ਸ਼ਹੀਦ ਫੌਜੀ ਦੇ ਸਸਕਾਰ ਨੇ ਪੂਰੇ ਪਿੰਡ ਦੇ ਕਢਾਏ ਹੰਝੂ (ਵੀਡੀਓ)

10/07/2015 7:14:25 AM

ਅੰਮ੍ਰਿਤਸਰ- ਰਾਜਬੀਰ ਕੌਰ ਨਾਂ ਦੀ ਇਸ ਔਰਤ ਦੇ ਹੰਝੂ ਸਬੂਤ ਨੇ ਉਸ ਪਿਆਰ ਦਾ ਜਿਸਨੂੰ ਸਰਹੱਦ ਪਾਰ ਤੋਂ ਆਏ ਅੱਤਵਾਦੀਆਂ ਦੀ ਨਜ਼ਰ ਲੱਗ ਗਈ। ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ ''ਚ ਹੋਏ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਗੁਰਦੇਵ ਸਿੰਘ ਦਾ ਪਾਰਥਿਵ ਸ਼ਰੀਰ ਉਨ੍ਹਾਂ ਦੇ ਜੱਦੀ ਪਿੰਡ ਬੋਪਾਰਾਏ ਪਹੁੰਚਿਆ। ਜਿਵੇਂ ਵੀ ਅੰਤਿਮ ਸੰਸਕਾਰ ਦੀ ਰਸਮ ਲਈ ਉਨ੍ਹਾਂ ਦੀ ਸ਼ਵ-ਯਾਤਰਾ ਪਿੰਡ ਆਈ ਤਾਂ ਹਰ ਇੱਕ ਦੀਆਂ ਅੱਖਾਂ ਭਰ ਆਈਆਂ। ਪਤਨੀ, ਪਿਤਾ ਅਤੇ ਹਰ ਇੱਕ ਪਿੰਡ ਵਾਸੀ ਨੂੰ ਜਿੱਥੇ ਗੁਰਦੇਵ ਦੀ ਬਹਾਦੁਰੀ ''ਤੇ ਮਾਨ ਸੀ, ਉੱਥੇ ਹੀ ਉਸ ਦੀ ਮੌਤ ਦਾ ਦੁੱਖ ਵੀ ਸਭ ਦੇ ਚਿਹਰਿਆਂ ਤੋਂ ਸਾਫ ਝਲਕ ਰਿਹਾ ਸੀ।
ਹਰ ਇੱਕ ਫੌਜੀ ਦਾ ਸੁਪਨਾ ਹੁੰਦਾ ਹੈ ਕਿ ਜੇਕਰ ਉਸ ਦੀ ਜਾਨ ਜਾਵੇ ਤਾਂ ਸਿਰਫ ਭਾਰਤ ਮਾਂ ਦੀ ਰੱਖਿਆ ਦੌਰਾਨ ਜਾਵੇ। ਹੋਇਆ ਤਾਂ ਕੁਝ ਅਜਿਹਾ ਹੀ ਸੀ ਪਰ ਸਵਾਲ ਇਹ ਵੀ ਖੜਾ ਹੋ ਰਿਹਾ ਹੈ ਕਿ ਕਦੋਂ ਤੱਕ ਸਾਡੇ ਦੇਸ਼ ਦੇ ਵੀਰ ਜਵਾਨ ਪਾਕਿਸਤਾਨੀ ਅੱਤਵਾਦੀਆਂ ਦੀ ਗੋਲੀ ਦਾ ਸ਼ਿਕਾਰ ਹੁੰਦੇ ਰਹਿਣਗੇ। 


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।