USA : ਹੁਣ ਤੱਕ 1 ਮਿਲੀਅਨ ਤੋਂ ਵੱਧ ਲੋਕਾਂ ਨੂੰ ਕੋਵਿਡ-19 ਟੀਕਾ ਲੱਗਾ

12/26/2020 11:28:29 PM

ਵਾਸ਼ਿੰਗਟਨ- ਕੋਰੋਨਾ ਵਾਇਰਸ ਨੂੰ ਰੋਕਣ ਲਈ ਟੀਕਾਕਰਨ ਦੀ ਮੁਹਿੰਮ ਜ਼ੋਰਾਂ-ਸ਼ੋਰਾਂ ਤੇ ਚੱਲ ਰਹੀ ਹੈ। ‘ਆਪਰੇਸ਼ਨ ਵਾਰਪ ਸਪੀਡ’ ਦੇ ਅਧਿਕਾਰੀ ਜਨਰਲ ਗਸ ਪੇਰਨਾ ਨੇ ਪ੍ਰੈਸ ਕਾਨਫਰੰਸ ’ਚ ਦੱਸਿਆ ਕਿ ਸਾਰੇ ਸੂਬਿਆਂ ’ਚ ਟੀਕੇ ਦੀ ਖ਼ੁਰਾਕ ਦੇਣ ਦੀ ਰਫ਼ਤਾਰ ਚੰਗੀ ਹੈ ਅਤੇ ਕਾਫ਼ੀ ਗਿਣਤੀ ’ਚ ਲੋਕਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ।

ਇਸ ਮੁਹਿੰਮ ਨਾਲ ਜੁੜੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਜਨਵਰੀ ਦੇ ਪਹਿਲੇ ਹਫ਼ਤੇ ਤੱਕ ਕੋਵਿਡ-19 ਤੋਂ ਬਚਾਅ ਲਈ ਟੀਕੇ ਦੀਆਂ ਦੋ ਕਰੋੜ ਖ਼ੁਰਾਕਾਂ ਮੁਹੱਈਆ ਕਰਾਉਣ ਲਈ ਕੰਮ ਕੀਤਾ ਜਾ ਰਿਹਾ ਹੈ ਪਰ ਕਿੰਨੀ ਜਲਦੀ ਲੋਕਾਂ ਨੂੰ ਇਹ ਟੀਕਾ ਲਗਾਇਆ ਜਾ ਸਕੇਗਾ ਇਹ ਸਪੱਸ਼ਟ ਨਹੀਂ ਹੈ। ਹਾਲਾਂਕਿ ਅਮਰੀਕਾ ’ਚ ਟੀਕਾਕਰਨ ਮੁਹਿੰਮ ਲਈ ਮੁੱਖ ਵਿਗਿਆਨਿਕ ਸਲਾਹਕਾਰ ਨੇ ਕਿਹਾ, ‘‘ਅਸੀ ਜੋ ਸੋਚਿਆ ਸੀ ਉਸ ਦੇ ਮੁਕਾਬਲੇ ’ਚ ਚਾਲ ਕੁੱਝ ਘੱਟ ਹੈ।’’ ਹਾਲਾਂਕਿ, ਹੁਣ ਤੱਕ 1 ਮਿਲੀਅਨ ਵੱਧ ਅਮਰੀਕੀ ਲੋਕਾਂ ਨੇ ਕੋਵਿਡ-19 ਟੀਕਾ ਲਾਇਆ ਜਾ ਚੁੱਕਾ ਹੈ।

ਦੱਸ ਦਈਏ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਅਮਰੀਕਾ ’ਚ ਦਵਾਈ ਕੰਪਨੀ ਫ਼ਾਈਜ਼ਰ-ਬਾਇਓਨਟੈਕ ਅਤੇ ਮੋਡੇਰਨਾ ਦੇ ਟੀਕੇ ਦੀ ਸਪਲਾਈ ਕੀਤੀ ਜਾ ਰਹੀ ਹੈ। ਸਭ ਤੋਂ ਪਹਿਲਾਂ ਬ੍ਰਿਟੇਨ ਨੇ ਫਾਈਜ਼ਰ ਦੇ ਟੀਕੇ ਨੂੰ ਮਨਜ਼ੂਰੀ ਦਿੱਤੀ ਸੀ। ਇਸ ਮਗਰੋਂ ਈ. ਯੂ. ਵਿਚ ਵੀ ਇਸ ਦੀ ਖੇਪ ਪਹੁੰਚ ਗਈ ਹੈ। ਕੈਨੇਡਾ ਵੀ ਇਸ ਨੂੰ ਮਨਜ਼ੂਰੀ ਦੇ ਚੁੱਕਾ ਹੈ।


Sanjeev

Content Editor

Related News