ਕਾਂਗਰਸ ਦੀਆਂ ਧੱਕੇਸ਼ਾਹੀਆਂ ਬਰਦਾਸ਼ਤ ਨਹੀਂ ਕਰਾਂਗੇ : ਏ. ਆਰ.

11/15/2018 1:11:51 PM

ਅੰਮ੍ਰਿਤਸਰ (ਅਠੌਲਾ) - ਅੱਜ ਇੱਥੇ ਬਾਬਾ ਬਕਾਲਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਮਲਕੀਅਤ ਸਿੰਘ ਏ. ਆਰ. ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਡਿਊਲਡ ਕਾਸਟ ਬੱਚਿਆਂ ਦੇ ਵਜ਼ੀਫੇ ਬੰਦ ਕਰਕੇ ਦਲਿਤ ਵਰਗ ਨਾਲ ਵੱਡੀ ਧੱਕੇਸ਼ਾਹੀ ਕੀਤੀ ਗਈ ਹੈ, ਜੋ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗਾ। ਉਪਰੰਤ ਸ. ਏ.ਆਰ. ਦੀ ਅਗਵਾਈ ਹੇਠ ਇਕ ਵਿਸ਼ਾਲ ਜਥਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਜਲੰਧਰ ਵਿਖੇ ਡਿਪਟੀ ਕਮਿਸ਼ਨਰ ਦੇ ਦਫਤਰ ਮੂਹਰੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤੇ ਜਾ ਰਹੇ ਵਿਸ਼ਾਲ ਰੋਸ ਧਰਨੇ ਵਿਚ ਸ਼ਾਮਿਲ ਹੋਣ ਲਈ ਜੈਕਾਰਿਆਂ ਦੀ ਗੂਜ ਵਿਚ ਰਵਾਨਾ ਹੋਇਆ । ਇਸ ਮੌਕੇ ਯੂਥ ਆਗੂ ਸੰਦੀਪ ਸਿੰਘ ਏ. ਆਰ. ਜਨਰਲ ਸਕੱਤਰ ਮਾਝਾ ਜ਼ੋਨ, ਐਡਵੋਕੇਟ ਬਿਕਰਮਜੀਤ ਸਿੰਘ ਬਾਠ, ਗਗਨਦੀਪ ਸਿੰਘ ਜੱਜ, ਰਣਜੀਤ ਸਿੰਘ ਸੇਰੋਂ, ਨਿਰਮਲ ਸਿੰਘ ਧੂਲ਼ਕਾ, ਪਰਮਦੀਪ ਸਿੰਘ ਟਕਾਪੁਰ, ਰਾਜਿੰਦਰ ਸਿੰਘ ਲਿੱਦਡ਼, ਸਰਬਜੀਤ ਸਿੰਘ ਜੱਲੂਵਾਲ, ਰਵੀ ਜੱਲੂਵਾਲ, ਰਾਜਵਿੰਦਰ ਸਿੰਘ ਗੋਲਡਨ, ਗੁਰਮੁੱਖ ਸਿੰਘ ਦਨਿਆਲ, ਜਸਵਿੰਦਰ ਸਿੰਘ ਖਾਲਸਾ,. ਅਜਮਿੰਦਰ ਸਿੰਘ ਸਾਬਾ ਭੋਰਛੀ ਗੁਰਦਿਆਲ ਸਿੰਘ ਬਿੱਲਾ, ਜ: ਅਜੀਤ ਸਿੰਘ ਧਿਆਨਪੁਰ, ਗੁਰਮੀਤ ਸਿੰਘ ਪਨੇਸਰ ਸਾਬਕਾ ਸਰਪੰਚ, ਪੂਰਨ ਸਿੰਘ ਖਿਲਚੀਆਂ, ਵੀਰ ਸਿੰਘ ਖਿਲਚੀਆਂ, ਗੁਰਦਿਆਲ ਸਿੰਘ ਬਿੱਲਾ, ਅਤੇ ਹੋਰ ਅਕਾਲੀ ਵਰਕਰ ਹਾਜ਼ਰ ਸਨ ।