ਭਾਰਤੀ ਮੂਲ ਦੀ ਵੇਨਿਜ਼ਾ ਰੂਪਾਨੀ ਨੇ ਨਾਸਾ ਦੇ ਪਹਿਲੇ 'ਮੰਗਲ ਹੈਲੀਕਾਪਟਰ' ਨੂੰ ਦਿੱਤਾ ਨਾਮ

04/30/2020 6:43:35 PM

ਵਾਸ਼ਿੰਗਟਨ (ਬਿਊਰੋ): ਭਾਰਤੀ ਮੂਲ ਦੀ 17 ਸਾਲਾ ਕੁੜੀ ਵੇਨਿਜ਼ਾ ਰੂਪਾਨੀ ਨੂੰ ਨਾਸਾ ਦੇ ਪਹਿਲੇ 'ਮੰਗਲ ਹੈਲੀਕਾਪਟਰ' ਦਾ ਨਾਮ ਰੱਖਣ ਦਾ ਕ੍ਰੈਡਿਟ ਮਿਲਿਆ ਹੈ। ਨੌਰਥਪੋਰਟ, ਅਲਬਾਮਾ ਦੇ ਇਕ ਹਾਈ ਸਕੂਲ ਵਿਚ ਪੜ੍ਹਨ ਵਾਲੀ ਰੂਪਾਨੀ ਨੇ ਨਾਸਾ ਦੇ 'ਨੇਮ ਦੀ ਰੋਵਰ' ਮੁਕਾਬਲੇ ਵਿਚ ਆਪਣਾ ਲੇਖ ਭੇਜਿਆ ਸੀ ਜਿਸ ਦੇ ਬਾਅਦ ਉਸ ਨੂੰ ਪਹਿਲੇ ਮੰਗਲ ਹੈਲੀਕਾਪਟਰ ਦਾ ਨਾਮ ਰੱਖਣ ਦਾ ਸਨਮਾਨ ਮਿਲਿਆ। ਇਹ ਦੂਜੇ ਗ੍ਰਹਿ 'ਤੇ ਉਡਾਣ ਭਰਨ ਵਾਲਾ ਪਹਿਲਾ ਹੈਲੀਕਾਪਟਰ ਹੋਵੇਗਾ। 

ਪੜ੍ਹੋ ਇਹ ਅਹਿਮ ਖਬਰ- ਯੂ.ਏ.ਈ. 'ਚ ਕੋਰੋਨਾ ਕਾਰਨ ਭਾਰਤੀ ਮਹਿਲਾ ਟੀਚਰ ਦੀ ਮੌਤ

ਨਾਸਾ ਦੇ ਮੰਗਲ ਹੈਲੀਕਾਪਟਰ ਨੂੰ ਅਧਿਕਾਰਤ ਰੂਪ ਨਾਲ ਰੂਪਾਨੀ ਵੱਲੋਂ ਦੱਸਿਆ ਨਾਮ ਦਿੱਤਾ ਗਿਆ ਹੈ। ਇਸ ਦਾ ਨਾਮ 'ਇਨਜੇਨਿਟੀ' (Ingenuity) ਰੱਖਿਆ ਗਿਆ ਹੈ। ਮੰਗਲ ਗ੍ਰਹਿ ਦੇ ਰਹੱਸ ਖੋਲ੍ਹਣ ਦੀ ਦਿਸ਼ਾ ਵਿਚ ਨਾਸਾ ਰੋਜ਼ਾਨਾ ਨਵੀਆਂ-ਨਵੀਆਂ ਖੋਜਾਂ ਕਰ ਰਿਹਾ ਹੈ। ਨਾਸਾ ਹੁਣ ਇਸ ਲਾਲ ਗ੍ਰਹਿ ਦੇ ਅਧਿਐਨ ਲਈ ਉਸ ਦੇ ਵਾਯੂਮੰਡਲ ਵਿਚ ਹੈਲੀਕਾਪਟਰ ਉਡਾਉਣ ਜਾ ਰਿਹਾ ਹੈ। ਅਮਰੀਕੀ ਪੁਲਾੜ ਏਜੰਸੀ ਨੇ ਕਿਹਾ ਸੀ ਕਿ ਉਹਨਾਂ ਨੇ ਮੰਗਲ ਹੈਲੀਕਾਪਟਰ ਦਾ ਸਫਲਤਾਪੂਰਵਕ ਪਰੀਖਣ ਵੀ ਕਰ ਲਿਆ ਹੈ। ਇਸ ਹੈਲੀਕਾਪਟਰ ਨੂੰ ਘੱਟ ਘਣਤਾ ਵਾਲੇ ਵਾਤਾਵਰਣ ਅਤੇ ਘੱਟ ਗੁਰਤਾ ਵਾਲੇ ਖੇਤਰ ਵਿਚ ਉਡਾਣ ਭਰਨ ਲਈ ਤਿਆਰ ਕੀਤਾ ਗਿਆ ਹੈ। ਇਸ ਨੂੰ ਜੁਲਾਈ 2020 ਵਿਚ ਮੰਗਲ ਗ੍ਰਹਿ ਲਈ ਰਵਾਨਾ ਕੀਤਾ ਜਾਵੇਗਾ। ਇਹ ਫਰਵਰੀ 2021 ਵਿਚ ਇਸ ਦੀ ਸਤਿਹ 'ਤੇ ਪਹੁੰਚੇਗਾ।

Vandana

This news is Content Editor Vandana