ਪਿਸਤੌਲ ਦੀ ਨੋਕ ''ਤੇ ਟਾਟਾ ਸ਼ੋਅਰੂਮ ਦੇ ਮੁਲਾਜ਼ਮ ਤੋਂ ਗੱਡੀ ਲੈ ਫ਼ਰਾਰ ਹੋਇਆ ਲੁਟੇਰਾ

11/11/2022 3:23:52 PM

ਅੰਮ੍ਰਿਤਸਰ (ਸੰਜੀਵ) : ਪਿਸਤੌਲ ਦੀ ਨੋਕ ’ਤੇ ਟਾਟਾ ਸ਼ੋਅਰੂਮ ਦੇ ਮੁਲਾਜ਼ਮ ਤੋਂ ਇਕ ਲੁਟੇਰਾ ਗੱਡੀ ਖੋਹ ਕੇ ਫ਼ਰਾਰ ਹੋ ਗਿਆ। ਫਿਲਹਾਲ ਥਾਣਾ ਚਾਟੀਵਿੰਡ ਦੀ ਪੁਲਸ ਨੇ ਟਾਟਾ ਸ਼ੋਅਰੂਮ ਤੋਂ ਮਿਲੀ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ਤੇ ਲੁੱਟੇਰੇ ਦੀ ਪਹਿਚਾਣ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਬਾਅਦ ਦੁਪਹਿਰ ਗੋਲਡਨ ਗੇਟ ਨੇੜੇ ਸਥਿਤ ਟਾਟਾ ਮੋਟਰਜ਼ ਦੇ ਸ਼ੋਅਰੂਮ ਵਿਚ ਇਕ ਵਿਅਕਤੀ ਮਾਸਕ ਪਾ ਕੇ ਗੱਡੀ ਖ਼ਰੀਦਣ ਲਈ ਆਇਆ। ਜਿਸ ਦੌਰਾਨ ਉਸ ਨੇ ਟਾਟਾ ਸਫਾਰੀ ਗੱਡੀ ਦੀ ਟੈਸਟ ਡਰਾਈਵ ਲੈਣ ਦੀ ਮੰਗ ਕੀਤੀ।

ਇਹ ਵੀ ਪੜ੍ਹੋ- ਭਵਾਨੀਗੜ੍ਹ 'ਚ ਸਬਜ਼ੀ ਵਾਲੇ ਅੱਡੇ 'ਤੇ ਲੱਗੀ ਭਿਆਨਕ ਅੱਗ, ਹਜ਼ਾਰਾਂ ਦਾ ਸਾਮਾਨ ਸੜ੍ਹ ਕੇ ਸੁਆਹ

ਰਸਮੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਕੰਪਨੀ ਨੇ ਆਪਣੇ ਇੱਕ ਕਰਮਚਾਰੀ ਨੂੰ ਟੈਸਟ ਡਰਾਈਵ ਲਈ ਲੈ ਜਾਣ ਲਈ ਕਿਹਾ, ਜਿਵੇਂ ਹੀ ਗੱਡੀ ਤਰਨਤਾਰਨ ਵੱਲ ਜਾਣ ਵਾਲੇ ਪੁਲ ਨੇੜੇ ਪੁੱਜੀ ਤਾਂ ਗੱਡੀ ਵਿਚ ਸਵਾਰ ਅਣਪਛਾਤੇ ਵਿਅਕਤੀ ਨੇ ਇਕ 32 ਬੋਰ ਦਾ ਪਿਸਤੌਲ ਕੱਢ ਲਿਆ ਅਤੇ ਕੰਪਨੀ ਦੇ ਮੁਲਾਜ਼ਮ ਜਗਜੀਤ ਸਿੰਘ ਨੇ ਤਾਣ ਦਿੱਤਾ, ਜਿਸ ਤੋਂ ਬਾਅਦ ਲੁਟੇਰੇ ਨੇ ਉਸ ਨੂੰ ਕਾਰ ਤੋਂ ਹੇਠਾਂ ਉਤਰਨ ਲਈ ਕਿਹਾ, ਜਿਵੇਂ ਹੀ ਜਗਜੀਤ ਕਾਰ ਤੋਂ ਹੇਠਾਂ ਉਤਰਿਆ ਤਾਂ ਲੁਟੇਰਾ ਕਾਰ ਸਮੇਤ ਫ਼ਰਾਰ ਹੋ ਗਿਆ।

ਘਟਨਾ ਸਥਾਨ ’ਤੇ ਪੁੱਜੀ ਪੁਲਸ

ਵਾਰਦਾਤ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਚਾਟੀਵਿੰਡ ਦੀ ਪੁਲਸ ਨੇ ਮੌਕੇ ’ਤੇ ਪੁੱਜੀ ਅਤੇ ਕੰਪਨੀ ਦੇ ਮੁਲਾਜ਼ਮ ਜਗਜੀਤ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਸੀ. ਸੀ. ਟੀ. ਵੀ. ਫੁਟੇਜ਼ ਦੇ ਆਧਾਰ ’ਤੇ ਜਿੱਥੇ ਲੁਟੇਰੇ ਦੀ ਪਛਾਣ ਕੀਤੀ ਜਾ ਰਹੀ ਹੈ, ਉਥੇ ਵਾਰਦਾਤ ਦੀ ਜਾਣਕਾਰੀ ਆਲੇ-ਦੁਆਲੇ ਦੇ ਪੁਲਸ ਥਾਣਿਆਂ ਵਿਚ ਦਿੱਤੀ ਗਈ ਹੈ, ਬਹੁਤ ਜਲਦ ਲੁੱਟੇਰੇ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ- ਅੱਧੀ ਰਾਤ ਨੂੰ ਸੜਕ ’ਤੇ ਤੜਫ ਰਹੇ ਵਿਅਕਤੀ ਲਈ ਫਰਿਸ਼ਤਾ ਬਣ ਕੇ ਆਇਆ ਏ. ਸੀ. ਪੀ., ਇੰਝ ਦਿੱਤਾ ਦੂਜਾ ਜਨਮ

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ। 


Anuradha

Content Editor

Related News