ਐਨ. ਬੀ. ਏ. ਖਿਡਾਰੀਆਂ ''ਤੇ ਲੱਗੀਆਂ ਕੋਰੋਨਾ ਸੁਰੱਖਿਆ ਅਧੀਨ ਨਵੀਆਂ ਪਾਬੰਦੀਆਂ

12/08/2020 10:43:10 PM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਐੱਨ. ਬੀ. ਏ. ਦੇ ਖਿਡਾਰੀਆਂ ਅਤੇ ਸਟਾਫ਼ ਦੀ ਕੋਰੋਨਾ ਵਾਇਰਸ ਤੋਂ ਸੁਰੱਖਿਆ ਕਰਨ ਦੇ ਉਦੇਸ਼ ਨਾਲ ਕੁੱਝ ਨਵੇਂ ਨਿਯਮ ਜਾਰੀ ਕੀਤੇ ਗਏ ਹਨ। ਇਸ ਸੰਬੰਧੀ 2020-21 ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਸ਼ਨੀਵਾਰ ਨੂੰ ਟੀਮਾਂ ਨੂੰ ਭੇਜੇ ਗਏ ਇਕ ਮੈਮੋ ਅਨੁਸਾਰ ਨਵੇਂ ਕੋਵਿਡ -19 ਸਿਹਤ ਅਤੇ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਤਹਿਤ ਖੇਡ ਨਾਲ ਸੰਬੰਧਤ ਵਿਅਕਤੀਆਂ ਦੇ ਬਾਰਾਂ ਅਤੇ ਕਲੱਬਾਂ 'ਚ ਜਾਣ 'ਤੇ ਪਾਬੰਦੀ ਹੋਵੇਗੀ।

ਇਸ ਦੇ ਨਾਲ ਹੀ ਮੈਮੋ ਅਨੁਸਾਰ ਖਿਡਾਰੀ, ਕੋਚ, ਸਟਾਫ਼ ਅਤੇ ਉਨ੍ਹਾਂ ਦੇ ਨਾਲ ਘਰ ਵਿਚ ਕੰਮ ਕਰਨ ਵਾਲਿਆਂ ਨੂੰ ਬਾਰਾਂ, ਕਲੱਬਾਂ,ਲਾਈਵ ਮਨੋਰੰਜਨ ਸਥਾਨਾਂ, ਜਨਤਕ ਜਿੰਮਾਂ ਅਤੇ 15 ਜਾਂ ਵੱਧ ਵਿਅਕਤੀਆਂ ਦੇ ਇਨਡੋਰ ਇਕੱਠਾਂ ਵਿਚ ਦਾਖ਼ਲ ਹੋਣ ਦੀ ਆਗਿਆ ਨਹੀਂ ਹੈ। ਖਿਡਾਰੀਆਂ ਨੂੰ ਉਨ੍ਹਾਂ ਦੇ ਹੋਟਲ ਦੇ ਬਾਹਰ ਖਾਣਾ-ਖਾਣ ਦੀ ਆਗਿਆ ਸਿਰਫਲੀਗ ਵਲੋਂ ਮਨਜ਼ੂਰਸ਼ੁਦਾ ਕਿਸੇ ਰੈਸਟੋਰੈਂਟ 'ਤੇ ਹੀ ਦਿੱਤੀ ਜਾਵੇਗੀ। ਇਸ ਮੈਮੋ ਅਨੁਸਾਰ, ਟੀਮਾਂ ਨੂੰ ਇਸ ਸੁਰੱਖਿਆ ਪ੍ਰੋਟੋਕੋਲ ਦੀ ਉਲੰਘਣਾ ਕਰਨ ਦੇ ਨਤੀਜੇ ਵਜੋਂ ਜੁਰਮਾਨੇ, ਮੁਅੱਤਲੀ, ਚੋਣ ਪ੍ਰਕਿਰਿਆ ਸੰਬੰਧਿਤ ਕਿਸੇ ਤਰ੍ਹਾਂ ਦੀ ਸਜ਼ਾ ਹੋ ਸਕਦੀ ਹੈ। 

ਇਨ੍ਹਾਂ ਪਾਬੰਦੀਆਂ ਦੀ ਰੂਪ-ਰੇਖਾ ਵਾਲੇ ਮੈਮੋ ਦੇ ਵੇਰਵਿਆਂ ਦੀ ਜਾਣਕਾਰੀ ਪਹਿਲਾਂ ਈ. ਐੱਸ. ਪੀ. ਐੱਨ. ਵਲੋਂ ਦਿੱਤੀ ਗਈ ਸੀ। ਐੱਨ. ਬੀ. ਏ.  ਦੇ 2019-20 ਦੇ ਸੀਜ਼ਨ ਵਿਚ ਕੋਈ ਵੀ ਕੋਰੋਨਾ ਪਾਜ਼ੀਟਿਵ ਨਹੀਂ ਹੋਇਆ ਸੀ। ਹੁਣ ਅਗਲਾ ਸੀਜ਼ਨ 22 ਦਸੰਬਰ ਨੂੰ ਸ਼ੁਰੂ ਹੋਣ ਵਾਲਾ ਹੈ ਜੋ ਕਿ ਪਹਿਲਾਂ ਨਾਲੋਂ ਵੱਖਰਾ ਹੋਵੇਗਾ। ਇਸ ਵਿਚ ਟੀਮਾਂ ਆਪਣੇ ਖੇਤਰ ਵਿਚ ਹੀ  ਖੇਡਦੀਆਂ ਅਤੇ ਯਾਤਰਾ ਕਰਦੀਆਂ ਹਨ ਜਦਕਿ ਬਹੁਤ ਸਾਰੀਆਂ ਟੀਮਾਂ ਨੇ ਕਿਹਾ ਹੈ ਕਿ ਉਹ ਅਗਲੇ ਨੋਟਿਸ ਤੱਕ ਬਿਨਾਂ ਪ੍ਰਸ਼ੰਸਕਾਂ ਤੋਂ ਵੀ ਖੇਡ ਸਕਦੀਆਂ ਹਨ।


Sanjeev

Content Editor

Related News