ਵਿਮੁਕਤ ਜਾਤੀਆਂ ਨੇ ਪੰਚਾਇਤੀ ਚੋਣਾਂ ਦੌਰਾਨ ਅੌਰਤਾਂ ਲਈ ਕੀਤੀ ਰਾਖਵੇਂਕਰਨ ਦੀ ਮੰਗ

11/15/2018 12:55:10 PM

ਅੰਮ੍ਰਿਤਸਰ (ਰਾਕੇਸ਼) - ਵਿਮੁਕਤ ਜਾਤੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੀ ਹੰਗਾਮੀ ਮੀਟਿੰਗ ਸੂਬਾਈ ਪ੍ਰਧਾਨ ਮਾ. ਰਾਮ ਰਛਪਾਲ ਸਿੰਘ ਦੀ ਪ੍ਰਧਾਗਨੀ ਹੇਠ ਹੋਈ, ਜਿਸ ਵਿਚ ਬਲਦੇਵ ਰਾਜ ਗਹਿਰੀ ਕੌਮੀ ਐਡਵਾਈਜ਼ਰ ਐਂਡ ਚੀਫ ਪੈਟਰਨ ਉਚੇਚੇ ਤੌਰ ’ਤੇ ਸ਼ਾਮਿਲ ਹੋਏ। ਮੀਟਿੰਗ ਦੌਰਾਨ ਆ ਰਹੀਆਂ ਪੰਚਾਇਤੀ ਚੋਣਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਐਸੋਸੀਏਸ਼ਨ ਵੱਲੋਂ ਮਤਾ ਪਾਸ ਕਰਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੰਚਾਇਤੀ ਚੋਣਾਂ ਵਿਚ ਵਿਮੁਕਤ ਜਾਤੀਆਂ ਦੀ ਅੌਰਤਾਂ ਨੂੰ ਤਰਜੀਹ ਦਿੱਤੀ ਜਾਵੇ ਅਤੇ ਇਹ ਵੀ ਮੰਗ ਕੀਤੀ ਗਈ ਕਿ ਹਰ ਪੰਚਾਇਤਾਂ ਵਿਚ ਘੱਟੋ-ਘੱਟ ਇਕ ਵਿਮੁਕਤ ਜਾਤੀ ਦੀਆਂ ਅੌਰਤ ਨੂੰ ਨੁਮਾਇੰਦਗੀ ਦਿੱਤੀ ਜਾਵੇ। ਇਸ ਮੌਕੇ ਬਲਦੇਵ ਰਾਜ ਗਹਿਰੀ ਨੇ ਐਲਾਨ ਕੀਤਾ ਕਿ ਉਹ ਅੱਜ ਤੋਂ ਐਸੋਸੀਏਸ਼ਨ ਨਾਲ ਮੋਢੇ ਨਾਲ ਮੋਢਾ ਜੋੋਡ਼ ਕੇ ਦਿਨ ਰਾਤ ਕੰਮ ਕਰਨਗੇ। ਅੱਜ ਦੀ ਮੀਟਿੰਗ ’ਚ ਚੰਨਣ ਸਿੰਘ ਫੱਤੂਵਾਲ ਸੀਨੀ. ਮੀਤ ਪ੍ਰਧਾਨ ਪੰਜਾਬ, ਸੁਰਿੰਦਰ ਸਿੰਘ ਮਾਹਲਾ ਪ੍ਰਧਾਨ ਜ਼ਿਲਾ ਅੰਮ੍ਰਿਤਸਰ, ਪਿਆਰਾ ਸਿੰਘ ਵਡ਼ੈਚ, ਹਰਭਜਨ ਸਿੰਘ, ਪਰਮਜੀਤ ਸਿੰਘ, ਜੁਗਿੰਦਰ ਸਿੰਘ, ਸੁਖਚੈਨ ਸਿੰਘ, ਸਤਨਾਮ ਸਿੰਘ, ਰਤਨ ਸਿੰਘ, ਬਗੀਚਾ ਸਿੰਘ, ਸਾਹਿਬ ਸਿੰਘ, ਗੁਰਦੀਪ ਸਿੰਘ, ਜੋਗਾ ਸਿੰਘ ਖਾਨਪੁਰ ਆਦਿ ਹਾਜ਼ਰ ਸਨ।