ਭਾਰਤ-ਪਾਕਿ ਸਰਹੱਦ ਨੇੜੇ ਜ਼ਮੀਨ ’ਚ ਦੱਬੀ 14 ਕਰੋੜ ਦੀ ਹੈਰੋਇਨ ਬਰਾਮਦ

11/12/2022 10:42:43 AM

ਅੰਮ੍ਰਿਤਸਰ (ਸੰਜੀਵ, ਸਾਗਰ) : ਪਾਕਿਸਤਾਨ ਤੋਂ ਡਰੋਨ ਦੇ ਰਸਤੇ ਸੁੱਟੀ 14 ਕਰੋੜ ਦੀ ਹੈਰੋਇਨ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਨੇ ਭਾਰਤ-ਪਾਕਿ ਸਰਹੱਦ ਦੇ ਨੇੜਲੇ ਪਿੰਡ ਮੁਹਾਵਾ ਤੋਂ ਬਰਾਮਦ ਕੀਤੀ ਹੈ। ਹੈਰੋਇਨ ਦੀ ਖੇਪ ਨੂੰ ਗੁਰਦੁਆਰੇ ਨਾਲ ਲੱਗਦੀ ਖ਼ਾਲੀ ਜ਼ਮੀਨ ਵਿਚ ਲੁਕਾਇਆ ਗਿਆ ਸੀ, ਜਿਸ ਬਾਰੇ ਪੁਲਸ ਨੂੰ ਸੂਚਨਾ ਮਿਲੀ ਅਤੇ ਸਰਚ ਆਪ੍ਰੇਸ਼ਨ ਚਲਾਇਆ ਗਿਆ।

ਜ਼ਮੀਨ ਵਿਚ ਲੁਕਾਏ ਇਕ ਬੈਗ ’ਚੋਂ ਬਰਾਮਦ ਕੀਤੀ 2 ਕਿਲੋ ਹੈਰੋਇਨ ਦੇ ਪੈਕੇਟਾਂ ’ਤੇ ਉਰਦੂ ਵਿਚ ਲਿਖਿਆ ਗਿਆ ਸੀ, ਜਿਸ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਹੈਰੋਇਨ ਪਾਕਿਸਤਾਨ ਤੋਂ ਭੇਜੀ ਗਈ ਹੈ। ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਵਲੋਂ ਕੀਤੀ ਗਈ ਮੁੱਢਲੀ ਜਾਂਚ ਵਿਚ ਇਹ ਸੰਕੇਤ ਮਿਲੇ ਹਨ ਕਿ ਹੈਰੋਇਨ ਦੀ ਖੇਪ ਨੂੰ ਪਾਕਿਸਤਾਨ ਤੋਂ ਡਰੋਨ ਦੇ ਰਸਤੇ ਭਾਰਤੀ ਸਰਹੱਦ ਵਿਚ ਸੁੱਟਿਆ ਗਿਆ ਸੀ, ਬਰਾਮਦ ਕੀਤੀ ਗਈ ਇਸ ਹੈਰੋਇਨ ਦੇ ਪਿੱਛੇ ਕੌਣ ਹੈ, ਇਸ ਦੀ ਪੁਲਸ ਜਾਂਚ ਕਰ ਰਹੀ ਹੈ।

Harnek Seechewal

This news is Content Editor Harnek Seechewal