ਸਿਹਤ, ਸਿੱਖਿਆ ਤੇ ਸਸਤੀ ਬਿਜਲੀ ਦੀ ਸਹੂਲਤ ਦੇਵੇਗੀ ‘ਆਪ’ ਦੀ ਸਰਕਾਰ : ਡਾ. ਨਿੱਜਰ

09/26/2021 1:38:15 PM

ਅੰਮ੍ਰਿਤਸਰ (ਅਨਜਾਣ): ਆਮ ਆਦਮੀ ਪਾਰਟੀ ਦੇ ਸੂਬਾ ਇੰਡਸਟਰੀ ਤੇ ਟਰੇਡ ਵਿੰਗ ਪ੍ਰਧਾਨ ਅਤੇ ਹਲਕਾ ਅੰਮ੍ਰਿਤਸਰ ਦੱਖਣੀ ਦੇ ਇੰਚਾਰਜ ਡਾ.ਇੰਦਰਬੀਰ ਸਿੰਘ ਨਿੱਝਰ ਵੱਲੋਂ ਵਾਰਡ ਨੰਬਰ 67 ਦਾ ਦੌਰਾ ਕੀਤਾ ਗਿਆ। ਇਸ ਮੌਕੇ ਸੀਨੀਅਰ ਆਗੂ ਕਮਲੇਸ਼ ਅਤੇ ਸੁਨੀਤਾ ਵੱਲੋਂ ਰੱਖੀ ਇਕ ਮੀਟਿੰਗ ਵਿਚ ਵੀ ਡਾ. ਨਿੱਝਰ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਹਾਜ਼ਰ ਇਲਾਕਾ ਵਾਸੀਆਂ ਨੂੰ ਡਾ.ਨਿੱਝਰ ਨੇ ਆਮ ਆਦਮੀ ਪਾਰਟੀ ਦੀਆਂ ਦਿੱਲੀ ਵਿੱਚ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ ਅਤੇ ਕਿਹਾ ਕਿ ਜੇਕਰ ਪੰਜਾਬ ਵਿਚ ਵੀ ਲੋਕ ਮਿਆਰੀ ਅਤੇ ਮੁਫ਼ਤ ਸਿਹਤ ਅਤੇ ਸਿੱਖਿਆ ਦੀ ਸਹੂਲਤ ਅਤੇ ਸਸਤੀ ਬਿਜਲੀ ਦੀ ਸਹੂਲਤ ਚਾਹੁੰਦੇ ਹਨ ਤਾਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਚੁਣਨੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਆਪ ਪਾਰਟੀ ਦਾ ਹਰੇਕ ਵਿਧਾਇਕ ਸਿਰਫ ਜਨਤਾ ਦਾ ਸੇਵਕ ਬਣ ਕੇ ਵਿਚਰਦਾ ਹੈ ਨਾ ਕਿ ਕਿਸੇ ਰਾਜੇ ਮਹਾਰਾਜੇ ਦੀ ਤਰ੍ਹਾਂ ਜਦ ਕਿ ਦੂਜੀਆਂ ਪਾਰਟੀਆਂ ਦੇ ਨੇਤਾ ਖ਼ੁਦ ਨੂੰ ਵਿਧਾਇਕ ਬਣਨ ਤੋਂ ਬਾਅਦ ਜਨਤਾ ਦਾ ਰਾਜਾ ਸਮਝ ਬੈਠਦੇ ਹਨ, ਕਿਉਂਕਿ ਰਵਾਇਤੀ ਪਾਰਟੀਆਂ ਦੇ ਮੁਖੀ ਸਿਰਫ਼ ਤੇ ਸਿਰਫ਼ ਸੱਤਾ ਹਾਸਲ ਕਰਨ ਦੇ ਭੁੱਖੇ ਹਨ ਨਾ ਕਿ ਲੋਕਾਂ ਦਾ ਸੁਧਾਰ ਕਰਨ ਵਿੱਚ ਕੋਈ ਰੁਚੀ ਰੱਖਦੇ ਹਨ। ਇਸ ਦੇ ਉਲਟ ਦਿੱਲੀ ਮੁੱਖ ਮੰਤਰੀ ਅਤੇ ਆਪ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦਾ ਮਕਸਦ ਸਿਰਫ਼ ਅਤੇ ਸਿਰਫ਼ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣਾ ਅਤੇ ਉਨ੍ਹਾਂ ਨੂੰ ਬੁਨਿਆਦੀ ਸੁੱਖ ਸਹੂਲਤਾਂ ਮੁਫਤ ਵਿੱਚ ਮੁਹੱਈਆ ਕਰਵਾਉਣਾ ਹੈ। ਇਸ ਮੌਕੇ ਜ਼ਿਲ੍ਹਾ ਬੀ.ਸੀ. ਵਿੰਗ ਉੱਪ ਪ੍ਰਧਾਨ ਜਸਵਿੰਦਰ ਸਿੰਘ ਬੱਬੂ ਗ਼ਰੀਬ, ਜੁਆਇੰਟ ਸੈਕਟਰੀ ਮਨਿਓਰਿਟੀ ਵਿੰਗ ਵਿਜੈ ਗਿੱਲ, ਜੋਤੀ, ਨਰਿੰਦਰ ਮਰਵਾਹ ਆਦਿ ਵੀ ਹਾਜ਼ਰ ਸਨ।


Shyna

Content Editor

Related News