ਟਰੰਪ ਨੇ ਭਾਰਤੀ-ਅਮਰੀਕੀ ਵਕੀਲ ਨੂੰ ਕੀਤਾ ਐਸੋਸੀਏਟ ਜੱਜ ਦੇ ਅਹੁਦੇ ਲਈ ਨਾਮਜ਼ਦ

01/05/2021 1:02:49 PM

ਵਾਸ਼ਿੰਗਟਨ, (ਭਾਸ਼ਾ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ-ਅਮਰੀਕੀ ਵਕੀਲ ਵਿਜੇ ਸ਼ੰਕਰ ਨੂੰ ਡਿਸਟ੍ਰਿਕਟ ਆਫ਼ ਕੋਲੰਬੀਆ ਕੋਰਟ ਆਫ਼ ਅਪੀਲਸ ਦਾ ਐਸੋਸੀਏਟ ਜੱਜ ਨਾਮਜ਼ਦ ਕੀਤਾ ਹੈ। 

ਟਰੰਪ ਨੇ ਸੀਨੇਟ ਨੂੰ ਭੇਜੇ ਇਕ ਸੁਨੇਹੇ ’ਚ ਕਿਹਾ ਕਿ ਸ਼ੰਕਰ ਨੂੰ 15 ਸਾਲ ਦੀ ਮਿਆਦ ਲਈ ਨਾਮਜਦ ਕੀਤਾ ਗਿਆ ਹੈ। ਸੀਨੇਟ ਦੀ ਮੋਹਰ ਲੱਗ ਜਾਂਦੀ ਹੈ ਤਾਂ ਸ਼ੰਕਰ ਸੇਵਾ-ਮੁਕਤ ਹੋ ਚੁੱਕੇ ਜਾਨ ਆਰ. ਫਿਸ਼ਰ ਦੀ ਜਗ੍ਹਾ ਲੈਣਗੇ। ਡਿਸਟ੍ਰਿਕਟ ਆਫ ਕੋਲੰਬੀਆ ਕੋਰਟ ਆਫ਼ ਅਪੀਲਸ ਵਾਸ਼ਿੰਗਟਨ ਡੀ. ਸੀ. ਲਈ ਸਰਵ ਉੱਚ ਅਦਾਲਤ ਹੈ। 
ਟਰੰਪ ਨੇ ਸਭ ਤੋਂ ਪਹਿਲੀ ਵਾਰ ਪਿਛਲੇ ਸਾਲ ਜੂਨ ’ਚ ਸ਼ੰਕਰ ਦੀ ਨਾਮਜ਼ਦਗੀ ਦਾ ਐਲਾਨ ਕੀਤਾ ਸੀ। ਫਿਲਹਾਲ ਉਹ ਨਿਆਂ ਵਿਭਾਗ ’ਚ ਸੀਨੀਅਰ ਸਰਕਾਰੀ ਵਕੀਲ ਹਨ।

Lalita Mam

This news is Content Editor Lalita Mam