ਮੈਰੀਲੈਂਡ ਦੇ ਜੱਜ ਦਾ ਘਰ ''ਚ ਗੋਲ਼ੀਆਂ ਮਾਰ ਕੇ ਕਤਲ

10/21/2023 2:21:59 AM

ਵਾਸ਼ਿੰਗਟਨ (ਰਾਜ ਗੋਗਨਾ) : ਬੀਤੇ ਦਿਨ ਮੈਰੀਲੈਂਡ 'ਚ ਇਕ ਵਾਸ਼ਿੰਗਟਨ ਕਾਉਂਟੀ ਸਰਕਟ ਦੇ ਜੱਜ ਐਂਡਰਿਊ ਵਿਲਕਿਨਸਨ ਨੂੰ ਵੀਰਵਾਰ ਦੀ ਸ਼ਾਮ ਉਸ ਦੇ ਘਰ ਦੇ ਅੰਦਰ ਗੋਲ਼ੀਆਂ ਮਾਰ ਕੇ ਕਤਲ ਦਿੱਤਾ ਗਿਆ ਸੀ ਪਰ ਅਜੇ ਤੱਕ ਕਿਸੇ ਵੀ ਸ਼ੱਕੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਪੁਲਸ ਨੇ ਹੈਰਾਨ ਕਰਨ ਵਾਲੇ ਇਸ ਅਪਰਾਧ ਵਿੱਚ ਅਜੇ ਤੱਕ ਕਿਸੇ ਵੀ ਗ੍ਰਿਫ਼ਤਾਰੀ ਦਾ ਐਲਾਨ ਨਹੀਂ ਕੀਤਾ ਹੈ।

ਇਹ ਵੀ ਪੜ੍ਹੋ : 2 ਅਮਰੀਕੀ ਬੰਧਕਾਂ ਨੂੰ ਕੀਤਾ ਰਿਹਾਅ, ਇਨਸਾਨੀਅਤ ਕਾਰਨ ਪਿਘਲਿਆ ਦਿਲ ਜਾਂ ਬਾਈਡੇਨ ਤੋਂ ਡਰਿਆ ਹਮਾਸ?

ਸਥਾਨਕ ਰਿਪੋਰਟਾਂ ਅਤੇ ਵਾਸ਼ਿੰਗਟਨ ਕਾਉਂਟੀ ਸ਼ੈਰਿਫ ਦੇ ਦਫ਼ਤਰ ਅਨੁਸਾਰ, ਵਾਸ਼ਿੰਗਟਨ ਕਾਉਂਟੀ ਸਰਕਟ ਕੋਰਟ ਦੇ ਜੱਜ ਐਂਡਰਿਊ ਵਿਲਕਿਨਸਨ ਨੂੰ ਰਾਤ 8 ਵਜੇ ਦੇ ਕਰੀਬ ਆਪਣੇ ਹੇਗਰਸਟਾਊਨ ਘਰ ਦੇ ਡਰਾਈਵ ਵੇਅ ਵਿੱਚ ਪਾਇਆ ਗਿਆ। ਵਿਲਕਿਨਸਨ, ਜਿਸ ਨੂੰ ਗੋਲ਼ੀਆਂ ਲੱਗੀਆਂ ਸਨ, ਨੂੰ ਮੈਰੀਟਸ ਮੈਡੀਕਲ ਸੈਂਟਰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਸ਼ੈਰਿਫ ਦੇ ਦਫ਼ਤਰ ਨੇ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਦੀ ਰਿਪੋਰਟ ਨਹੀਂ ਕੀਤੀ ਜਾਂ ਕੋਈ ਸ਼ੱਕੀ ਵੇਰਵਾ ਜਾਰੀ ਨਹੀਂ ਕੀਤਾ ਹੈ। ਜੱਜ ਦੇ ਕਤਲ ਦਾ ਮਕਸਦ ਵੀ ਸਪੱਸ਼ਟ ਨਹੀਂ ਹੋਇਆ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

Mukesh

This news is Content Editor Mukesh