ਕੋਰੋਨਾ ਵਾਇਰਸ ਨਾਲ ਦਿਮਾਗ ਵੀ ਹੋ ਸਕਦੈ ਪ੍ਰਭਾਵਿਤ

10/29/2020 9:06:49 AM

ਵਾਸ਼ਿੰਗਟਨ, (ਭਾਸ਼ਾ)–ਕੋਵਿਡ-19 ਮਰੀਜਾਂ ’ਤੇ ਕੀਤੇ ਗਏ 80 ਤੋਂ ਵੱਧ ਅਧਿਐਨ ’ਚ ਇਕ ਤਿਹਾਈ ਦੇ ਦਿਮਾਗ ਦੇ ਅਗਲੇ ਹਿੱਸੇ ’ਚ ਕੁਝ ਗੁੰਝਲਤਾਵਾਂ ਦੇਖਣ ਨੂੰ ਮਿਲੀਆਂ। ਇਹ ਅਧਿਐਨ ਨਰਵ ਸਿਸਟਮ ’ਤੇ ਬੀਮਾਰੀ ਦੇ ਅਸਰ ’ਤੇ ਚਾਨਣਾ ਪਾ ਸਕਦਾ ਹੈ। ਅਧਿਐਨ ਰਿਪੋਰਟ ‘ਸੀਜਰ : ਯੂਰਪੀਅਨ ਜਨਰਲ ਆਫ ਐਪੀਲੈਪਸੀ’ ਵਿਚ ਪ੍ਰਕਾਸ਼ਿਤ ਹੋਈ ਹੈ ਜੋ ਈ. ਈ. ਜੀ. ਦੇ ਮਾਧਿਅਮ ਰਾਹੀਂ ਦਿਮਾਗ ’ਚ ਅਸਮਾਨਤਾਵਾਂ ਦਾ ਪਤਾ ਲਗਾਉਣ ’ਤੇ ਕੇਂਦਰਿਤ ਹੈ।

ਅਮਰੀਕਾ ਦੇ ਬੇਯਲਰ ਕਾਲਜ ਆਫ ਮੈਡੀਸਨ ’ਚ ਨਰਵ ਸਿਸਟਮ ਵਿਗਿਆਨ ਦੇ ਸਹਾਇਕ ਪ੍ਰੋਫੈਸਰ ਜੁਲਫੀ ਹਨੀਫ ਨੇ ਕਿਹਾ ਕਿ ਸਾਨੂੰ 600 ਤੋਂ ਵੱਧ ਅਜਿਹੇ ਮਰੀਜ ਮਿਲੇ ਜੋ ਇਸ ਤਰ੍ਹਾਂ ਪ੍ਰਭਾਵਿਤ ਹੋਏ। ਜਦੋਂ ਅਸੀਂ ਇਸ ਨੂੰ ਛੋਟੇ ਸਮੂਹਾਂ ’ਚ ਦੇਖਿਆ ਤਾਂ ਅਸੀਂ ਇਸ ਗੱਲ ਨੂੰ ਲੈ ਕੇ ਯਕੀਨੀ ਨਹੀਂ ਸੀ ਕਿ ਇਹ ਸਿਰਫ ਸੰਯੋਗ ਹੈ ਜਾਂ ਕੁਝ ਹੋਰ ਪਰ ਹੁਣ ਅਸੀਂ ਪੱਕੇ ਤੌਰ ’ਤੇ ਕਹਿ ਸਕਦੇ ਹਾਂ ਕਿ ਇਸ ਦਾ ਕੁਝ ਸਬੰਧ ਹੈ।

ਖੋਜਕਾਰਾਂ ਨੇ ਕਿਹਾ ਕਿ ਅਧਿਐਨ ’ਚ ਸ਼ਾਮਲ ਲੋਕਾਂ ਦੇ ਦਿਮਾਗ ਦੇ ਅਗਲੇ ਹਿੱਸੇ ’ਚ ਅਸਮਾਨਤਾਵਾਂ ਦੇਖਣ ਨੂੰ ਮਿਲੀਆਂ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਮਰੀਜਾਂ ਦੇ ਈ. ਈ. ਜੀ. ਤੋਂ ਕੁਝ ਸੰਕੇਤ ਅਜਿਹਾ ਮਿਲਿਆ ਕਿ ਦਿਮਾਗ ਨੂੰ ਇਸ ਹੱਦ ਤੱਕ ਵੀ ਨੁਕਸਾਨ ਪਹੁੰਚ ਸਕਦਾ ਹੈ ਕਿ ਬੀਮਾਰੀ ਤੋਂ ਠੀਕ ਹੋਣ ਤੋਂ ਬਾਅਦ ਵੀ ਇਸ ਦੀ ਭਰਪਾਈ ਨਹੀਂ ਹੋ ਸਕਦੀ। ਹਾਲਾਂਕਿ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਸਬੰਧ ’ਚ ਹੋਰ ਵੱਧ ਅਧਿਐਨ ਕੀਤੇ ਜਾਣ ਦੀ ਲੋੜ ਹੈ।

Lalita Mam

This news is Content Editor Lalita Mam