ਅਮਨ-ਸ਼ਾਂਤੀ ਦੀ ਲਡ਼ਾਈ ’ਚ ਸ਼ਹੀਦ ਹੋਣ ਵਾਲੇ ਅਮਰ ਸ਼ਹੀਦ ਕਹਾਉਂਦੇ ਹਨ : ਪ੍ਰਿਅੰਕਾ ਸ਼ਰਮਾ

11/02/2018 4:45:49 PM

ਅੰਮ੍ਰਿਤਸਰ (ਕੱਕਡ਼)-ਪੰਜਾਬ ਅਤੇ ਦੇਸ਼ ਦੀ ਅਮਨ-ਸ਼ਾਂਤੀ ਨੂੰ ਕਾਇਮ ਰੱਖਣ ਲਈ ਸ਼ਹੀਦ ਹੋਣ ਵਾਲੇ ਅਮਰ ਸ਼ਹੀਦ ਕਹਾਉਂਦੇ ਹਨ ਤੇ ਅਜਿਹੀ ਹੀ ਸੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਜਿਨ੍ਹਾਂ ਨੇ ਪੰਜਾਬ ਤੇ ਦੇਸ਼ ਦੀ ਅਮਨ-ਸ਼ਾਂਤੀ ਲਈ ਆਪਣੀ ਕੁਰਬਾਨੀ ਦਿੱਤੀ। ਇਹ ਸ਼ਬਦ ਕੌਂਸਲਰ ਪ੍ਰਿਅੰਕਾ ਸ਼ਰਮਾ ਨੇ ਅੱਜ ਇੰਦਰਾ ਗਾਂਧੀ ਦੀ ਬਰਸੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਅਾਂ ਕਹੇ। ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਦੇ 2 ਮੈਂਬਰਾਂ ਇੰਦਰਾ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਸ਼ਹਾਦਤ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ ਤੇ ਅਸੀਂ ਬਡ਼ੇ ਮਾਣ ਨਾਲ ਕਹਿੰਦੇ ਹਾਂ ਕਿ ਇਨ੍ਹਾਂ ਦਾ ਕੁਰਬਾਨੀ ਰਾਜ ਅਤੇ ਦੇਸ਼ ਵਿਚ ਅਮਨ-ਸ਼ਾਂਤੀ ਦੀ ਮਜ਼ਬੂਤ ਦੀਵਾਰ ਬਣ ਚੁੱਕਾ ਹੈ, ਉਥੇ ਹੀ ਉਹ ਦੇਸ਼ ਨੂੰ ਤੋਡ਼ਨ ਵਾਲੀਅਾਂ ਤਾਕਤਾਂ ਲਈ ਵੀ ਬਹੁਤ ਵੱਡਾ ਸਬਕ ਹੈ। ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਦੀ ਕੁਰਬਾਨੀ ਨੂੰ ਦੇਸ਼ ਦੇ ਇਤਿਹਾਸ ਵਿਚ ਸੁਨਹਿਰੀ ਅੱਖਰਾਂ ’ਚ ਲਿਖਿਆ ਜਾ ਚੁੱਕਾ ਹੈ, ਜੋ ਕਿ ਰਹਿੰਦੀ ਦੁਨੀਆ ਤੱਕ ਬਣਿਆ ਰਹੇਗਾ, ਉਥੇ ਹੀ ਦੇਸ਼ ਦਾ ਹਰ ਨਾਗਰਿਕ ਉਨ੍ਹਾਂ ਦੀ ਪ੍ਰੇਰਨਾ ਨੂੰ ਅਪਣਾ ਕੇ ਦੇਸ਼ ਨੂੰ ਤੋਡ਼ਨ ਵਾਲੀਆਂ ਤਾਕਤਾਂ ਨੂੰ ਮੂੰਹ-ਤੋਡ਼ ਜਵਾਬ ਦੇਵੇ।