ਤੇਜ਼ ਰਫਤਾਰ ਬੱਸ ਦਾ ਕਹਿਰ, ਇਕ ਵਿਅਕਤੀ ਦੀ ਮੌਤ

03/14/2024 12:08:36 PM

ਅੰਮ੍ਰਿਤਸਰ (ਸੰਜੀਵ) : ਸੜਕ ’ਤੇ ਜਾ ਰਹੇ ਘੋੜੇ-ਰੇਹੜੇ ਵਿਚ ਬੱਸ ਚਾਲਕ ਵਲੋਂ ਜ਼ੋਰਦਾਰ ਟੱਕਰ ਮਾਰਨ ’ਤੇ ਹਰਿਆਣਾ ਚਾਲਕ ਮਦਨ ਲਾਲ ਦੀ ਮੌਤ ਹੋ ਜਾਣ ਦੇ ਮਾਮਲੇ ਵਿਚ ਥਾਣਾ ਮੋਹਕਮਪੁਰਾ ਦੀ ਪੁਲਸ ਨੇ ਬੱਸ ਚਾਲਕ ਜਸਵੀਰ ਸਿੰਘ ਖ਼ਿਲਾਫ ਕੇਸ ਦਰਜ ਕੀਤਾ ਹੈ। ਹਰਬੰਸ ਲਾਲ ਨੇ ਦੱਸਿਆ ਕਿ ਉਸ ਦਾ ਭਰਾ ਮਦਨ ਲਾਲ ਉਮਰ 70 ਸਾਲ ਜੋ ਕਿ ਸੜਕ ’ਤੇ ਜਾ ਰਿਹਾ ਸੀ ਅਤੇ ਪਿੱਛੇ ਤੋਂ ਇਕ ਤੇਜ਼ ਰਫਤਾਰ ਬੱਸ ਨੰਬਰ ਪੀ. ਬੀ. 02 ਏ. ਐੱਮ 9704 ਦੇ ਚਾਲਕ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦਾ ਭਰਾ ਬੁਰੀ ਤਰ੍ਹਾਂ ਜ਼ਖਮੀ ਹੋ ਕੇ ਸੜਕ ’ਤੇ ਡਿੱਗ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Gurminder Singh

This news is Content Editor Gurminder Singh