ਮਜੀਠੀਆ ਨੇ ਲੱਧਾਮੁੰਡਾ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

11/15/2018 2:34:38 PM

ਅੰਮ੍ਰਿਤਸਰ (ਪਾਲ/ਕੈਪਟਨ) - ਉੱਘੇ ਅਕਾਲੀ ਆਗੂ ਤੇ ਆਡ਼੍ਹਤੀ ਐਸੋਸੀਏਸ਼ਨ ਦਾਣਾ ਮੰਡੀ ਮਹਿਤਾ ਦੇ ਸਾਬਕਾ ਪ੍ਰਧਾਨ ਜਤਿੰਦਰ ਸਿੰਘ ਲੱਧਾਮੁੰਡਾ (ਐੱਮ. ਡੀ.-ਐੱਮ. ਐੱਸ. ਹਾਂਡਾ) ਤੇ ਜੀ. ਐੱਨ. ਆਰ. ਟਰਾਂਸਪੋਰਟ ਦੇ ਡਾਇਰੈਕਟਰ ਰਜਿੰਦਰ ਸਿੰਘ ਰਾਜੂ ਦੇ ਵੱਡੇ ਭਰਾਤਾ ਪ੍ਰਿੰ. ਬਲਜਿੰਦਰ ਸਿੰਘ ਲੱਧਾਮੁੰਡਾ ਦੇ ਦਿਹਾਂਤ ਪਿੱਛੋਂ ਅੱਜ ਇੱਥੇ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜ ਕੇ ਸਾਬਕਾ ਕੈਬਨਿਟ ਮੰਤਰੀ ਤੇ ਮੌਜੂਦਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਲੱਧਾਮੁੰਡਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਨੇ ਪ੍ਰਿੰ. ਬਲਜਿੰਦਰ ਸਿੰਘ ਦੀ ਅਚਨਚੇਤ ਮੌਤ ਨੂੰ ਪਰਿਵਾਰ ਲਈ ਤੇ ਸਮਾਜ ਲਈ ਵੱਡਾ ਘਾਟਾ ਦੱਸਦੇ ਹੋਏ ਦਿਲੀ ਹਮਦਰਦੀ ਪ੍ਰਗਟ ਕੀਤੀ। ਇਸ ਮੌਕੇ ਚੇਅਰਮੈਨ ਸੁਖਵਿੰਦਰ ਸਿੰਘ ਗੋਲਡੀ ਤਨੇਲ, ਚੇਅਰਮੈਨ ਕੰਵਰਦੀਪ ਸਿੰਘ ਮਾਨ, ਚੇਅਰਮੈਨ ਹਰਜਿੰਦਰ ਸਿੰਘ ਨੰਗਲੀ ਸਰਕਲ ਪ੍ਰਧਾਨ, ਗੁਰਧਿਆਨ ਸਿੰਘ ਮਹਿਤਾ, ਜਥੇ. ਰਾਜਬੀਰ ਸਿੰਘ ਉਦੋਨੰਗਲ, ਜਥੇ. ਤਰਸੇਮ ਸਿੰਘ ਤਾਹਰਪੁਰ, ਚੇਅਰਮੈਨ ਲਖਵਿੰਦਰ ਸਿੰਘ ਸੋਨਾ, ਸਰਪੰਚ ਗੁਰਮੀਤ ਸਿੰਘ ਖੱਬੇ, ਬੱਬੂ ਕਾਲੇਕੇ, ਚੇਅਰਮੈਨ ਤਰਲੋਕ ਸਿੰਘ ਬਾਠ, ਤੇਜਿੰਦਰਪਾਲ ਸਿੰਘ ਲਾਡੀ, ਬਲਦੇਵ ਸਿੰਘ ਅਠਵਾਲ, ਜਗਦੇਵ ਸਿੰਘ ਉਦੋਨੰਗਲ, ਮਲਕੀਤ ਸਿੰਘ ਮੱਧਰਾ, ਠਾਕੁਰ ਸਿੰਘ ਊਧਨਵਾਲ, ਡਾ. ਜਗਬੀਰ ਸਿੰਘ, ਸੋਨੂ ਅੌਲ਼ਖ, ਜੱਜ ਮਸਾਣੀਆਂ, ਮੇਜਰ ਪੁਰਬਾ, ਲਾਲੀ ਪੁਰਬਾ ਆਦਿ ਤੋਂ ਇਲਾਵਾ ਇਲਾਕੇ ਦੀਆਂ ਹੋਰ ਵੀ ਬਹੁਤ ਸਾਰੀਆਂ ਸ਼ਖਸ਼ੀਅਤਾਂ ਹਾਜ਼ਰ ਸਨ।