ਥਾਣਾ ਰਾਜਾਸਾਂਸੀ ਦੀ ਪੁਲਸ ਨੇ ਪੰਜ ਵਿਅਕਤੀਆਂ ਨੂੰ ਅਫੀਮ ਸਮੇਤ ਕੀਤਾ ਕਾਬੂ

08/10/2022 5:56:53 PM

ਰਾਜਾਸਾਂਸੀ (ਰਾਜਵਿੰਦਰ) : ਅੱਜ ਥਾਣਾ ਰਾਜਾਸਾਂਸੀ ਦੀ ਪੁਲਸ ਵੱਲੋਂ ਪੰਜ ਵਿਅਕਤੀਆਂ ਨੂੰ 375 ਗ੍ਰਾਂਮ ਅਫੀਮ ਸਮੇਤ ਕਾਬੂ ਕਰਕੇ ਮੁਕੱਦਮਾ ਦਰਜ ਕੀਤਾ ਹੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਮੈਡਮ ਰਮਨਪ੍ਰੀਤ ਕੌਰ ਬੰਦੇਸ਼ਾਂ ਤੇ ਵਧੀਕ ਥਾਣਾ ਮੁਖੀ ਪ੍ਰਮਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਐੱਸ. ਐੱਸ. ਪੀ ਅੰਮ੍ਰਿਤਸਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਸ਼ਾ ਮੁਕਤੀ ਦੀ ਚਲਾਈ ਮੁਹਿੰਮ ਤਹਿਤ ਮਾੜੇ ਅਨਸਰਾਂ ਦੀ ਭਾਲ ’ਚ ਪਿੰਡ ਬੂਆ ਨੰਗਲੀ ਵਿਖੇ ਨਾਕਾ ਲਗਾਇਆ ਹੋਇਆ ਸੀ ਕਿ ਸ਼ੱਕ ਪੈਣ ’ਤੇ 2 ਮੋਟਸਾਈਕਲਾਂ ’ਤੇ ਸਵਾਰ ਪੰਜ ਵਿਅਕਤੀਆਂ ਨੂੰ ਰੋਕ ਕੇ ਤਲਾਸ਼ੀ ਲੈਣ ਉਪਰੰਤ ਉਨ੍ਹਾਂ ਪਾਸੋਂ 375 ਗ੍ਰਾਂਮ ਅਫੀਮ ਬਰਾਂਮਦ ਹੋਈ।

ਪੁਲਸ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਹਿਚਾਣ ਮਨਦੀਪ ਸਿੰਘ ਪੁੱਤਰ ਮਹਿਤਾਬ ਸਿੰਘ ਵਾਸੀ ਮਹਿਤਾ ਮਕਬੂਲਾ ਰੋਡ, ਸਾਜਨ ਸਿੰਘ ਪੁੱਤਰ ਜਸਪਾਲ ਸਿੰਘ ਮਹਿਤਾ ਚੌਕ ਨਗਰ, ਰਣਜੀਤ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਖੈਰਾਂਬਾਦ, ਤੇਜਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਨਾਰਲੀ ਤਰਨਤਾਰਨ, ਸਰਬਜੀਤ ਸਿੰਘ ਪੁੱਤਰ ਬਲਕਾਰ ਸਿੰਘ ਨਾਰਲੀ ਤਰਨ ਤਾਰਨ ਵਜੋਂ ਹੋਈ ਹੈ। ਦੋਸ਼ੀਆਂ ਖ਼ਿਲਾਫ ਐੱਨ. ਡੀ. ਪੀ. ਸੀ. ਐਕਟ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਆਰੰਭ ਦਿੱਤੀ ਗਈ ਹੈ।

Gurminder Singh

This news is Content Editor Gurminder Singh