ਨਿਊਜਰਸੀ ''ਚ ਜਾਣੀ-ਪਹਿਚਾਣੀ ਸ਼ਖ਼ਸੀਅਤ ਸੁਖਵਿੰਦਰ ਸਿੰਘ ਦਾ ਦਿਹਾਂਤ

09/17/2019 10:59:16 AM

ਨਿਊਜਰਸੀ, (ਰਾਜ ਗੋਗਨਾ)— ਬੀਤੀ ਰਾਤ ਪੰਜਾਬੀ ਭਾਈਚਾਰੇ ਦੀ ਜਾਣੀ-ਪਹਿਚਾਣੀ ਸ਼ਖ਼ਸੀਅਤ ਸੁਖਵਿੰਦਰ ਸਿੰਘ ਦਾ ਨਿਊਜਰਸੀ 'ਚ ਦਿਹਾਂਤ ਹੋ ਗਿਆ। ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਸ਼ਹਿਰ ਕਾਰਟਰੇਟ 'ਚ ਵੱਸਦੇ ਸੁਖਵਿੰਦਰ ਸਿੰਘ ਮਿਲਾਪੜੇ ਅਤੇ ਸਾਊ ਸੁਭਾਅ ਦੇ ਮਾਲਕ ਸਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਰਾਤ ਨੂੰ ਬਿਲਕੁਲ ਠੀਕ ਸਨ ਪਰ ਸਵੇਰੇ ਜਦ ਉਨ੍ਹਾਂ ਨੂੰ ਉਠਾਇਆ ਗਿਆ ਤਾਂ ਉਹ ਉੱਠੇ ਨਹੀਂ।


ਸੁਖਵਿੰਦਰ ਸਿੰਘ ਦਾ ਪਿਛੋਕੜ ਪੰਜਾਬ ਦੇ ਹੁਸ਼ਿਆਰਪੁਰ ਜ਼ਿਲੇ ਦੇ ਪਿੰਡ ਖੁਰਦਾ ਨੇੜੇ ਗੜ੍ਹਦੀਵਾਲਾ ਤੋਂ ਸੀ। ਮ੍ਰਿਤਕ ਇੱਥੇ ਆਪਣੇ ਪਰਿਵਾਰ ਨਾਲ ਕਾਫੀ ਸਮੇਂ ਤੋਂ ਕਾਰਟਰੈਟ 'ਚ ਰਹਿ ਰਿਹਾ ਸੀ ।ਉਹ 3 ਬੇਟੀਆਂ ਦੇ ਬਾਪ ਸਨ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪੰਜਾਬ ਵਿਖੇ ਉਸ ਦੀ ਜਨਮ ਭੂਮੀ ਵਿਖੇ ਭੇਜਿਆ ਜਾਣਾ ਹੈ। ਸੁਖਵਿੰਦਰ ਸਿੰਘ ਬਾਰੇ ਇੱਕ 'ਗੋ ਫੰਡ ਮੀ' ਰਾਹੀਂ ਮਾਲੀ ਮਦਦ ਅਤੇ ਅੰਤਿਮ ਸੰਸਕਾਰ ਨਾਲ ਫੰਡ ਇਕੱਠਾ ਕੀਤਾ ਜਾ ਰਿਹਾ ਹੈ। ਸੁਖਵਿੰਦਰ ਸਿੰਘ ਦੀ ਅਚਾਨਕ ਮੌਤ ਦਾ ਕਾਰਟਰੇਟ 'ਚ ਵੱਸਦੇ ਪੂਰੇ ਪੰਜਾਬੀ ਭਾਈਚਾਰੇ 'ਚ ਕਾਫ਼ੀ ਸੋਗ ਪਾਇਆ ਜਾ ਰਿਹਾ ਹੈ।