ਅੱਖਾਂ ਕੱਢਣ ਦੀਆਂ ਧਮਕੀਆਂ ਦੇਣ ਵਾਲਿਆਂ ਨੂੰ ਵੋਟਰਾਂ ਨੇ ਅੱਖਾਂ ਮਿਲਾਉਣ ਦੇ ਕਾਬਲ ਨਹੀਂ ਛੱਡਿਆ : ਵਿਧਾਇਕ ਡੈਨੀ ਬੰਡਾਲਾ

02/17/2021 6:00:06 PM

ਅੰਮ੍ਰਿਤਸਰ (ਛੀਨਾ):  ਹਲਕਾ ਜੰਡਿਆਲਾ ਗੁਰੂ ਨਗਰ ਕੌਂਸਲ ਦੀਆਂ ਚੋਣਾਂ ’ਚ ਕਾਂਗਰਸ ਪਾਰਟੀ ਨੇ 15 ਵਿਚੋਂ 10 ਸੀਟਾਂ ’ਤੇ ਸ਼ਾਨਦਾਰ ਜਿੱਤ ਹਾਂਸਲ ਕਰਕੇ ਵਿਰੋਧੀਆਂ ਨੂੰ ਚਿੱਤ ਕਰ ਦਿੱਤਾ ਹੈ। ਇੱਥੇ ਜ਼ਿਕਰਯੋਗ ਹੈ ਕਿ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੋਵਾਂ ਨੌਜਵਾਨਾਂ ਲਈ ਇਹ ਚੋਣ ਵਕਾਰ ਦਾ ਮੁੱਦਾ ਬਣੀ ਹੋਈ ਸੀ ਪਰ ਵਿਧਾਇਕ ਡੈਨੀ ਬੰਡਾਲਾ ਦੀ ਚੋਣ ਰਣਨੀਤੀ ਸਾਹਮਣੇ ਅਕਾਲੀ ਦਲ ਦੇਰਵਿੰਦਰਪਾਲ ਸਿੰਘ, ਕੁਕੂ, ਰਾਜ ਕੁਮਾਰ ਮਲਹੋਤਰਾ ਤੇ ਸੰਨੀ ਸ਼ਰਮਾ (ਤਿੰਨੇ ਸਾਬਕਾ ਪ੍ਰਧਾਨਾ) ਦੀ ਹੋਈ ਕਰਾਰੀ ਹਾਰ ਨੇ ਸਾਬਤ ਕਰ ਦਿਤਾ ਹੈ। ਸਾਬਕਾ ਮੰਤਰੀ ਸਵ.ਸਰਦੂਲ ਸਿੰਘ ਬੰਡਾਲਾ ਦੇ ਸਪੁੱਤਰ ਡੈਨੀ ਬੰਡਾਲਾ ਜਿਥੇ ਹੁਣ ਸਿਆਸਤ ਦੇ ਮਾਹਰ ਖਿਡਾਰੀ ਬਣ ਗਏ ਹਨ ਉੱਥੇ ਹੀ ਹਲਕਾ ਜੰਡਿਆਲਾ ਗੁਰੂ ਦੇ ਲੋਕ ਵੀ ਉਨ੍ਹਾਂ ਨਾਲ ਚਟਾਨ ਦੀ ਤਰ੍ਹਾਂ ਖੜ੍ਹੇ ਹਨ।

ਅੱਜ ਕਾਂਗਰਸੀ ਉਮੀਦਵਾਰਾਂ ਦੀ ਜਿੱਤ ਤੋਂ ਬਾਅਦ ਗੁ.ਬਾਬਾ ਹੰਦਾਲ ਜੀ ਵਿਖੇ ਸ਼ੁੱਕਰਾਨਾ ਕਰਨ ਪਹੁੰਚੇ ਵਿਧਾਇਕ ਡੈਨੀ ਬੰਡਾਲਾ ਨੇ ਕਿਹਾ ਕਿ ਸਤਿਕਾਰਯੋਗ ਵੋਟਰਾਂ ਨੇ ਕਾਂਗਰਸ ਦੇ ਹੱਕ ’ਚ ਫਤਵਾ ਦੇ ਕੇ ਜੋ ਭਰੋਸਾ ਪ੍ਰਗਟਾਇਆ ਹੈ ਉਸ ਵਿਸ਼ਵਾਸ ਨੂੰ ਹਰ ਹੀਲੇ ਕਾਇਮ ਰੱਖਿਆ ਜਾਵੇਗਾ ਤੇ ਜੰਡਿਆਲਾ ਗੁਰੂ ’ਚ ਰਿਕਾਰਡ ਤੋੜ ਵਿਕਾਸ ਕਾਰਜ ਕਰਵਾ ਕੇ ਲੋਕਾਂ ਨਾਲ ਕੀਤੇ ਸਭ ਵਾਅਦੇ ਪੂਰੇ ਕੀਤੇ ਜਾਣਗੇ। ਵਿਧਾਇਕ ਡੈਨੀ ਬੰਡਾਲਾ ਨੇ ਕਿਹਾ ਕਿ ਚੋਣਾ ’ਚ ਸ਼ਰੇਆਮ ਗੁੰਡਾਂਗਰਦੀ ਕਰਦਿਆਂ ਅੱਖਾਂ ਕੱਢਣ ਜਿਹੀਆ ਧਮਕੀਆ ਦੇਣ ਵਾਲੇ ਵਿਰੋਧੀਆਂ ਨੂੰ ਵੋਟਰਾਂ ਨੇ ਹੁਣ ਅੱਖਾਂ ਮਿਲਾਉਣ ਦੇ ਕਾਬਲ ਵੀ ਨਹੀ ਛੱਡਿਆ। ਇਸ ਮੋਕੇ ’ਤੇ ਸੰਜੀਵ ਕੁਮਾਰ ਲਵਲੀ, ਡਿੰਪਲ ਕੌਰ, ਬਲਜਿੰਦਰ ਕੌਰ, ਅਮਰਜੀਤ ਕੌਰ, ਜਤਿੰਦਰ ਸਿੰਘ ਨਾਟੀ, ਨਿਰਮਲ ਸਿੰਘ ਲਾਹੋਰੀਆ, ਆਸ਼ੂ ਵਿਨਾਇਕ, ਸੁਖਜਿੰਦਰ ਸਿੰਘ ਗੋਲਡੀ, ਹਰਦੇਵ ਸਿੰਘ ਰਿੰਕੂ, ਰਣਧੀਰ ਸਿੰਘ (ਸਾਰੇ) ਜੈਤੂ ਉਮੀਦਵਾਰ, ਪੀ.ਏ.ਜਸਇੰਦਰ ਸਿੰਘ ਦਸਮੇਸ਼ ਨਗਰ, ਸਰਪੰਚ ਰਣਜੀਤ ਸਿੰਘ ਰਾਣਾ ਜੰਡ, ਅਵਤਾਰ ਸਿੰਘ ਟੱਕਰ ਤੇ ਹੋਰ ਵੀ ਸਖਸ਼ੀਅਤਾਂ ਹਾਜ਼ਰ ਸਨ। 


Shyna

Content Editor

Related News