ ਪਿੱਛੇ ਰਹਿ ਕੇ ਧਰੁੁਵੀਕਰਨ ਦੇ ਕੰਮ ’ਚ ਲੱਗੇ ਹੋਏ ਹਨ। ਤਾਨਾਸ਼ਾਹੀ ਦਾ ਨਵਾਂ ਨਾਂ ਅਮਿਤ ਸ਼ਾਹ ਹੈ।’’
* 25 ਨਵੰਬਰ ਨੂੂੰ ਹੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਮੱਧ ਪ੍ਰਦੇਸ਼ ਦੇ ਸਿਵਨੀ ’ਚ ਕਿਹਾ, ‘‘ਰਾਹੁਲ ਗਾਂਧੀ ਪਾਰਟ ਟਾਈਮ ਨੇਤਾ ਹਨ, ਜਦਕਿ ਪ੍ਰਧਾਨ ਮੰਤਰੀ ਮੋਦੀ ਜੀ 24 ਘੰਟੇ ਗਰੀਬਾਂ ਦੀ ਚਿੰਤਾ ਕਰਦੇ ਹਨ। ਰਾਹੁਲ ਗਾਂਧੀ ਵਿਦੇਸ਼ ਤੋਂ ਪਰਤ ਕੇ ਆਉਂਦੇ ਹਨ ਤਾਂ ਦੋ-ਚਾਰ ਸਭਾਵਾਂ ਵੀ ਕਰ ਲੈਂਦੇ ਹਨ ਪਰ ਉਨ੍ਹਾਂ ਨੂੰ ਪਤਾ ਨਹੀਂ ਹੁੰਦਾ। ਉਹ ਮੱਧ ਪ੍ਰਦੇਸ਼ ਦੀਅਾਂ ਗੱਲਾਂ ਛੱਤੀਸਗੜ੍ਹ ’ਚ ਅਤੇ ਛੱਤੀਸਗੜ੍ਹ ਦੀਅਾਂ ਗੱਲਾਂ ਮੱਧ ਪ੍ਰਦੇਸ਼ ’ਚ ਕਰਦੇ ਹਨ।’’
* 26 ਨਵੰਬਰ ਨੂੂੰ ਜਨਤਾ ਦਲ (ਯੂ) ਦੇ ਨੇਤਾ ਅਤੇ ਜਨਤਾ ਦਲ (ਯੂ) ਘੱਟਗਿਣਤੀ ਕਮੇਟੀ ਦੇ ਮੁਖੀ ਅਤੇ ਲੈਜਿਸਲੇਟਿਵ ਕੌਂਸਲਰ ਗੁਲਾਮ ਰਸੂਲ ਬਲਿਆਵੀ ਨੇ ਭਾਜਪਾ ਐੱਮ. ਪੀ. ਸਾਕਸ਼ੀ ਮਹਾਰਾਜ ਬਾਰੇ ਕਿਹਾ, ‘‘ਸਾਕਸ਼ੀ ਮਹਾਰਾਜ ਦੇ ਡੀ. ਐੱਨ. ਏ. ਦਾ ਟੈਸਟ ਕਰਵਾਇਆ ਜਾਵੇਗਾ ਤਾਂ ਉਹ ਮੁਗਲ ਰਾਜੇ ਦੇ ਕਿਸੇ ਮੰਤਰੀ ਦੇ ਡੀ. ਐੱਨ. ਏ. ਨਾਲ ਮਿਲ ਜਾਵੇਗਾ।’’
ਅਯੁੱਧਿਆ ’ਚ ਊਧਵ ਠਾਕਰੇ ਦੇ ਜਾਣ ’ਤੇ ਵਿਅੰਗ ਕੱਸਦਿਅਾਂ ਉਨ੍ਹਾਂ ਕਿਹਾ, ‘‘ਜਿੰਨੇ ਵੀ ਲੋਕ ਸੜਕ ’ਤੇ ਹੰਗਾਮਾ ਕਰ ਰਹੇ ਹਨ, ਕਿਸੇ ’ਚ ਰਾਮ ਭਗਤੀ ਨਹੀਂ ਹੈ। ਇਨ੍ਹਾਂ ਸਾਰਿਅਾਂ ’ਚ ਸੱਤਾ ਭਗਤੀ, ਸੁਆਰਥ ਭਗਤੀ ਤੇ ਪਰਿਵਾਰ ਭਗਤੀ ਹੈ।’’
* 26 ਨਵੰਬਰ ਨੂੂੰ ਹੀ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ, ‘‘ਧਰਮ ਨਿਰਪੱਖਤਾ ਦਾ ਚੋਲਾ ਅਤੇ ਫਿਰਕਾਪ੍ਰਸਤੀ ਦਾ ਝੋਲਾ ਹੀ ਗ੍ਰੈਂਡ ਓਲਡ ਕਾਂਗਰਸ ਪਾਰਟੀ ਦੀ ਬ੍ਰਾਂਡ ਨਿਊ ਪਛਾਣ ਬਣ ਗਈ ਹੈ। ਰੂਮ ’ਚ ਟੋਪੀ, ਰੋਡ ’ਤੇ ਤਿਲਕ ਦੇ ਜ਼ਰੀਏ ਸੈਕੁਲਰ ਸਿਆਸਤ ਨੂੰ ਕਮਿਊਨਲ ਤੜਕਾ ਲਾਉਣ ਦਾ (ਇਸ ਦਾ) ਇਤਿਹਾਸ ਰਿਹਾ ਹੈ ਅਤੇ ਅੱਜ ਵੀ ਇਹ ਇਸੇ ਰਾਹ ’ਤੇ ਹੈ।’’
ਉਕਤ ਬਿਆਨਾਂ ਤੋਂ ਸਪੱਸ਼ਟ ਹੈ ਕਿ ਸਾਡੇ ਨੇਤਾ ਕਿਸ ਤਰ੍ਹਾਂ ਨਿੱਜੀ ਤੇ ਵਪਾਰਕ ਮਰਿਆਦਾਵਾਂ ਦੀਅਾਂ ਸਾਰੀਅਾਂ ਹੱਦਾਂ ਟੱਪ ਕੇ ਜ਼ਹਿਰੀਲੇ ਬਿਆਨਾਂ ਨਾਲ ਮਾਹੌਲ ਦੂਸ਼ਿਤ ਕਰ ਰਹੇ ਹਨ। 
ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਇਹ ਕਹਿਣਾ ਬਿਲਕੁਲ ਸਹੀ ਹੈ ਕਿ ‘‘ਜਿਸ ਦੇਸ਼ ਨੇ ਦੁਨੀਆ ਨੂੰ ‘ਵਸੁਧੈਵ ਕੁਟੁੰਬਕਮ’ ਅਤੇ ਸਹਿਣਸ਼ੀਲਤਾ ਦਾ ਸੱਭਿਅਤਾਮੂਲਕ ਲੋਕਾਚਾਰ, ਸਵੀਕਾਰਤਾ ਤੇ ਖਿਮਾ ਦੀ ਧਾਰਨਾ ਪ੍ਰਦਾਨ ਕੀਤੀ, ਉਥੇ ਹੁਣ ਵਧਦੀ ਅਸਹਿਣਸ਼ੀਲਤਾ, ਗੁੱਸੇ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀਅਾਂ ਖ਼ਬਰਾਂ ਆ ਰਹੀਅਾਂ ਹਨ।’’
ਯਕੀਨੀ ਤੌਰ ’ਤੇ ਦੇਸ਼ ’ਚ ਤੇਜ਼ੀ ਨਾਲ ਵਧ ਰਿਹਾ ਇਹ ਰੁਝਾਨ ਸੁਹਿਰਦਤਾ ਤੇ ਸਦਭਾਵਨਾ ਦੇ ਮਾਹੌਲ ਨੂੰ ਠੇਸ ਪਹੁੰਚਾ ਰਿਹਾ ਹੈ, ਜਿਸ ’ਤੇ ਰੋਕ ਲਾਉਣ ਦੇ ਸਬੰਧ ’ਚ ਸਾਡੇ ਨੇਤਾਵਾਂ ਨੂੰ ਵਿਚਾਰ ਕਰਨਾ ਚਾਹੀਦਾ ਹੈ।        –ਵਿਜੇ ਕੁਮਾਰ

  • Leaders
  • False
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ