ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਜਲਦੀ ਆਵੇਗੀ ''ਖੇਤੀਬਾੜੀ ਨਿਰਯਾਤ ਨੀਤੀ'' : PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਵਧਾਉਣ ਲਈ ਸਰਕਾਰ ਜਲਦੀ ਹੀ ਖੇਤੀਬਾੜੀ ਨਿਰਯਾਤ...

ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਵਧਾਉਣ ਲਈ ਸਰਕਾਰ ਜਲਦੀ ਹੀ ਖੇਤੀਬਾੜੀ ਨਿਰਯਾਤ ਨੀਤੀ ਲੈ ਕੇ ਆਵੇਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ ਹਾਸਲ ਕਰਨ ਦੀ ਦਿਸ਼ਾ ਵੱਲ ਵਧ ਰਹੀ ਹੈ। ਮੋਦੀ ਨੇ 72ਵੇਂ ਸੁਤੰਤਰਤਾ ਦਿਹਾੜੇ ਦੇ ਮੌਕੇ 'ਤੇ ਲਾਲ ਕਿਲੇ ਤੋਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਪਿਛਲੇ ਚਾਰ ਸਾਲ ਦੌਰਾਨ ਸਰਕਾਰ ਵਲੋਂ ਖੇਤੀ ਅਤੇ ਕਿਸਾਨਾਂ ਲਈ ਚੁੱਕੇ ਗਏ ਕਦਮਾਂ ਦਾ ਜ਼ਿਕਰ ਕੀਤਾ।

MSP'ਚ ਕੀਤਾ ਵਾਧਾ

ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਲਈ ਫਸਲ 'ਤੇ ਆਉਣ ਵਾਲੀ ਲਾਗਤ ਦਾ ਡੇਢ ਗੁਣਾ ਘੱਟੋ-ਘੱਟ ਸਮਰਥਨ ਮੁੱਲ(ਐੱਮ.ਐੱਸ.ਪੀ.) ਤੈਅ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ, 'ਉੱਚੇ MSPਦੀ ਪਿਛਲੇ ਕਈ ਸਾਲਾਂ ਤੋਂ ਮੰਗ ਹੋ ਰਹੀ ਸੀ। ਅਸੀਂ ਫੈਸਲਾ ਕੀਤਾ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਉਤਪਾਦਨ ਲਾਗਤ ਦੀ ਡੇਢ ਗੁਣਾ ਕੀਮਤ ਮਿਲਣੀ ਚਾਹੀਦੀ ਹੈ ਜਿਸ ਕਾਰਨ ਇਸ ਨੂੰ ਲਾਗੂ ਕੀਤਾ ਗਿਆ।' ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ ਰੱਖਿਆ ਸੀ ਤਾਂ ਉਸ ਸਮੇਂ ਇਸ ਨੂੰ ਲੈ ਕੇ ਸ਼ੱਕ ਕੀਤਾ ਗਿਆ ਸੀ ਪਰ MSP'ਚ ਵਾਧੇ ਵਰਗੇ ਫੈਸਲੇ ਨਾਲ ਸਰਕਾਰ ਟੀਚਾ ਹਾਸਲ ਕਰਨ ਦੇ ਰਸਤੇ 'ਚ ਅੱਗੇ ਵਧ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਬਦਲਦੇ ਸਮੇਂ 'ਚ ਕਿਸਾਨਾਂ ਨੂੰ ਵੀ ਕੌਮਾਂਤਰੀ ਬਾਜ਼ਾਰਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਰਕਾਰ ਇਸ ਬਾਰੇ 'ਚ ਖੇਤੀਬਾੜੀ ਨਿਰਯਾਤ ਨੀਤੀ 'ਤੇ ਕੰਮ ਕਰ ਰਹੀ ਹੈ। ਹਾਲਾਂਕਿ ਉਨ੍ਹਾਂ ਨੇ ਨੀਤੀ ਬਾਰੇ ਵਿਸਥਾਰ ਨਾਲ ਜਾਣਕਾਰੀ ਨਹੀਂ ਦਿੱਤੀ।

ਦੇਸ਼ 'ਚ ਅਨਾਜ ਦਾ ਰਿਕਾਰਡ ਉਤਪਾਦਨ

ਜ਼ਿਕਰਯੋਗ ਹੈ ਕਿ ਵਣਜ ਅਤੇ ਉਦਯੋਗ ਮੰਤਰਾਲੇ ਨੇ ਮਾਰਚ 'ਚ ਖੇਤੀਬਾੜੀ ਨਿਰਯਾਤ ਦੀ ਨੀਤੀ ਦਾ ਮਤਾ ਪੇਸ਼ ਕੀਤਾ ਹੈ ਜਿਸਦਾ ਮਕਸਦ ਖੇਤੀਬਾੜੀ ਨਿਰਯਾਤ ਨੂੰ ਦੁੱਗਣਾ ਕਰਨਾ ਹੈ ਅਤੇ ਭਾਰਤੀ ਕਿਸਾਨਾਂ ਅਤੇ ਖੇਤੀਬਾੜੀ ਉਤਪਾਦਾਂ ਨੂੰ ਵਿਸ਼ਵ-ਵਿਆਪੀ ਮੁੱਲ ਸੂਚੀ ਨਾਲ ਜੋੜਨਾ ਹੈ। ਮੋਦੀ ਨੇ ਕਿਹਾ,'ਦੇਸ਼ ਅਨਾਜ ਦਾ ਰਿਕਾਰਡ ਉਤਪਾਦਨ ਕਰ ਰਿਹਾ ਹੈ। ਸਾਡੇ ਕੋਲ ਕਾਫੀ ਮਾਤਰਾ 'ਚ ਅਨਾਜ ਦਾ ਭੰਡਾਰ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ  ਮਾਈਕਰੋ, ਸਿੰਚਾਈ, ਟਪਕ ਸਿੰਚਾਈ ਅਤੇ ਫੁਹਾਰਾ ਸਿੰਚਾਈ ਨੂੰ ਅਪਣਾ ਰਹੇ ਹਨ। ਸਰਕਾਰ ਰੁਕੀ ਹੋਈ 99 ਸਿੰਚਾਊ ਪ੍ਰੋਜੈਕਟਾਂ ਨੂੰ ਪੁਨਰਜੀਵਿਤ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ 'ਬੀਜ ਤੋਂ ਬਾਜ਼ਾਰ ਤੱਕ' ਦੇ ਰਵੱਈਏ ਨਾਲ ਅਸੀਂ ਖੇਤੀਬਾੜੀ 'ਚ ਸ਼ਾਨਦਾਰ ਤਬਦੀਲੀਆਂ ਲਿਆ ਰਹੇ ਹਾਂ। ਸਾਡਾ ਮਕਸਦ ਕਿਸਾਨਾਂ ਦੀ ਆਮਦਨ 2022 ਤੱਕ ਦੁੱਗਣੀ ਕਰਨ ਦਾ ਹੈ। ਅੱਜ ਸਾਡਾ ਪੂਰਾ ਜ਼ੋਰ ਖੇਤੀਬਾੜੀ ਖੇਤਰ 'ਚ ਬਦਲਾਅ ਅਤੇ ਆਧੁਨਿਕ ਰੂਪ ਦੇਣ 'ਤੇ ਹੈ।

    Farmers, doubled incomes, agricultural export policy,ਕਿਸਾਨਾਂ ,ਆਮਦਨ ਦੁੱਗਣੀ,ਖੇਤੀਬਾੜੀ ਨਿਰਯਾਤ ਨੀਤੀ
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ