ਅੰਮ੍ਰਿਤਸਰ ’ਚ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਰੀਝਾਂ ਨਾਲ ਮਨਾਇਆ ਰੱਖੜੀ ਦਾ ਤਿਉਹਾਰ

08/11/2022 1:55:52 PM

ਅੰਮ੍ਰਿਤਸਰ (ਸਰਬਜੀਤ) - ਰੱਖੜੀ ਦੇ ਤਿਉਹਾਰ ਨੂੰ ਲੈ ਕੇ ਗੁਰੂ ਨਗਰੀ ਵਿੱਚ ਜਿੱਥੇ ਦੁਕਾਨਾਂ ਰੱਖੜੀਆਂ ਨਾਲ ਸਜੀਆਂ ਹੋਈਆਂ ਸਨ, ਉੱਥੇ ਹੀ ਭੈਣਾਂ ਨੇ ਆਪਣੇ ਭਰਾਵਾਂ ਲਈ ਸੋਹਣੀਆਂ ਸੋਹਣੀਆਂ ਰੱਖੜੀਆਂ ਖਰੀਦੀਆਂ ਅਤੇ ਬੜੇ ਹੀ ਚਾਵਾਂ ਨਾਲ ਆਪਣੇ ਭਰਾਵਾਂ ਦੇ ਗੁੱਟਾਂ ’ਤੇ ਸਜਾਈਆਂ। ਭਰਾ-ਭੈਣ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਅੱਜ ਪੂਰੇ ਹਿੰਦੋਸਤਾਨ ਵਿਚ ਮਨਾਇਆ ਜਾ ਰਿਹਾ ਹੈ। ਰੱਖੜੀ ਦੇ ਤਿਉਹਾਰ ’ਤੇ ਅੱਜ ਜਦੋਂ ਜਗ ਬਾਣੀ ਦੀ ਟੀਮ ਨੇ  ਸ਼ਹਿਰ ਦਾ ਦੌਰਾ ਕੀਤਾ ਤਾਂ ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀਆਂ ਬੰਨ੍ਹ ਕੇ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕਰ ਰਹੀਆਂ ਸਨ। ਇਸ ਦੌਰਾਨ ਛੋਟੀਆਂ ਭੈਣਾਂ ਨੇ ਵੀ ਆਪਣੇ ਨਿੱਕੇ ਨਿੱਕੇ ਭਰਾਵਾਂ ਨੂੰ ਰੱਖੜੀਆਂ ਬੰਨ੍ਹੀਆਂ।    

rajwinder kaur

This news is Content Editor rajwinder kaur