ਅਰਕਨਸਾਸ ''ਚ ਇਕ ਛੋਟੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਨਾਲ ਹੋਈ ਦੋ ਦੀ ਮੌਤ

12/02/2020 5:34:02 PM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਰਕਨਸਾਸ ਵਿਚ ਇਕ ਛੋਟੇ ਜਹਾਜ਼ ਦੇ ਸੋਮਵਾਰ ਦੁਪਹਿਰ ਨੂੰ ਹਾਦਸਾਗ੍ਰਸਤ ਹੋਣ ਦੇ ਬਾਅਦ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ।

ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਦੇ ਅਧਿਕਾਰੀਆਂ ਅਨੁਸਾਰ ਇਕ ਸਿੰਗਲ ਇੰਜਣ ਪਾਈਪਰ ਪੀ.ਏ. 38 ਜਹਾਜ਼ ਲਿਟਲ ਰਾਕ ਤੋਂ ਲਗਭਗ 130 ਮੀਲ ਉੱਤਰ ਵੱਲ ਛੋਟੇ ਜਿਹੇ ਕਸਬੇ ਫਰੈਂਕਲਿਨ ਵਿਚ ਹਾਦਸਾਗ੍ਰਸਤ ਹੋਇਆ ਹੈ।

ਪ੍ਰਸ਼ਾਸਨ ਨੇ ਦੱਸਿਆ ਕਿ ਇਹ ਛੋਟਾ ਜਹਾਜ਼ ਅਰਕਨਸਾਸ ਦੇ ਦੋ ਕਸਬਿਆਂ ਮਾਉਂਟੇਨ ਹੋਮ ਤੋਂ ਲੈ ਕੇ ਵਾਲਨਟ ਰਿਜ ਤੱਕ ਉਡਾਨ ਭਰ ਰਿਹਾ ਸੀ। ਇਸ ਹਾਦਸੇ ਦੇ ਸੰਬੰਧ ਵਿੱਚ ਸਥਾਨਕ ਅਧਿਕਾਰੀਆਂ ਨੇ ਅਜੇ ਜਹਾਜ਼ ਦੇ ਯਾਤਰੀਆਂ ਦੀ ਪਛਾਣ ਨਹੀਂ ਕੀਤੀ ਹੈ। ਐੱਫ. ਐੱਫ. ਏ. ਦੇ ਅਨੁਸਾਰ, ਏਜੰਸੀ ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਇਸ ਹਾਦਸੇ ਸੰਬੰਧੀ ਜਾਂਚ ਦੀ ਅਗਵਾਈ ਕਰੇਗਾ। ਪ੍ਰਸ਼ਾਸਨ ਨੇ ਦੱਸਿਆ ਕਿ ਜਾਂਚਕਰਤਾ ਇੱਕ ਵਾਰ ਹਾਦਸੇ ਵਾਲੀ ਜਗ੍ਹਾ 'ਤੇ ਪੁਸ਼ਟੀ ਹੋਣ ਦੇ ਬਾਅਦ ਜਹਾਜ਼ ਦੇ ਟੇਲ ਨੰਬਰ ਜਾਰੀ ਕਰਨਗੇ।

Lalita Mam

This news is Content Editor Lalita Mam