ਮਹਾਤਮਾ ਗਾਂਧੀ ਦੇ ਵਿਚਾਰਾਂ ਨੂੰ ਬੜ੍ਹਾਵਾ ਦੇਣ ਲਈ ਅਮਰੀਕਾ ’ਚ ਕਾਨੂੰਨ ਪਾਸ

12/05/2020 8:41:12 PM

ਵਾਸ਼ਿੰਗਟਨ- ਅਮਰੀਕੀ ਸੰਸਦ ਦੀ ਪ੍ਰਤੀਨਿਧੀ ਸਭਾ ਨੇ ਵੀਰਵਾਰ ਨੂੰ ਇਕ ਕਾਨੂੰਨ ਪਾਸ ਕੀਤਾ ਜੋ ਮਹਾਤਮਾ ਗਾਂਧੀ ਅਤੇ ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਕੰਮਾਂ ਅਤੇ ਉਨ੍ਹਾਂ ਦੇ ਵਿਚਾਰਾਂ ’ਤੇ ਅਧਿਐਨ ਲਈ ਭਾਰਤ ਅਤੇ ਅਮਰੀਕਾ ਵਿਚਾਲੇ ਦੋ-ਪੱਖੀ ਆਦਾਨ-ਪ੍ਰਦਾਨ ਪ੍ਰੋਗਰਾਮ ਨੂੰ ਬੜ੍ਹਾਵਾ ਦੇਵੇਗਾ। ਇਸ ਕਾਨੂੰਨ ਦੇ ਮਸੌਦੇ ਨੂੰ ਮਨੁੱਖੀ ਅਧਿਕਾਰ ਵਰਕਰ ਅਤੇ ਸਾਬਕਾ ਸੰਸਦ ਮੈਂਬਰ ਜਾਨ ਲੇਵਿਸ ਨੇ ਤਿਆਰ ਕੀਤਾ ਸੀ ਜਿਨ੍ਹਾਂ ਦਾ ਇਸ ਸਾਲ ਦਿਹਾਂਤ ਹੋ ਗਿਆ।

ਭਾਰਤੀ ਸੰਸਦੀ ਮੈਂਬਰ ਡਾ. ਐਮੀ ਬੇਰਾ ਨੇ ਇਸ ਬਿੱਲ ਦਾ ਸਮਰਥਨ ਕੀਤਾ ਸੀ। ਇਸ ਕਾਨੂੰਨ ਰਾਹੀਂ ਅਮਰੀਕਾ-ਭਾਰਤ ਪਬਲਿਕ ਪ੍ਰਾਈਵੇਟ ਡਿਵੈਲਪਮੈਂਟ ਫਾਊਂਡੇਸ਼ਨ ਦੀ ਸਥਾਪਨਾ ਹੋਵੇਗੀ ਅਤੇ ਮਹਾਤਮਾ ਗਾਂਧੀ ਅਤੇ ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਅਹਿੰਸਕ ਵਿਰੋਧ ਦੇ ਸਿਧਾਂਤ ’ਤੇ ਅਧਿਐਨ ਅਤੇ ਦੋ-ਪੱਖੀ ਆਦਾਨ-ਪ੍ਰਦਾਨ ਪ੍ਰੋਗਰਮਾਂ ਨੂੰ ਬੜ੍ਹਾਵਾ ਦਿੱਤਾ ਜਾਏਗਾ। ਸਦਨ ਦੀ ਵਿਦੇਸ਼ ਮਾਮਲਿਆਂ ਦੀ ਸਮਿਤੀ ਦੇ ਪ੍ਰਧਾਨ ਏਲੀਅਟ ਇੰਗੇਲ ਨੇ ਕਿਹਾ ਕਿ ਇਸ ਕਾਨੂੰਨ ਤੋਂ ਬਾਅਦ ਦੋਨੋਂ ਦੇਸ਼ ਗਾਂਧੀ ਅਤੇ ਕਿੰਗ ਦੇ ਸਿਧਾਂਤਾਂ ’ਤੇ ਅਧਿਐਨ ਕਰਨਗੇ ਅਤੇ ਜਲਵਾਯੂ ਤਬਦੀਲੀ, ਸਿਖਿਆ ਅਤੇ ਲੋਕ ਸਿਹਤ ਸੇਤ ਕਈ ਹੋਰ ਮੁੱਦਿਆਂ ’ਤੇ ਨਾਲ ਮਿਲਕੇ ਕੰਮ ਕਰਨਗੇ।

ਬੇਰਾ ਨੇ ਕਿਹਾ ਕਿ ਦੁਨੀਆ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਵੱਡੇ ਲੋਕਤੰਤਰਾਂ ਦੇ ਰੂਪ ’ਚ ਅਮਰੀਕਾ ਅਤੇ ਭਾਰਤ ’ਚ ਸਾਂਝਾ ਮੁੱਲਾਂ ਨੂੰ ਬਣਾਏ ਰੱਖਣ ਦੀ ਲੰਬੀ ਰਵਾਇਤ ਹੈ ਜਿਸਨੂੰ ਗਾਂਧੀ, ਕਿੰਗ ਅਤੇ ਅਮਰੀਕੀ ਸੰਸਦ ਮੈਂਬਰ ਲੇਵਿਸ ਵਰਗੀਆਂ ਮਹਾਨ ਸ਼ਖੀਅਤਾਂ ਨੇ ਬੜ੍ਹਾਵਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕਾਨੂੰਨ ਉਨ੍ਹਾਂ ਦੇ ਵਿਚਾਰਾਂ ਅਤੇ ਮੁੱਲਾਂ ਨੂੰ ਯਕੀਨੀ ਕਰੇਗਾ ਅਤੇ ਉਨ੍ਹਾਂ ਦੇ ਨਕਸ਼ੇ ਕਦਮ ’ਤੇ ਚੱਲਣ ਦੀ ਯਾਦ ਦਿਵਾਉਂਦਾ ਰਹੇਗਾ।


Sanjeev

Content Editor

Related News