TAX ''ਚ ਧੋਖਾਧੜੀ ਮਾਮਲੇ ਨੂੰ ਨਿਪਟਾਉਣ ਲਈ 5.6 ਕਰੋੜ ਰੁਪਏ ਦੇਵੇਗੀ Infosys

12/18/2019 1:00:45 PM

ਵਾਸ਼ਿੰਗਟਨ—ਦੇਸ਼ ਦੀ ਦਿੱਗਜ ਆਈ.ਟੀ. ਕੰਪਨੀ ਇੰਫੋਸਿਸ ਟੈਕਸ ਧੋਖਾਧੜੀ ਅਤੇ ਵਿਦੇਸ਼ੀ ਕਰਮਚਾਰੀਆਂ ਦੇ ਗਲਤ ਵਰਗੀਕਰਨ ਦੇ ਦੋਸ਼ਾਂ ਨੂੰ ਨਿਪਟਾਉਣ ਲਈ 8,00,000 ਡਾਲਰ (ਕਰੀਬ 5.6 ਕਰੋੜ ਰੁਪਏ) ਦਾ ਭੁਗਤਾਨ ਕਰਨ ਲਈ ਤਿਆਰ ਹੋ ਗਈ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।


ਐੱਚ-1ਬੀ ਵੀਜ਼ਾ ਦੀ ਥਾਂ ਬੀ-1 ਵੀਜ਼ਾ
ਕੈਲੀਫੋਰਨੀਆ ਦੇ ਅਟਰਾਨੀ ਜੇਵੀਅਰ ਬੇਸੇਰਾ ਨੇ ਕਿਹਾ ਕਿ ਇੰਫੋਸਿਸ ਆਪਣੇ ਉੱਪਰ ਦੋਸ਼ਾਂ ਨੂੰ ਨਿਪਟਾਉਣ ਲਈ 8 ਲੱਖ ਡਾਲਰ ਦਾ ਭੁਗਤਾਨ ਕਰੇਗੀ। ਦੋਸ਼ਾਂ 'ਚ ਕਿਹਾ ਗਿਆ ਸੀ ਕਿ 2006 ਤੋਂ 2017 ਦੇ ਵਿਚਕਾਰ ਕੰਪਨੀ ਦੇ ਕਰੀਬ 500 ਕਰਮਚਾਰੀ ਐੱਚ-1ਬੀ ਵੀਜ਼ਾ ਦੀ ਥਾਂ ਬੀ-1 ਵੀਜ਼ਾ 'ਤੇ ਸੂਬਿਆਂ 'ਚ ਕੰਮ ਕਰ ਰਹੇ ਸਨ। ਇਸ ਗਲਤ ਵਰਗੀਕਰਨ ਦੇ ਚੱਲਦੇ ਇੰਫੋਸਿਸ ਕੈਲੀਫੋਰਨੀਆ ਪੇਰੋਲ ਟੈਕਸਾਂ ਦਾ ਭੁਗਤਾਨ ਕਰਨ ਤੋਂ ਬਚ ਗਈ। ਇਸ 'ਚ ਬੇਰੁਜ਼ਗਾਰੀ ਬੀਮਾ, ਅਪਾਹਜ਼ ਬੀਮਾ ਅਤੇ ਰੁਜ਼ਗਾਰ ਹਦਾਇਤ ਟੈਕਸ ਸ਼ਾਮਲ ਹੈ।


ਇੰਫੋਸਿਸ ਦਾ ਖੰਡਨ
ਅਧਿਕਾਰਿਕ ਬਿਆਨ 'ਚ ਕਿਹਾ ਗਿਆ ਹੈ ਕਿ ਐੱਚ-1 ਬੀ ਵੀਜ਼ਾ 'ਚ ਨਿਯੋਕਤਾ ਨੂੰ ਕਰਮਚਾਰੀਆਂ ਨੂੰ ਮੌਜੂਦਾ ਸਥਾਨਕ ਵੇਤਨ ਦਾ ਭੁਗਤਾਨ ਕਰਨਾ ਜ਼ਰੂਰੀ ਹੁੰਦਾ ਹੈ। ਬੇਸੇਰਾ ਨੇ ਕਿਹਾ ਕਿ ਇੰਫੋਸਿਸ ਨੇ ਕਰਮਚਾਰੀਆਂ ਨੂੰ ਘੱਟ ਭੁਗਤਾਨ ਕਰਨ ਅਤੇ ਟੈਕਸਾਂ ਤੋਂ ਬਚਣ ਲਈ ਉਨ੍ਹਾਂ ਨੇ ਗਲਤ ਵੀਜ਼ਾ 'ਤੇ ਲਾਇਆ। ਹਾਲਾਂਕਿ ਇੰਫੋਸਿਸ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਉਸ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ।


ਕੰਪਨੀ ਨੇ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ 'ਚ ਕਿਹਾ ਕਿ ਉਹ ਕੈਲੀਫੋਰਨੀਆ ਅਟਾਰਨੀ ਜਨਰਲ ਦੇ ਨਾਲ ਸਮਝੌਤੇ 'ਤੇ ਪਹੁੰਚ ਗਈ ਹੈ। ਇੰਫੋਸਿਸ ਨੇ ਕਿਹਾ ਕਿ ਉਹ 13 ਸਾਲ ਤੋਂ ਜ਼ਿਆਦਾ ਪੁਰਾਣੇ ਦੋਸ਼ਾਂ 'ਤੇ ਸਮਾਂ, ਖਰਚ ਅਤੇ ਲੰਬੀ ਮੁਕੱਦਮੇਬਾਜ਼ੀ ਤੋਂ ਬਚਣ ਲਈ ਸਮਝੌਤੇ 'ਤੇ ਪਹੁੰਚੀ ਹੈ। ਕੰਪਨੀ ਨੇ ਕਿਹਾ ਕਿ ਇਸ ਸਮਝੌਤੇ ਨਾਲ ਮਾਮਲਾ ਰੱਦ ਹੋ ਜਾਵੇਗਾ। ਇੰਫੋਸਿਸ ਨੇ ਕਿਹਾ  ਕਿ ਸਾਰੇ ਨਿਯਮਾਂ ਅਤੇ ਕਾਨੂੰਨ ਦਾ ਪਾਲਨ ਸੁਨਿਸ਼ਚਿਤ ਕਰਨ ਲਈ ਇਹ ਮਜ਼ਬੂਤ ਨੀਤੀਆਂ ਅਤੇ ਪ੍ਰਕਿਰਿਆਵਾਂ ਦਾ ਪਾਲਨ ਕਰਦੀ ਹੈ।

Aarti dhillon

This news is Content Editor Aarti dhillon