ਕਾਮਰੇਡ ਲਾਲੀ ਨੇ ਨਰੇਗਾ ਸਕੀਮ ਹੇਠ ਚੱਲ ਰਹੇ ਵਿਕਾਸ ਕੰਮਾਂ ਦਾ ਲਿਆ ਜਾਇਜ਼ਾ

11/15/2018 2:25:47 PM

ਅੰਮ੍ਰਿਤਸਰ (ਜਗਤਾਰ) - ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਅਧੀਨ ਆਉਂਦੇ ਜ਼ੋਨ ਬੰਡਾਲਾ ਦੀਆਂ 10 ਪੰਚਾਇਤਾਂ ’ਚ ਨਰੇਗਾ ਸਕੀਮ ਹੇਠ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲੈਂਦਿਆਂ ਗ੍ਰਾਮ ਪੰਚਾਇਤ ਨਵੀਂ ਅਾਬਾਦੀ ਤੋਂ ਸਰਪੰਚੀ ਦੇ ਦਾਅਵੇਦਾਰ ਕਾਮਰੇਡ ਰਣਜੀਤ ਸਿੰਘ ਲਾਲੀ ਨੇ ਕਿਹਾ ਕਿ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਅਗਵਾਈ ’ਚ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਵਿਕਾਸ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਲਕੇ ’ਚ ਆਉਂਦੀਆਂ ਟੁੱਟੀਅਾਂ ਸਡ਼ਕਾਂ ਤੇ ਡਰੇਨਾਂ ’ਤੇ ਬਣੇ ਪੁਲਾਂ ਨੂੰ ਚੌਡ਼ਾ ਕਰ ਕੇ ਨਵੇਂ ਬਣਾਉਣ ਲਈ 6 ਕਰੋਡ਼ ਰੁਪਏ ਦੀ ਗ੍ਰਾਂਟ ਵਿਧਾਇਕ ਡੈਨੀ ਬੰਡਾਲਾ ਵੱਲੋਂ ਜਾਰੀ ਕਰਵਾਈ ਗਈ ਹੈ, ਜਿਨ੍ਹਾਂ ਨਾਲ ਜਲਦ ਹੀ ਹਲਕੇ ਦੀ ਨੁਹਾਰ ਬਦਲੀ ਜਾਵੇਗੀ। ਲਾਲੀ ਨੇ ਕਿਹਾ ਕਿ ਹਲਕੇ ’ਚ ਪਿਛਲੇ 10 ਸਾਲ ਰਾਜ ਕਰ ਕੇ ਗਈ ਅਕਾਲੀ-ਭਾਜਪਾ ਸਰਕਾਰ ਵੱਲੋਂ ਇਕ ਵੀ ਰੁਪਏ ਦੇ ਵਿਕਾਸ ਕੰਮ ਨਹੀਂ ਕਰਵਾਏ ਗਏ, ਇਹ ਸਡ਼ਕਾਂ ਜੋ ਖੱਡਿਆਂ ਦਾ ਰੂਪ ਧਾਰਨ ਕਰ ਚੁੱਕੀਅਾਂ ਹਨ, ਪਿਛਲੀ ਕਾਂਗਰਸ ਦੀ ਸਰਕਾਰ ਵੇਲੇ ਮਰਹੂਮ ਕੈਬਨਿਟ ਮੰਤਰੀ ਸਰਦੂਲ ਸਿੰਘ ਬੰਡਾਲਾ ਨੇ ਬਣਵਾਈਅਾਂ ਸਨ। ਹੁਣ ਉਨ੍ਹਾਂ ਦੇ ਸਪੁੱਤਰ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵੱਲੋਂ ਸਰਕਾਰ ਕੋਲੋਂ ਸਮੇਂ-ਸਮੇਂ ’ਤੇ ਕਰੋਡ਼ਾਂ ਦੀਆਂ ਗ੍ਰਾਂਟਾਂ ਪਾਸ ਕਰਵਾ ਕੇ ਹਲਕੇ ’ਚ ਵਿਕਾਸ ਕੰਮ ਕਰਵਾਏ ਜਾ ਰਹੇ ਹਨ, ਜਿਨ੍ਹਾਂ ’ਚ ਸਰਕਾਰੀ ਸੀਨੀ. ਸੈਕੰ. ਸਕੂਲ ਬੰਡਾਲਾ ਨੂੰ ਸਮਾਰਟ ਸਕੂਲ ਦਾ ਦਰਜਾ ਦਿਵਾਇਆ ਤੇ ਬੰਡਾਲਾ ਤੋਂ ਖੂਹ ਬਾਠਾਂ ਵਾਲੇ ਨੂੰ ਜਾਂਦੀ ਸਡ਼ਕ ਦੀ ਸ਼ੁਰੂਆਤ ਕਰਵਾ ਦਿੱਤੀ ਗਈ ਹੈ। ਇਸ ਮੌਕੇ ਚੇਅਰਮੈਨ ਹਰਜੀਤ ਸਿੰਘ, ਗੁਰਿੰਦਰਪਾਲ ਸਿੰਘ, ਫੌਜੀ ਮਨਜੀਤ ਸਿੰਘ, ਲਖਵਿੰਦਰ ਸਿੰਘ, ਐੱਨ. ਆਰ. ਆਈ. ਕੁਲਦੀਪ ਸਿੰਘ ਬਾਠ, ਜਗਜੀਵਨ ਸਿੰਘ ਟੇਲਰ, ਡਾ. ਰਾਜਵਿੰਦਰ ਸਿੰਘ, ਹਰਜੀਤ ਸਿੰਘ ਅੱਡਾ ਬੰਡਾਲਾ, ਟੀਟੂ ਪਹਿਲਵਾਨ, ਪੰਚ ਜਸਬੀਰ ਸਿੰਘ ਟੋਨਾ, ਸਾਬਕਾ ਸਰਪੰਚ ਬਲਵਿੰਦਰ ਸਿੰਘ ਰਾਜੂ, ਬਲਕਾਰ ਸਿੰਘ, ਹਰਪਾਲ ਸਿੰਘ, ਨਿਸ਼ਾਨ ਸਿੰਘ, ਅੰਗਰੇਜ਼ ਸਿੰਘ ਤੇ ਨਰਾਇਣ ਸਿੰਘ ਹਾਜ਼ਰ ਸਨ।